ETV Bharat / health

ਏਅਰਬਡਸ ਲਗਾ ਕੇ ਮਿਊਜ਼ਿਕ ਸੁਣਨ ਵਾਲੇ ਹੋ ਜਾਣ ਸਾਵਧਾਨ, ਕੰਨਾਂ ਨੂੰ ਇਨ੍ਹਾਂ 4 ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ - Disadvantages of AirPods

Disadvantages of AirPods: ਅੱਜ ਦੇ ਸਮੇਂ 'ਚ ਲੋਕ ਸਫ਼ਰ ਦੌਰਾਨ ਮਿਊਜ਼ਿਕ ਸੁਣਨ ਲਈ ਕੰਨਾਂ 'ਚ ਏਅਰਬਡਸ ਲਗਾ ਲੈਂਦੇ ਹਨ। ਪਰ ਅਜਿਹਾ ਕਰਨਾ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਕੰਨਾਂ 'ਚ ਇੰਨਫੈਕਸ਼ਨ ਅਤੇ ਸੁਣਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Disadvantages of AirPods
Disadvantages of AirPods (Getty Images)
author img

By ETV Bharat Punjabi Team

Published : May 23, 2024, 11:02 AM IST

ਹੈਦਰਾਬਾਦ: ਹਰ ਕੋਈ ਮਿਊਜ਼ਿਕ ਸੁਣਨਾ ਪਸੰਦ ਕਰਦਾ ਹੈ। ਮਿਊਜ਼ਿਕ ਸੁਣਨ ਨਾਲ ਮਨ ਨੂੰ ਸ਼ਾਂਤੀ ਅਤੇ ਖੁਸ਼ੀ ਮਿਲਦੀ ਹੈ। ਸਫ਼ਰ ਦੌਰਾਨ ਲੋਕ ਏਅਰਬਡਸ ਲਗਾ ਕੇ ਹੀ ਮਿਊਜ਼ਿਕ ਸੁਣਦੇ ਹਨ, ਪਰ ਏਅਰਬਡਸ ਨੂੰ ਕੰਨ 'ਚ ਲਗਾਉਣਾ ਖਤਰਨਾਕ ਹੋ ਸਕਦਾ ਹੈ। ਇਸ ਨਾਲ ਇੰਨਫੈਕਸ਼ਨ ਅਤੇ ਹੋਰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਏਅਰਬਡਸ ਤੋਂ ਹੋਣ ਵਾਲੇ ਨੁਕਸਾਨ ਅਤੇ ਬਚਣ ਦੇ ਤਰੀਕਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ।

ਏਅਰਬਡਸ ਕੰਨ ਲਈ ਖਤਰਨਾਕ: ਜ਼ਿਆਦਾ ਸਮੇਂ ਤੱਕ ਏਅਰਬਡਸ ਦਾ ਇਸਤੇਮਾਲ ਕਰਨ ਨਾਲ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਏਅਰਬਡਸ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਹੇਠ ਲਿਖੇ ਅਨੁਸਾਰ ਹਨ:-

  1. ਏਅਰਬਡਸ ਕਾਰਨ ਬੈਕਟੀਰੀਆਂ ਅਤੇ ਫੰਗਸ ਜਮ੍ਹਾਂ ਹੋ ਸਕਦੇ ਹਨ, ਜੋ ਕੰਨ 'ਚ ਪਹੁੰਚ ਕੇ ਇੰਨਫੈਕਸ਼ਨ ਦਾ ਕਾਰਨ ਬਣਦੇ ਹਨ।
  2. ਜ਼ਿਆਦਾ ਸਮੇਂ ਤੱਕ ਏਅਰਬਡਸ ਦੀ ਵਰਤੋ ਕਰਨ ਨਾਲ ਕੰਨ 'ਚ ਗੰਦਗੀ ਇਕੱਠੀ ਹੋ ਸਕਦੀ ਹੈ। ਇਸ ਕਾਰਨ ਤੁਹਾਨੂੰ ਸੁਣਨ ਅਤੇ ਇੰਨਫੈਕਸ਼ਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
  3. ਕੁਝ ਲੋਕਾਂ ਨੂੰ ਏਅਰਬਡਸ ਦੀ ਵਰਤੋ ਕਰਨ ਨਾਲ ਚਮੜੀ ਦੀ ਜਲਨ ਅਤੇ ਐਲਰਜ਼ੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ, ਜਿਸ ਕਾਰਨ ਕੰਨ 'ਚ ਖੁਜਲੀ, ਲਾਲੀ ਅਤੇ ਸੋਜ ਹੋ ਸਕਦੀ ਹੈ।
  4. ਜੇਕਰ ਤੁਹਾਡੇ ਕੰਨ 'ਚ ਦਰਦ, ਸੋਜ ਅਤੇ ਖੁਜਲੀ ਹੋ ਰਹੀ ਹੈ, ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ, ਜੇਕਰ ਤੁਹਾਨੂੰ ਸੁਣਨ 'ਚ ਸਮੱਸਿਆ ਆ ਰਹੀ ਹੈ, ਤਾਂ ਏਅਰਬਡਸ ਦੀ ਵਰਤੋ ਨਾ ਕਰੋ।

ਏਅਰਬਡਸ ਦੀ ਵਰਤੋ ਨੂੰ ਲੈ ਕੇ ਸਾਵਧਾਨੀਆਂ: ਜੇਕਰ ਤੁਸੀਂ ਖੁਦ ਨੂੰ ਇੰਨਫੈਕਸ਼ਨ ਅਤੇ ਕੰਨ ਦੀਆਂ ਹੋਰ ਸਮੱਸਿਆਵਾਂ ਤੋਂ ਬਚਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਗੱਲ੍ਹਾਂ ਦਾ ਧਿਆਨ ਰੱਖਣ ਦੀ ਲੋੜ ਹੈ।

  1. ਏਅਰਬਡਸ ਨੂੰ ਸਾਫ਼ ਕਰਕੇ ਰੱਖੋ। ਜੇਕਰ ਤੁਸੀਂ ਗੰਦੇ ਏਅਰਬਡਸ ਦਾ ਇਸਤੇਮਾਲ ਕਰਦੇ ਹੋ, ਤਾਂ ਇੰਨਫੈਕਸ਼ਨ ਦਾ ਖਤਰਾ ਹੋ ਸਕਦਾ ਹੈ।
  2. ਜੇਕਰ ਤੁਸੀਂ ਨਹਾ ਕੇ ਆਏ ਹੋ, ਤਾਂ ਏਅਰਬਡਸ ਦਾ ਇਸਤੇਮਾਲ ਕਰਨ ਤੋਂ ਪਹਿਲਾ ਆਪਣੇ ਕੰਨਾਂ ਨੂੰ ਚੰਗੀ ਤਰ੍ਹਾਂ ਸੁਕਾ ਲਓ।
  3. ਜ਼ਿਆਦਾ ਸਮੇਂ ਤੱਕ ਏਅਰਬਡਸ ਦਾ ਇਸਤੇਮਾਲ ਨਾ ਕਰੋ।
  4. ਜੇਕਰ ਤੁਹਾਨੂੰ ਕੰਨ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋ ਰਹੀ ਹੈ, ਤਾਂ ਏਅਰਬਡਸ ਦਾ ਇਸਤੇਮਾਲ ਕਰਨਾ ਬੰਦ ਕਰ ਦਿਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.