ਹੈਦਰਾਬਾਦ: ਸਰੀਰ 'ਚ ਖੂਨ ਦੀ ਕਮੀ ਹੋਣ ਕਰਕੇ ਕਈ ਸਿਹਤ ਸਮੱਸ਼ਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਡੇ ਸਰੀਰ 'ਚ ਦੋ ਤਰ੍ਹਾਂ ਦੇ ਖੂਨ ਸੈੱਲ ਹੁੰਦੇ ਹਨ। ਇਨ੍ਹਾਂ ਵਿੱਚ ਇੱਕ ਲਾਲ ਬਲੱਡ ਸੈੱਲ ਅਤੇ ਦੂਜਾ ਵਾਈਟ ਬਲੱਡ ਸੈੱਲ ਹੈ। ਜਦੋਂ ਸਰੀਰ ਵਿੱਚ ਲਾਲ ਬਲੱਡ ਸੈੱਲ ਦੀ ਕਮੀ ਹੁੰਦੀ ਹੈ, ਤਾਂ ਇਸਨੂੰ ਅਨੀਮੀਆ ਮੰਨਿਆ ਜਾਂਦਾ ਹੈ। ਪਰ ਇਸ ਨੂੰ ਦੂਰ ਕਰਨ ਲਈ ਸਪਲੀਮੈਂਟਸ ਲੈਣਾ ਹਮੇਸ਼ਾ ਜ਼ਰੂਰੀ ਨਹੀਂ ਹੁੰਦਾ। ਇਸ ਲਈ ਤੁਸੀਂ ਇੱਕ ਘਰੇਲੂ ਨੁਸਖ਼ਾ ਵੀ ਅਜ਼ਮਾ ਸਕਦੇ ਹੋ।
स्वस्थ शरीर में स्वस्थ मस्तिष्क का निवास है... pic.twitter.com/RDsV2jdffE
— Vatsala Singh (@_vatsalasingh) July 29, 2024
ਖੂਨ ਦੀ ਕਮੀ ਨੂੰ ਦੂਰ ਕਰਨ ਦਾ ਤਰੀਕਾ: ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਇੱਕ ਅਨਾਰ, ਚੁਕੰਦਰ, ਗਾਜਰ ਅਤੇ ਟਮਾਟਰ ਨੂੰ ਮਿਲਾ ਕੇ ਜੂਸ ਤਿਆਰ ਕਰ ਲਓ। ਇਸ ਜੂਸ ਨੂੰ 30 ਦਿਨਾਂ ਤੱਕ ਪੀਓ। ਇਸ ਨਾਲ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ, ਸਰੀਰ ਨੂੰ ਪੂਰਾ ਪੋਸ਼ਣ ਵੀ ਮਿਲੇਗਾ, ਵਾਲਾਂ ਅਤੇ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਖੂਨ ਦੀ ਕਮੀ ਹੋਣ ਦੇ ਨੁਕਸਾਨ: ਖੂਨ ਦੀ ਕਮੀ ਹੋਣ ਨਾਲ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਵਿੱਚੋ ਕੁਝ ਹੇਠ ਲਿਖੇ ਅਨੁਸਾਰ ਹਨ:-
- ਸਿਰਦਰਦ
- ਸਾਹ ਲੈਣ 'ਚ ਮੁਸ਼ਕਿਲ
- ਚਮੜੀ, ਮਸੂੜੇ ਅਤੇ ਨਹੁੰਆਂ ਦਾ ਪੀਲਾ ਹੋਣਾ
- ਠੰਡੇ ਹੱਥ ਅਤੇ ਪੈਰ
- ਥਕਾਵਟ
- ਚੱਕਰ ਆਉਣਾ
- ਛਾਤੀ 'ਚ ਦਰਦ
- ਬੇਹੋਸ਼ੀ
- ਰੋਜ਼ਾਨਾ ਲਓ ਸਿਰਫ 5 ਮਿੰਟ ਦੀ ਧੁੱਪ, ਇੰਨੇ ਸਾਲ ਵੱਧ ਜਾਵੇਗੀ ਤੁਹਾਡੀ ਉਮਰ, ਖੋਜ 'ਚ ਹੋਇਆ ਖੁਲਾਸਾ - Sunlight Benefits
- ਸਰੀਰ 'ਚ ਹੋ ਰਹੇ ਦਰਦ ਤੋਂ ਹੋ ਪਰੇਸ਼ਾਨ, ਦਰਦ ਨੂੰ ਜੜ੍ਹੋਂ ਖਤਮ ਕਰ ਦੇਵੇਗਾ ਇਹ ਘਰੇਲੂ ਨੁਸਖ਼ਾ - Home Remedies For Body Pain
- ਮਾਊਥਵਾਸ਼ ਦੇ ਸ਼ੌਕੀਨ ਹੋ ਜਾਣ ਸਾਵਧਾਨ, ਜੇਕਰ ਤੁਸੀਂ ਵੀ ਵਾਰ-ਵਾਰ ਕਰਦੇ ਹੋ ਇਹ ਕੰਮ, ਤਾਂ... - Side Effects of Mouthwash
ਖੂਨ ਦੀ ਕਮੀ ਦੇ ਕਾਰਨ: ਖੂਨ ਦੀ ਕਮੀ ਲਈ ਜ਼ਿੰਮੇਵਾਰ ਕਾਰਨ ਹੇਠਾਂ ਦਿੱਤੇ ਹਨ:-
- ਪੋਸ਼ਣ ਦੀ ਕਮੀ
- ਗਰਭ ਅਵਸਥਾ
- 65 ਸਾਲ ਤੋਂ ਵੱਧ ਉਮਰ
- ਪਰਿਵਾਰਿਕ ਇਤਿਹਾਸ