ਹੈਦਰਾਬਾਦ: ਮੀਂਹ ਦੇ ਮੌਸਮ 'ਚ ਜ਼ਿਆਦਾਤਰ ਲੋਕਾਂ ਦਾ ਦਿਲ ਅਤੇ ਦਿਮਾਗ ਵਧੀਆਂ ਹੋ ਜਾਂਦਾ ਹੈ। ਇਸ ਮੌਸਮ 'ਚ ਲੋਕਾਂ ਦਾ ਸਿਰਫ਼ ਪਕੌੜੇ ਖਾਣ ਨੂੰ ਹੀ ਨਹੀਂ, ਸਗੋਂ ਹੋਰ ਵੀ ਕਈ ਚੀਜ਼ਾਂ ਖਾਣ ਦਾ ਮਨ ਕਰਨ ਲੱਗਦਾ ਹੈ। ਇਸ ਲਈ ਤੁਸੀਂ ਘਰ 'ਚ ਹੀ ਕੁਝ ਸਵਾਦੀ ਪਕਵਾਨ ਬਣਾ ਸਕਦੇ ਹੋ ਅਤੇ ਮੀਂਹ ਦੇ ਮੌਸਮ ਦਾ ਮਜ਼ਾ ਉਠਾ ਸਕਦੇ ਹੋ।
ਮੀਂਹ ਦੇ ਮੌਸਮ 'ਚ ਖਾਣ ਵਾਲੇ ਪਕਵਾਨ:
ਪਕੌੜੇ: ਮੀਂਹ ਦੇ ਮੌਸਮ ਦੌਰਾਨ ਜ਼ਿਆਦਾਤਰ ਲੋਕ ਚਾਹ ਨਾਲ ਪਕੌੜੇ ਖਾਣਾ ਪਸੰਦ ਕਰਦੇ ਹਨ। ਇਸ ਲਈ ਮੀਂਹ ਦੇ ਮੌਸਮ 'ਚ ਪਿਆਜ਼ ਦੇ ਪਕੌੜੇ, ਆਲੂ ਦੇ ਪਕੌੜੇ, ਫੁੱਲਗੋਭੀ ਦੇ ਪਕੌੜੇ ਅਤੇ ਪਨੀਰ ਦੇ ਪਕੌੜੇ ਬਣਾਏ ਜਾ ਸਕਦੇ ਹਨ। ਪਕੌੜਿਆਂ ਨੂੰ ਤੁਸੀਂ ਪੁਦੀਨੇ ਦੀ ਚਟਨੀ ਜਾਂ ਚਾਹ ਦੇ ਨਾਲ ਖਾ ਸਕਦੇ ਹੋ।
ਸਮੋਸਾ: ਮੀਂਹ ਦੇ ਮੌਸਮ 'ਚ ਸਮੋਸਾ ਵੀ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ। ਸਿਰਫ਼ ਆਲੂ ਸਮੋਸਾ ਹੀ ਨਹੀਂ, ਸਗੋ ਅੱਜ ਦੇ ਸਮੇਂ 'ਚ ਹੋਰ ਵੀ ਕਈ ਚੀਜ਼ਾਂ ਨੂੰ ਮਿਲਾ ਕੇ ਸਮੋਸੇ ਬਣਾਏ ਜਾਣ ਲੱਗ ਗਏ ਹਨ। ਇਸ ਲਈ ਤੁਸੀਂ ਪਾਸਤਾ ਸਮੋਸਾ, ਪਨੀਰ ਦਾ ਸਮੋਸਾ, ਨਿਊਟਰੀਆ-ਸਮੋਸਾ ਅਤੇ ਕੀਮਾ ਸਮੋਸਾ ਬਣਾ ਸਕਦੇ ਹੋ।
ਜਲੇਬੀ: ਜ਼ਿਆਦਾਤਰ ਲੋਕ ਤਿਓਹਾਰ ਆਉਣ 'ਤੇ ਜਲੇਬੀ ਖਾਂਦੇ ਹਨ। ਪਰ ਇਸਨੂੰ ਮੀਂਹ ਦੇ ਮੌਸਮ 'ਚ ਵੀ ਬਣਾਇਆ ਜਾ ਸਕਦਾ ਹੈ। ਜਲੇਬੀਆਂ ਖਾਣ 'ਚ ਵੀ ਸਵਾਦੀ ਹੁੰਦੀਆਂ ਹਨ ਅਤੇ ਘਰ 'ਚ ਹੀ ਬਣਾਈਆਂ ਜਾ ਸਕਦੀਆਂ ਹਨ।
ਮਸਾਲਾ ਚਾਹ: ਮੀਂਹ ਦੇ ਮੌਸਮ 'ਚ ਲੋਕ ਚਾਹ ਪੀਣਾ ਬਹੁਤ ਪਸੰਦ ਕਰਦੇ ਹਨ। ਇਸ ਲਈ ਤੁਸੀਂ ਆਪਣੀ ਖੁਰਾਕ ਵਿੱਚ ਮਸਾਲਾ ਚਾਹ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤਣਾਅ ਨੂੰ ਵੀ ਘਟ ਕਰਨ 'ਚ ਮਦਦ ਮਿਲਦੀ ਹੈ।
ਪਾਵ ਭਾਜੀ: ਪਾਵ ਭਾਜੀ ਮੁਬੰਈ 'ਚ ਕਾਫ਼ੀ ਮਸ਼ਹੂਰ ਹੈ ਅਤੇ ਆਸਾਨੀ ਨਾਲ ਮਿਲ ਜਾਂਦੀ ਹੈ। ਜੇਕਰ ਤੁਸੀਂ ਮੀਂਹ ਦੇ ਮੌਸਮ 'ਚ ਪਾਵ ਭਾਜੀ ਖਾਣਾ ਚਾਹੁੰਦੇ ਹੋ, ਤਾਂ ਘਰ 'ਚ ਹੀ ਆਸਾਨੀ ਨਾਲ ਬਣਾ ਸਕਦੇ ਹੋ। ਪਾਵ ਭਾਜੀ ਫਾਈਬਰ ਨਾਲ ਭਰਪੂਰ ਹੁੰਦੀ ਹੈ।
ਸ਼ਾਕਾਹਾਰੀ ਸੂਪ: ਮੀਂਹ ਦੇ ਮੌਸਮ 'ਚ ਸੂਪ ਪੀਣਾ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਤੁਸੀਂ ਸ਼ਾਕਾਹਾਰੀ ਸੂਪ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਸ਼ਾਕਾਹਾਰੀ ਸੂਪ ਫਲੂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।
- ਇਨ੍ਹਾਂ 4 ਬਿਮਾਰੀਆਂ ਤੋਂ ਪੀੜਿਤ ਲੋਕਾਂ ਲਈ ਸਵੀਮਿੰਗ ਕਰਨਾ ਹੋ ਸਕਦਾ ਨੁਕਸਾਨਦੇਹ, ਹੋ ਜਾਓ ਸਾਵਧਾਨ! - Disadvantages of Swimming
- ਜਾਣੋ, ਛਾਤੀ ਦੇ ਕੈਂਸਰ ਦੇ ਲੱਛਣ, ਕਾਰਨ ਅਤੇ ਬਚਣ ਦੇ ਤਰੀਕੇ, ਮਸ਼ਹੂਰ ਅਦਾਕਾਰਾ ਹਿਨਾ ਖਾਨ ਕਰ ਰਹੀ ਹੈ ਇਸ ਬਿਮਾਰੀ ਦਾ ਸਾਹਮਣਾ - Breast Cancer symptoms
- ਪਤਲੀ ਕਮਰ ਪਾਉਣਾ ਚਾਹੁੰਦੇ ਹੋ, ਤਾਂ ਰੋਜ਼ ਪੀਓ ਇਹ 3 ਤਰ੍ਹਾਂ ਦੀ ਡ੍ਰਿੰਕਸ, ਨਜ਼ਰ ਆਵੇਗਾ ਕਾਫ਼ੀ ਅੰਤਰ - Ways to Get Rid of Obesity
ਛੱਲੀ: ਮੀਂਹ ਦੇ ਮੌਸਮ 'ਚ ਛੱਲੀ ਖਾਧੀ ਜਾ ਸਕਦੀ ਹੈ। ਇਸਨੂੰ ਖਾਣ ਲਈ ਸਭ ਤੋਂ ਪਹਿਲਾ ਛੱਲੀ ਨੂੰ ਭੁੰਨ ਲਓ ਅਤੇ ਫਿਰ ਨਿੰਬੂ ਦਾ ਰਸ ਅਤੇ ਮਸਾਲੇ ਦੀ ਵਰਤੋ ਕਰਕੇ ਛੱਲੀ ਦਾ ਸਵਾਦ ਹੋਰ ਵੀ ਵਧਾਇਆ ਜਾ ਸਕਦਾ ਹੈ।
ਸਪਰਿੰਗ ਰੋਲ: ਮੀਂਹ ਦੇ ਮੌਸਮ 'ਚ ਗਰਮ ਸਪਰਿੰਗ ਰੋਲ ਖਾਣ ਨਾਲ ਮਜ਼ਾ ਹੋਰ ਵੀ ਦੁੱਗਣਾ ਹੋ ਸਕਦਾ ਹੈ। ਚਟਨੀ ਨਾਲ ਇਸਦਾ ਸਵਾਦ ਹੋਰ ਵੀ ਵੱਧ ਜਾਵੇਗਾ।