ਹੈਦਰਾਬਾਦ: ਪਾਣੀ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ। ਇਸ ਲਈ ਸਾਨੂੰ ਰੋਜ਼ਾਨਾ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ, ਕਿਉਂਕਿ ਸਰੀਰ 'ਚ ਦਿਨ ਭਰ ਪਾਣੀ ਦੀ ਕਮੀ ਹੁੰਦੀ ਰਹਿੰਦੀ ਹੈ। ਸਰੀਰ ਪਿਸ਼ਾਬ ਅਤੇ ਪਸੀਨੇ ਰਾਹੀਂ ਪਾਣੀ ਨੂੰ ਬਾਹਰ ਕੱਢਦਾ ਰਹਿੰਦਾ ਹੈ। ਪਾਣੀ ਦੀ ਕਮੀ ਹੋਣ ਕਰਕੇ ਕਈ ਸਿਹਤ ਸਮੱਸਿਆਵਾਂ ਦਾ ਖਤਰਾ ਵੀ ਵੱਧ ਜਾਂਦਾ ਹੈ।
8 ਗਲਾਸ ਪਾਣੀ ਪੀਣ ਦੀ ਸਲਾਹ: ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਣ ਲਈ ਤੁਹਾਨੂੰ ਰੋਜ਼ਾਨਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਮਾਹਿਰਾਂ ਵਿੱਚ ਅਜੇ ਵੀ ਇਸ ਗੱਲ੍ਹ ਨੂੰ ਲੈ ਕੇ ਬਹਿਸ ਚੱਲ ਰਹੀ ਹੈ ਕਿ ਇੱਕ ਵਿਅਕਤੀ ਨੂੰ ਰੋਜ਼ਾਨਾ ਕਿੰਨਾ ਪਾਣੀ ਪੀਣਾ ਚਾਹੀਦਾ ਹੈ। ਡਾਕਟਰ ਆਮ ਤੌਰ 'ਤੇ ਰੋਜ਼ਾਨਾ ਅੱਠ ਗਲਾਸ ਪਾਣੀ ਪੀਣ ਦੀ ਸਲਾਹ ਦਿੰਦੇ ਹਨ, ਜੋ ਕਿ ਲਗਭਗ 2 ਲੀਟਰ ਹੈ। ਕਈ ਮਾਹਿਰ ਕਹਿੰਦੇ ਹਨ ਕਿ ਵਿਅਕਤੀ ਨੂੰ ਦਿਨ ਭਰ ਲਗਾਤਾਰ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ।
ਮਰਦਾਂ ਅਤੇ ਔਰਤਾਂ ਦੋਵਾਂ ਲਈ ਪਾਣੀ ਦੀ ਮਾਤਰਾ ਵੱਖਰੀ ਹੈ: ਤੁਹਾਨੂੰ ਕਿੰਨੀ ਮਾਤਰਾ ਵਿੱਚ ਪਾਣੀ ਪੀਣ ਦੀ ਲੋੜ ਹੈ, ਇਹ ਬਹੁਤ ਸਾਰੀਆਂ ਚੀਜ਼ਾਂ 'ਤੇ ਨਿਰਭਰ ਕਰਦਾ ਹੈ ਅਤੇ ਵਿਅਕਤੀ ਤੋਂ ਵਿਅਕਤੀ ਤੱਕ ਵੱਖਰਾ ਹੁੰਦਾ ਹੈ। ਅਮਰੀਕਾ ਦੀ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼, ਇੰਜਨੀਅਰਿੰਗ ਐਂਡ ਮੈਡੀਸਨ ਦੀ ਰਿਪੋਰਟ ਅਨੁਸਾਰ, ਮਰਦਾਂ ਅਤੇ ਔਰਤਾਂ ਦੋਵਾਂ ਲਈ ਪੀਣ ਵਾਲੇ ਪਾਣੀ ਦੀ ਮਾਤਰਾ ਵੱਖ-ਵੱਖ ਹੁੰਦੀ ਹੈ। ਰਿਪੋਰਟ ਅਨੁਸਾਰ, ਔਰਤ ਨੂੰ ਰੋਜ਼ਾਨਾ 2.7 ਲੀਟਰ ਪਾਣੀ ਪੀਣਾ ਚਾਹੀਦਾ ਹੈ, ਜਦਕਿ ਮਰਦਾਂ ਨੂੰ ਰੋਜ਼ਾਨਾ 3.7 ਲੀਟਰ ਪਾਣੀ ਪੀਣਾ ਚਾਹੀਦਾ ਹੈ।
- ਕੀ ਸਰ੍ਹੋਂ ਦਾ ਤੇਲ ਤੁਹਾਨੂੰ ਬਣਾਉਂਦਾ ਹੈ ਦਿਲ ਦੀਆਂ ਬਿਮਾਰੀਆਂ ਦਾ ਸ਼ਿਕਾਰ, ਇੱਥੇ ਦਿੱਤੀ ਜਾਣਕਾਰੀ ਬਚਾਏਗੀ ਤੁਹਾਡੀ ਜਾਨ! - Mustard Oil Make Heart Patient
- ਮਾਤਾ-ਪਿਤਾ ਦਾ ਖੂਨ ਹਮੇਸ਼ਾ ਬੱਚੇ ਲਈ ਨਹੀਂ ਹੋ ਸਕਦੈ ਸਹੀ, ਜਾਣੋ ਇਸ ਪਿੱਛੇ ਕੀ ਨੇ ਜ਼ਿੰਮੇਵਾਰ ਕਾਰਨ - Blood Donation
- ਸਰੀਰ ਦੀ ਕੰਮਜ਼ੋਰੀ ਅਤੇ ਬਿਮਾਰੀਆਂ ਨੂੰ ਦੂਰ ਕਰੇਗਾ ਇਹ ਲੱਡੂ, ਘਰ 'ਚ ਬਣਾਉਣਾ ਆਸਾਨ - Health Tips
ਪਾਣੀ ਨਾਲ ਭਰਪੂਰ ਪਦਾਰਥ: ਪਾਣੀ ਦੇ ਸਰੋਤਾਂ ਵਿੱਚ ਆਮ ਪਾਣੀ, ਚਾਹ ਅਤੇ ਜੂਸ ਵਰਗੇ ਪੀਣ ਵਾਲੇ ਪਦਾਰਥ ਅਤੇ ਭੋਜਨ ਤੋਂ ਤਰਲ ਪਦਾਰਥ ਸ਼ਾਮਲ ਕੀਤੇ ਜਾ ਸਕਦੇ ਹਨ। ਦੱਸ ਦਈਏ ਕਿ ਭੋਜਨ ਵਿੱਚੋਂ 20 ਫੀਸਦੀ ਪਾਣੀ ਮਿਲਦਾ ਹੈ।