ਹੈਦਰਾਬਾਦ: ਮੱਛੀ ਖਾਣ ਦੇ ਫਾਇਦਿਆਂ ਬਾਰੇ ਤਾਂ ਹਰ ਕਿਸੇ ਨੇ ਸੁਣਿਆ ਹੈ, ਪਰ ਕੀ ਤੁਹਾਨੂੰ ਮੱਛੀ ਦੇ ਸਿਰ ਖਾਣ ਦੇ ਲਾਭਾਂ ਬਾਰੇ ਪਤਾ ਹੈ? ਜੀ ਹਾਂ... ਮੱਛੀ ਦਾ ਸਿਰ ਖਾਣ ਨਾਲ ਵੀ ਕਈ ਸਿਹਤ ਲਾਭ ਮਿਲ ਸਕਦੇ ਹਨ। ਮੱਛੀ ਦੇ ਸਿਰ 'ਚ ਖਾਸ ਤਰ੍ਹਾਂ ਦਾ ਵਿਟਾਮਿਨ ਪਾਇਆ ਜਾਂਦਾ ਹੈ। ਇਹ ਵਿਟਾਮਿਨ ਦਿਮਾਗ ਅਤੇ ਅੱਖਾਂ ਸਮੇਤ ਹੋਰ ਵੀ ਕਈ ਬਿਮਾਰੀਆਂ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੁੰਦਾ ਹੈ। ਵਿਟਾਮਿਨ ਤੋਂ ਇਲਾਵਾ ਮੱਛੀ ਦੇ ਸਿਰ 'ਚ ਪ੍ਰੋਟੀਨ ਅਤੇ ਰੈਟਿਨੋਲ ਵਰਗੇ ਤੱਤ ਵੀ ਪਾਏ ਜਾਂਦੇ ਹਨ, ਜੋ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾ ਸਕਦੇ ਹਨ।
ਮੱਛੀ 'ਚ ਪਾਇਆ ਜਾਣ ਵਾਲਾ ਵਿਟਾਮਿਨ: ਮੱਛੀ 'ਚ ਓਮੇਗਾ-3 ਵਿਟਾਮਿਨ ਪਾਇਆ ਜਾਂਦਾ ਹੈ। ਇਸ ਵਿਟਾਮਿਨ ਨਾਲ ਦਿਮਾਗ ਦੇ ਕੰਮਕਾਜ਼ ਨੂੰ ਠੀਕ ਢੰਗ ਨਾਲ ਕਰਨ ਅਤੇ ਮਾਨਸਿਕ ਬਿਮਾਰੀਆਂ ਨੂੰ ਰੋਕਣ 'ਚ ਮਦਦ ਮਿਲਦੀ ਹੈ।
- ਸਰੀਰ 'ਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਅਪਣਾਓ ਇਹ ਨੁਸਖ਼ਾ, ਦਵਾਈਆਂ ਦੀ ਨਹੀਂ ਪਵੇਗੀ ਲੋੜ! - Ways To Overcome Anemia
- ਰੋਜ਼ਾਨਾ ਲਓ ਸਿਰਫ 5 ਮਿੰਟ ਦੀ ਧੁੱਪ, ਇੰਨੇ ਸਾਲ ਵੱਧ ਜਾਵੇਗੀ ਤੁਹਾਡੀ ਉਮਰ, ਖੋਜ 'ਚ ਹੋਇਆ ਖੁਲਾਸਾ - Sunlight Benefits
- ਸਰੀਰ 'ਚ ਹੋ ਰਹੇ ਦਰਦ ਤੋਂ ਹੋ ਪਰੇਸ਼ਾਨ, ਦਰਦ ਨੂੰ ਜੜ੍ਹੋਂ ਖਤਮ ਕਰ ਦੇਵੇਗਾ ਇਹ ਘਰੇਲੂ ਨੁਸਖ਼ਾ - Home Remedies For Body Pain
ਮੱਛੀ ਦਾ ਸਿਰ ਖਾਣ ਦੇ ਫਾਇਦੇ:
ਡਿਪ੍ਰੈਸ਼ਨ ਤੋਂ ਛੁਟਕਾਰਾ: ਅੱਜ ਦੇ ਸਮੇਂ 'ਚ ਲੋਕ ਤਣਾਅ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਤੁਸੀਂ ਮੱਛੀ ਦੇ ਸਿਰ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਡਿਪ੍ਰੈਸ਼ਨ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲ ਸਕਦੀ ਹੈ। ਮੱਛੀ ਤੁਹਾਡੇ ਦਿਮਾਗੀ ਫੰਕਸ਼ਨਾਂ ਦੇ ਨਾਲ ਹਾਰਮੋਨਲ ਗਤੀਵਿਧੀਆਂ ਨੂੰ ਵੀ ਸਹੀ ਰੱਖਣ 'ਚ ਮਦਦਗਾਰ ਹੁੰਦੀ ਹੈ ਅਤੇ ਮਾਨਸਿਕ ਬਿਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ।
ਅੱਖਾਂ ਦੀਆਂ ਬਿਮਾਰੀਆਂ: ਮੱਛੀ ਦੇ ਸਿਰ 'ਚ ਵਿਟਾਮਿਨ-ਏ ਪਾਇਆ ਜਾਂਦਾ ਹੈ, ਜੋ ਕਿ ਇੱਕ ਐਂਟੀਐਕਸੀਡੈਂਟ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਵਿਟਾਮਿਨ ਕਣਾਂ ਅਤੇ ਤਣਾਅ ਨਾਲ ਲੜਦਾ ਹੈ, ਜਿਸ ਨਾਲ ਅੱਖਾਂ ਦੀਆਂ ਬਿਮਾਰੀਆਂ ਜਿਵੇਂ ਕਿ ਰਾਤ ਦੇ ਅੰਨ੍ਹੇਪਣ ਅਤੇ ਕਮਜ਼ੋਰ ਅੱਖਾਂ ਵਾਲੇ ਲੋਕਾਂ ਨੂੰ ਫਾਇਦਾ ਮਿਲ ਸਕਦਾ ਹੈ।
ਪੱਥਰੀ ਤੋਂ ਆਰਾਮ: ਗੁਰਦੇ 'ਚ ਪੱਥਰੀ ਹੋਣ ਕਰਕੇ ਲੋਕਾਂ ਨੂੰ ਬਹੁਤ ਦਰਦ ਸਹਿਣਾ ਪੈਂਦਾ ਹੈ। ਇਸ ਲਈ ਮੱਛੀ ਦਾ ਸਿਰ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਪੱਥਰੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਮੱਛੀ 'ਚ ਅਜਿਹੇ ਗੁਣ ਪਾਏ ਜਾਂਦੇ ਹਨ, ਜਿਸ ਨਾਲ ਪੱਥਰੀ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ।