ਨਵੀਂ ਦਿੱਲੀ: ਅੱਜ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੇਸ਼ ਭਰ 'ਚ ਰੰਗਾਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੋਕ ਹੋਲੀ ਦੇ ਸੰਦੇਸ਼ ਭੇਜ ਕੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਇਸ ਦਿਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਲੋਕ ਇਕ-ਦੂਜੇ 'ਤੇ ਰੰਗ ਪਾਉਦੇ ਹਨ। ਹੋਲੀ ਦੇ ਮੌਕੇ 'ਤੇ ਬਾਜ਼ਾਰਾਂ 'ਚ ਤਰ੍ਹਾਂ-ਤਰ੍ਹਾਂ ਦੇ ਰੰਗ ਮਿਲਦੇ ਹਨ। ਇਨ੍ਹਾਂ ਵਿੱਚੋਂ ਕੁਝ ਆਰਗੈਨਿਕ ਰੰਗ ਹੁੰਦੇ ਹਨ ਅਤੇ ਕੁਝ ਮਿਸ਼ਰਤ ਰੰਗ ਹੁੰਦੇ ਹਨ, ਜਿਨ੍ਹਾਂ ਵਿੱਚ ਖਤਰਨਾਕ ਰਸਾਇਣ ਅਤੇ ਧਾਤਾਂ ਮਿਲਾਈਆਂ ਜਾਂਦੀਆਂ ਹਨ।
ਅਜਿਹੇ 'ਚ ਰੰਗਾਂ ਦੀ ਚੋਣ ਧਿਆਨ ਨਾਲ ਕਰੋ। ਖਾਸ ਕਰਕੇ ਰੰਗ ਅਤੇ ਗੁਲਾਲ ਖਰੀਦਦੇ ਸਮੇਂ ਸਿਰਫ ਆਰਗੈਨਿਕ ਰੰਗਾਂ ਦੀ ਹੀ ਚੋਣ ਕਰੋ। ਕਿਉਂਕਿ, ਮਿਲਾਵਟ ਅਤੇ ਕੈਮੀਕਲ ਵਾਲੇ ਰੰਗ ਸਾਡੀ ਚਮੜੀ ਅਤੇ ਵਾਲਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੇ 'ਚ ਤਿਉਹਾਰ ਦੇ ਦੌਰਾਨ ਕੁਝ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਰੰਗਾਂ ਕਾਰਨ ਹੋਣ ਵਾਲੀ ਚਮੜੀ ਅਤੇ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚ ਸਕਦੇ ਹਾਂ।
ਹੋਲੀ ਦੇ ਤਿਉਹਾਰ ਤੋਂ ਬਾਅਦ ਆਪਣੀ ਚਮੜੀ ਅਤੇ ਵਾਲਾਂ ਦੀ ਦੇਖਭਾਲ ਕਿਵੇਂ ਕਰੀਏ:
ਚਮੜੀ ਨੂੰ ਰਗੜਨ ਦੀ ਗਲਤੀ ਨਾ ਕਰੋ : ਹੋਲੀ ਤੋਂ ਬਾਅਦ ਚਮੜੀ ਦੀ ਸਫਾਈ ਕਰਦੇ ਸਮੇਂ ਸਾਵਧਾਨ ਰਹੋ। ਚਮੜੀ ਨੂੰ ਰਗੜਨ ਦੀ ਗਲਤੀ ਨਾ ਕਰੋ, ਕਿਉਂਕਿ ਇਸ ਤਰ੍ਹਾਂ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਰੰਗ ਨੂੰ ਹਟਾਉਣ ਲਈ ਚਮੜੀ ਦੀ ਦੇਖਭਾਲ ਵਾਲੇ ਉਤਪਾਦਾਂ ਅਤੇ ਹਲਕੇ ਕਲੀਨਜ਼ਰ ਦੀ ਵਰਤੋਂ ਕਰੋ।
ਆਪਣੀ ਚਮੜੀ ਨੂੰ ਰੀਹਾਈਡਰੇਟ ਕਰੋ: ਸਿੰਥੈਟਿਕ ਰੰਗਾਂ ਕਾਰਨ ਚਮੜੀ 'ਤੇ ਖੁਸ਼ਕੀ ਅਤੇ ਜਲਣ ਹੋਣ ਲੱਗ ਜਾਂਦੀ ਹੈ। ਇਸ ਲਈ ਹੋਲੀ ਤੋਂ ਬਾਅਦ ਆਪਣੀ ਚਮੜੀ ਨੂੰ ਨਮੀ ਦਿਓ। ਐਲੋਵੇਰਾ ਜੈੱਲ ਜਾਂ ਦਹੀਂ ਅਤੇ ਸ਼ਹਿਦ ਦਾ ਮਾਸਕ ਤੁਹਾਡੀ ਚਮੜੀ ਨੂੰ ਸ਼ਾਂਤ ਕਰਨ ਵਿੱਚ ਮਦਦ ਕਰ ਸਕਦਾ ਹੈ।
ਗਰਮ ਪਾਣੀ ਤੋਂ ਬਚੋ: ਨਹਾਉਂਦੇ ਸਮੇਂ ਗਰਮ ਪਾਣੀ ਦੀ ਬਜਾਏ ਕੋਸੇ ਜਾਂ ਠੰਡੇ ਪਾਣੀ ਦੀ ਚੋਣ ਕਰੋ। ਗਰਮ ਪਾਣੀ ਕੁਦਰਤੀ ਤੇਲ ਨੂੰ ਦੂਰ ਕਰ ਦਿੰਦਾ ਹੈ, ਤੁਹਾਡੀ ਚਮੜੀ ਅਤੇ ਵਾਲਾਂ ਨੂੰ ਸੁੱਕਾ ਛੱਡ ਸਕਦਾ ਹੈ।
- ਹੋਲੀ ਮੌਕੇ ਨਹੁੰਆਂ 'ਚ ਰੰਗ ਭਰ ਜਾਵੇ, ਤਾਂ ਛੁਡਾਉਣ ਲਈ ਅਪਣਾਓ ਇਹ ਤਰੀਕੇ - Ways to remove color from nails
- ਹੋਲੀ ਆਉਣ 'ਚ ਸਿਰਫ਼ ਦੋ ਦਿਨ ਬਾਕੀ, ਰੰਗਾਂ ਦੇ ਤਿਉਹਾਰ ਨੂੰ ਸੁਰੱਖਿਅਤ ਬਣਾਉਣ ਲਈ ਵਰਤੋ ਇਹ ਸਾਵਧਾਨੀਆਂ - Precautions while playing Holi
- ਹੋਲੀ ਦਾ ਰੰਗ ਸਰੀਰ ਤੋਂ ਉਤਰਨ ਦਾ ਨਹੀਂ ਲੈ ਰਿਹਾ ਨਾਮ, ਮਿੰਟਾਂ 'ਚ ਰੰਗ ਉਤਾਰ ਦੇਣਗੇ ਇਹ 5 ਘਰੇਲੂ ਨੁਸਖੇ - How to remove Holi colours
ਕੰਡੀਸ਼ਨਿੰਗ: ਆਪਣੇ ਵਾਲਾਂ ਨੂੰ ਕੰਡੀਸ਼ਨਿੰਗ ਟ੍ਰੀਟਮੈਂਟ ਦੇ ਕੇ ਚਮਕਦਾਰ ਬਣਾਓ। ਇਸਦੇ ਨਾਲ ਹੀ, ਆਇਲ ਟ੍ਰੀਟਮੈਂਟ ਜਾਂ ਵਾਲਾਂ ਦੇ ਮਾਸਕ ਦੀ ਵੀ ਵਰਤੋ ਕੀਤੀ ਜਾ ਸਕਦੀ ਹੈ। ਰੰਗਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਵਾਲਾਂ ਨੂੰ ਪੂਰੀ ਤਰ੍ਹਾਂ ਧੋਣ ਤੋਂ ਪਹਿਲਾਂ ਘੱਟੋ ਘੱਟ ਤੀਹ ਮਿੰਟਾਂ ਲਈ ਕੰਡੀਸ਼ਨਰ ਨੂੰ ਵਾਲਾਂ 'ਤੇ ਲੱਗਾ ਰਹਿਣ ਦਿਓ।
ਮੇਕਅਪ ਅਤੇ ਵਾਲ ਸਟਾਈਲਿੰਗ ਤੋਂ ਬਚੋ: ਹੋਲੀ ਤੋਂ ਬਾਅਦ ਕੁਝ ਦਿਨਾਂ ਲਈ ਹੈਵੀ ਮੇਕਅੱਪ ਅਤੇ ਹੇਅਰ ਸਟਾਈਲਿੰਗ ਛੱਡ ਦਿਓ। ਰੰਗਾਂ ਦੇ ਸੰਪਰਕ ਵਿੱਚ ਆਉਣ ਅਤੇ ਰੰਗ ਨੂੰ ਸਾਫ਼ ਕਰਨ ਤੋਂ ਬਾਅਦ ਚਮੜੀ ਸੰਵੇਦਨਸ਼ੀਲ ਹੋ ਜਾਂਦੀ ਹੈ, ਇਸ ਲਈ ਮੇਕਅਪ ਤੁਹਾਡੇ ਚਿਹਰੇ ਨੂੰ ਹੋਰ ਵੀ ਵਿਗਾੜ ਸਕਦਾ ਹੈ। ਇਸੇ ਤਰ੍ਹਾਂ ਹੇਅਰ ਸਟਾਈਲਿੰਗ ਟੂਲ ਕਮਜ਼ੋਰ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।