ਹੈਦਰਾਬਾਦ: ਲੌਂਗ ਹਰ ਘਰ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ। ਲੌਂਗ ਨਾ ਸਿਰਫ਼ ਸਵਾਦ ਅਤੇ ਖੁਸ਼ਬੂ ਵਧਾਉਣ ਲਈ, ਸਗੋਂ ਸਰੀਰ ਨੂੰ ਲੋੜੀਂਦੇ ਪੌਸ਼ਟਿਕ ਤੱਤ ਪ੍ਰਦਾਨ ਕਰਨ 'ਚ ਵੀ ਮਦਦ ਕਰਦਾ ਹੈ। ਹਾਲਾਂਕਿ, ਲੌਂਗ ਦਾ ਇਸਤੇਮਾਲ ਕਦੇ-ਕਦੇ ਕੀਤਾ ਜਾਂਦਾ ਹੈ। ਜੇਕਰ ਤੁਸੀਂ ਰੋਜ਼ਾਨਾ ਲੌਂਗ ਖਾਂਦੇ ਹੋ, ਤਾਂ ਇਸ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ।
ਲੌਂਗ ਦੇ ਫਾਇਦੇ:
ਕੈਂਸਰ ਦਾ ਖਤਰਾ ਘੱਟ: ਲੌਂਗ ਨੂੰ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਫਲੇਵੋਨੋਇਡਜ਼ ਅਤੇ ਆਈਸੋਫਲਾਵੋਨਸ ਵਰਗੇ ਐਂਟੀਆਕਸੀਡੈਂਟ ਫ੍ਰੀ ਰੈਡੀਕਲਸ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ, ਜਿਸ ਨਾਲ ਦਿਲ ਦੀ ਬਿਮਾਰੀ, ਕੈਂਸਰ ਅਤੇ ਜਿਗਰ ਦੀਆਂ ਸਮੱਸਿਆਵਾਂ ਵਰਗੀਆਂ ਪੁਰਾਣੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਹੱਡੀਆਂ ਦੀ ਸਿਹਤ: ਲੌਂਗ ਵਿੱਚ ਮੈਂਗਨੀਜ਼ ਅਤੇ ਫਲੇਵੋਨੋਇਡਜ਼ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਨਾਲ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਮਿਲਦੀ ਹੈ ਅਤੇ ਹੱਡੀਆਂ ਦੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਇਮਿਊਨਿਟੀ ਮਜ਼ਬੂਤ: ਰੋਜ਼ਾਨਾ ਲੌਂਗ ਖਾਣ ਨਾਲ ਇਮਿਊਨਿਟੀ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ। ਲੌਂਗ 'ਚ ਮੌਜੂਦ ਤੱਤ ਤੁਹਾਡੀ ਇਮਿਊਨਿਟੀ ਨੂੰ ਵਧਾਉਣ 'ਚ ਮਦਦ ਕਰਦੇ ਹਨ। ਇਸਦੇ ਨਾਲ ਹੀ, ਲੌਂਗ 'ਚ ਐਂਟੀ-ਵਾਇਰਲ ਗੁਣ ਪਾਏ ਜਾਂਦੇ ਹਨ, ਜੋ ਖੂਨ ਵਿੱਚ ਜ਼ਹਿਰੀਲੇ ਪਦਾਰਥਾਂ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।
ਪਾਚਨ ਕਿਰਿਆ 'ਚ ਸੁਧਾਰ: ਮਾਹਿਰਾਂ ਦਾ ਕਹਿਣਾ ਹੈ ਕਿ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲੌਂਗ ਫਾਇਦੇਮੰਦ ਹੋ ਸਕਦਾ ਹੈ। ਇਸ 'ਚ ਮੌਜੂਦ ਪੋਸ਼ਕ ਤੱਤ ਪਾਚਨ ਅਤੇ ਅੰਤੜੀਆਂ ਦੀ ਸਿਹਤ ਨੂੰ ਬਿਹਤਰ ਬਣਾਉਂਦੇ ਹਨ। ਇਹ ਪਾਚਕ ਐਨਜ਼ਾਈਮਾਂ ਦੇ ਉਤਪਾਦਨ ਨੂੰ ਵੀ ਵਧਾਉਂਦੇ ਹਨ। ਲੌਂਗ ਖਾਣ ਨਾਲ ਪਾਚਨ ਦੀਆਂ ਕਈ ਸਮੱਸਿਆਵਾਂ ਜਿਵੇਂ ਕਿ ਬਲੋਟਿੰਗ, ਗੈਸ ਅਤੇ ਬਦਹਜ਼ਮੀ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।
ਦੰਦਾਂ ਦੀ ਸਿਹਤ ਲਈ ਫਾਇਦੇਮੰਦ: ਲੌਂਗ ਐਂਟੀ-ਮਿੰਗੀਵਿਟੀਜ਼, ਐਂਟੀ-ਪਲੇਕ ਅਤੇ ਐਂਟੀ-ਮਾਈਕ੍ਰੋਬਾਇਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਦੰਦਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਮਿਲਦੀ ਹੈ। ਲੌਂਗ ਖਾਣ ਨਾਲ ਮਸੂੜਿਆਂ ਵਿੱਚ ਇਨਫੈਕਸ਼ਨ, ਸੋਜ ਅਤੇ ਦਰਦ ਤੋਂ ਵੀ ਰਾਹਤ ਪਾਈ ਸਕਦੀ ਹੈ। ਲੌਂਗ ਸਾਹ ਦੀ ਬਦਬੂ ਨੂੰ ਰੋਕਣ ਲਈ ਵੀ ਬਹੁਤ ਵਧੀਆ ਕੰਮ ਕਰਦਾ ਹੈ।
ਇਨਫੈਕਸ਼ਨਾਂ ਤੋਂ ਰਾਹਤ: ਲੌਂਗ ਦਾ ਨਿਯਮਤ ਸੇਵਨ ਫਲੂ, ਜ਼ੁਕਾਮ, ਸਾਈਨਸ ਦੀ ਸਮੱਸਿਆ ਅਤੇ ਵਾਇਰਲ ਇਨਫੈਕਸ਼ਨ ਵਰਗੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦਾ ਹੈ। ਲੌਂਗ ਵਿੱਚ ਅਜਿਹੇ ਮਿਸ਼ਰਣ ਪਾਏ ਜਾਂਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।
ਲੌਂਗ ਦੀ ਸਹੀ ਤਰੀਕੇ ਨਾਲ ਵਰਤੋ: ਰੋਜ਼ਾਨਾ ਲੌਂਗ ਖਾਣ ਦੇ ਬਹੁਤ ਸਾਰੇ ਸਿਹਤ ਲਾਭ ਹਨ ਅਤੇ ਇਸ ਨੂੰ ਜ਼ਿਆਦਾ ਖਾਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਇੱਕ ਤੋਂ ਦੋ ਲੌਂਗ ਖਾਣਾ ਫਾਇਦੇਮੰਦ ਹੋ ਸਕਦਾ ਹੈ। ਲੌਂਗ ਨੂੰ ਚਾਹ ਦੇ ਰੂਪ ਵਿੱਚ ਲਿਆ ਜਾ ਸਕਦਾ ਹੈ ਜਾਂ ਸੁਆਦ ਅਤੇ ਸਿਹਤ ਲਾਭਾਂ ਲਈ ਭੋਜਨ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
- ਹੀਟ ਸਟ੍ਰੋਕ ਤੋਂ ਖੁਦ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਬਸ ਇਨ੍ਹਾਂ 5 ਗੱਲਾਂ ਦਾ ਰੱਖ ਲਓ ਧਿਆਨ - Heat Stroke
- ਗਰਮੀਆਂ 'ਚ ਨਾਰੀਅਲ ਪਾਣੀ ਪੀਣਾ ਹੋ ਸਕਦੈ ਫਾਇਦੇਮੰਦ, ਮਿਲਣਗੇ ਇਹ 5 ਅਣਗਿਣਤ ਲਾਭ - Coconut Water Benefits
- ਅੰਬ ਸਿਰਫ਼ ਨੁਕਸਾਨਦੇਹ ਹੀ ਨਹੀਂ ਸਗੋ ਫਾਇਦੇਮੰਦ ਵੀ ਹੋ ਸਕਦੈ, ਇੱਥੇ ਜਾਣੋ ਇੱਕ ਦਿਨ 'ਚ ਕਿੰਨੇ ਅੰਬ ਖਾਣਾ ਹੋ ਸਕਦੈ ਸਹੀ - Mangoes Benefits
ਬਹੁਤ ਜ਼ਿਆਦਾ ਲੌਂਗ ਖਾਣ ਦੇ ਨੁਕਸਾਨ: ਸਿਹਤ ਲਾਭਾਂ ਤੋਂ ਇਲਾਵਾ ਲੌਂਗ ਖਾਣ ਦੇ ਕਈ ਨੁਕਸਾਨ ਵੀ ਹੋ ਸਕਦੇ ਹਨ। ਲੌਂਗ ਦਾ ਜ਼ਿਆਦਾ ਸੇਵਨ ਜਿਗਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਜਿਗਰ ਦੀ ਸਮੱਸਿਆ ਵਾਲੇ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਸਦੇ ਨਾਲ ਹੀ, ਗਰਭਵਤੀ ਔਰਤਾਂ ਨੂੰ ਵੀ ਸਾਵਧਾਨੀ ਨਾਲ ਲੌਂਗ ਦਾ ਸੇਵਨ ਕਰਨਾ ਚਾਹੀਦਾ ਹੈ।
ਨੋਟ: ਇੱਥੇ ਤੁਹਾਨੂੰ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਸਿਰਫ਼ ਤੁਹਾਡੀ ਸਮਝ ਲਈ ਹੈ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਜ਼ਰੂਰ ਲਓ।