ਹੈਦਰਾਬਾਦ: ਅੱਜ ਕੱਲ੍ਹ ਚਮੜੀ ਦੀ ਐਲਰਜੀ ਆਮ ਹੋ ਗਈ ਹੈ। ਬਹੁਤ ਸਾਰੇ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ। ਕਈ ਵਾਰ ਕੁਝ ਖਾਣਿਆਂ, ਕਰੀਮਾਂ, ਨਕਲੀ ਗਹਿਣਿਆਂ ਕਾਰਨ ਚਮੜੀ 'ਤੇ ਐਲਰਜੀ ਹੋ ਜਾਂਦੀ ਹੈ। ਇਸ ਕਾਰਨ ਚਮੜੀ 'ਤੇ ਧੱਫੜ, ਫਿਣਸੀਆਂ ਅਤੇ ਖਾਰਸ਼ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚਮੜੀ ਦੀ ਐਲਰਜੀ ਤੋਂ ਪੀੜਤ ਲੋਕ ਘਰ 'ਚ ਉਪਲਬਧ ਕੁਝ ਚੀਜ਼ਾਂ ਨਾਲ ਤੁਰੰਤ ਰਾਹਤ ਪਾ ਸਕਦੇ ਹਨ।
ਚਮੜੀ ਦੀ ਐਲਰਜ਼ੀ ਤੋਂ ਰਾਹਤ ਪਾਉਣ ਦੇ ਤਰੀਕੇ:
ਨਿੰਮ: ਨਿੰਮ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਠੀਕ ਕਰਨ 'ਚ ਮਦਦਗਾਰ ਹੁੰਦਾ ਹੈ। ਨਿੰਮ ਵਿੱਚ ਐਂਟੀ-ਇੰਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਹੋਣ ਕਾਰਨ ਚਮੜੀ ਦੀ ਐਲਰਜੀ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ। ਇਸ ਲਈ ਐਲਰਜੀ ਵਾਲੀ ਥਾਂ 'ਤੇ ਨਿੰਮ ਦਾ ਤੇਲ ਲਗਾਓ ਅਤੇ 15 ਤੋਂ 20 ਮਿੰਟ ਬਾਅਦ ਸਾਧਾਰਨ ਪਾਣੀ ਨਾਲ ਧੋ ਲਓ। ਨਿੰਮ ਦੇ ਤੇਲ ਦੀ ਵਰਤੋਂ ਕਰਨ ਨਾਲ ਚਮੜੀ 'ਤੇ ਖੁਜਲੀ ਅਤੇ ਧੱਫੜ ਤੋਂ ਰਾਹਤ ਮਿਲਦੀ ਹੈ। ਨਿੰਮ ਦੀਆਂ ਪੱਤੀਆਂ ਨੂੰ ਪਾਣੀ ਵਿੱਚ ਉਬਾਲ ਕੇ ਉਸ ਪਾਣੀ ਨਾਲ ਨਹਾਉਣ ਨਾਲ ਵੀ ਚਮੜੀ ਦੀ ਐਲਰਜੀ ਤੋਂ ਰਾਹਤ ਮਿਲ ਸਕਦੀ ਹੈ।
ਤੁਲਸੀ: ਤੁਲਸੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸਦੇ ਨਾਲ ਹੀ, ਮਾਹਿਰਾਂ ਦਾ ਕਹਿਣਾ ਹੈ ਕਿ ਤੁਲਸੀ ਚਮੜੀ ਦੀ ਐਲਰਜੀ ਨੂੰ ਠੀਕ ਕਰਨ ਦਾ ਕੰਮ ਵੀ ਕਰਦੀ ਹੈ। ਇਸ ਲਈ ਤੁਲਸੀ ਦੇ ਪੱਤੇ ਲੈ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਧੱਫੜ ਅਤੇ ਖਾਰਸ਼ ਵਾਲੀ ਥਾਂ 'ਤੇ 15 ਮਿੰਟ ਲਈ ਲਗਾ ਕੇ ਰੱਖੋ।
ਟੀ ਟ੍ਰੀ ਆਇਲ: ਮਾਹਿਰਾਂ ਦਾ ਕਹਿਣਾ ਹੈ ਕਿ ਟੀ ਟ੍ਰੀ ਆਇਲ ਚਮੜੀ ਦੀ ਐਲਰਜੀ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿਚ ਐਂਟੀ-ਮਾਈਕ੍ਰੋਬਾਇਲ ਅਤੇ ਐਂਟੀ-ਇਨਫਲੇਮੇਟਰੀ ਗੁਣ ਪਾਏ ਜਾਂਦੇ ਹਨ ਅਤੇ ਕਈ ਤਰ੍ਹਾਂ ਦੀਆਂ ਚਮੜੀ ਦੀਆਂ ਐਲਰਜੀਆਂ ਤੋਂ ਰਾਹਤ ਦਿਵਾਉਦੇ ਹਨ। ਇਸ ਨਾਲ ਚਮੜੀ ਦੀ ਲਾਲੀ ਅਤੇ ਖਾਰਸ਼ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।
ਜੈਤੂਨ ਦਾ ਤੇਲ: ਜੈਤੂਨ ਦਾ ਤੇਲ ਚਮੜੀ ਲਈ ਵਧੀਆ ਮਾਇਸਚਰਾਈਜ਼ਰ ਦਾ ਕੰਮ ਕਰਦਾ ਹੈ। ਵਿਟਾਮਿਨ ਈ ਨਾਲ ਭਰਪੂਰ ਜੈਤੂਨ ਦਾ ਤੇਲ ਐਲਰਜੀ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਚਮੜੀ ਨੂੰ ਠੀਕ ਕਰਨ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।
ਐਲੋਵੇਰਾ: ਐਲੋਵੇਰਾ ਚਮੜੀ ਲਈ ਬਹੁਤ ਵਧੀਆ ਹੁੰਦਾ ਹੈ। ਐਲੋਵੇਰਾ ਦੇ ਐਂਟੀ-ਇਨਫਲੇਮੇਟਰੀ, ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਚਮੜੀ ਦੀ ਐਲਰਜੀ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਜੇਕਰ ਤੁਸੀਂ ਧੱਫੜ ਅਤੇ ਖਾਰਸ਼ ਵਾਲੀ ਜਗ੍ਹਾ 'ਤੇ 15 ਮਿੰਟ ਲਈ ਐਲੋਵੇਰਾ ਜੈੱਲ ਲਗਾ ਕੇ ਰੱਖੋ, ਤਾਂ ਵਧੀਆਂ ਨਤੀਜੇ ਮਿਲ ਸਕਦੇ ਹਨ।
- ਜਣੇਪੇ ਤੋਂ ਬਾਅਦ ਵੀ ਨਹੀਂ ਘੱਟ ਰਹੇ ਚਿਹਰੇ 'ਤੇ ਕਾਲੇ ਧੱਬੇ, ਤਾਂ ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ - Remove Blackheads on the Face
- ਜਾਣੋ ਪਤੀ-ਪਤਨੀ ਦੇ ਵੱਖ ਹੋਣ ਪਿੱਛੇ ਕੀ ਹੋ ਸਕਦੈ ਨੇ ਕਾਰਨ, ਅੱਜ ਤੋਂ ਹੀ ਆਪਣੀਆਂ ਇਨ੍ਹਾਂ ਆਦਤਾਂ 'ਚ ਕਰ ਲਓ ਸੁਧਾਰ - Breakdown of Trust in Relationships
- ਅੱਜ ਮਨਾਇਆ ਜਾ ਰਿਹਾ ਹੈ ਵਿਸ਼ਵ ਸਾਈਕਲ ਦਿਵਸ, ਸਾਈਕਲ ਚਲਾਉਣ ਨਾਲ ਸਿਹਤ ਨੂੰ ਮਿਲ ਸਕਦੈ ਨੇ ਕਈ ਲਾਭ - World Bicycle Day 2024
ਐਪਲ ਸਾਈਡਰ ਵਿਨੇਗਰ: ਐਪਲ ਸਾਈਡਰ ਵਿਨੇਗਰ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਐਂਟੀ-ਇੰਫਲੇਮੇਟਰੀ ਅਤੇ ਐਂਟੀ-ਬੈਕਟੀਰੀਅਲ ਗੁਣ ਐਲਰਜੀ ਨੂੰ ਦੂਰ ਕਰਨ ਲਈ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ਲਈ ਇੱਕ ਕੱਪ ਕੋਸੇ ਪਾਣੀ ਵਿੱਚ ਇੱਕ ਚਮਚ ਸਿਰਕਾ ਮਿਲਾਓ ਅਤੇ ਇਸ ਮਿਸ਼ਰਣ ਨੂੰ ਪ੍ਰਭਾਵਿਤ ਥਾਂ 'ਤੇ ਲਗਾਓ ਅਤੇ 15 ਮਿੰਟ ਬਾਅਦ ਇਸ ਨੂੰ ਧੋ ਲਓ।
ਨਾਰੀਅਲ ਤੇਲ: ਨਾਰੀਅਲ ਤੇਲ ਨਾ ਸਿਰਫ ਚਮੜੀ ਨੂੰ ਪੋਸ਼ਣ ਦਿੰਦਾ ਹੈ, ਸਗੋਂ ਚਮੜੀ ਨੂੰ ਸਿਹਤਮੰਦ ਰੱਖਣ 'ਚ ਵੀ ਮਦਦ ਕਰਦਾ ਹੈ। ਨਾਰੀਅਲ ਦੇ ਤੇਲ ਨੂੰ 15 ਤੋਂ 20 ਮਿੰਟ ਤੱਕ ਪ੍ਰਭਾਵਿਤ ਥਾਂ 'ਤੇ ਲਗਾਓ ਅਤੇ ਫਿਰ ਇਸਨੂੰ ਪਾਣੀ ਨਾਲ ਧੋ ਦਿਓ। ਨਾਰੀਅਲ ਤੇਲ ਦੀ ਵਰਤੋਂ ਕਰਨ ਨਾਲ ਚਮੜੀ ਦੇ ਧੱਫੜ, ਜਲਣ ਅਤੇ ਖੁਜਲੀ ਤੋਂ ਰਾਹਤ ਮਿਲਦੀ ਹੈ।
ਨੋਟ: ਇਹ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੈ।