ਹੈਦਰਾਬਾਦ: ਸਰੀਰ ਦੇ ਸਹੀ ਵਿਕਾਸ ਲਈ ਸਾਰੇ ਪੌਸ਼ਟਿਕ ਤੱਤਾਂ ਦਾ ਸਰੀਰ 'ਚ ਹੋਣਾ ਜ਼ਰੂਰੀ ਹੈ। ਇਹ ਸਾਰੇ ਪੌਸ਼ਟਿਕ ਤੱਤ ਅਲੱਗ-ਅਲੱਗ ਤਰੀਕੇ ਨਾਲ ਕੰਮ ਕਰਦੇ ਹਨ। ਆਈਰਨ ਵੀ ਇਨ੍ਹਾਂ ਪੌਸ਼ਟਿਕ ਤੱਤਾਂ 'ਚੋ ਇੱਕ ਹੈ। ਇਸਦੀ ਕਮੀ ਨਾਲ ਸਰੀਰ ਹੋਰ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦਾ ਹੈ। ਆਈਰਨ ਇੱਕ ਮਿਨਰਲ ਹੈ, ਜੋ ਸਰੀਰ ਦੇ ਵਾਧੇ ਅਤੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ। ਸਰੀਰ 'ਚ ਹੀਮੋਗਲੋਬਿਨ ਬਣਾਉਣ, ਕੁਝ ਹਾਰਮੋਨ ਬਣਾਉਣ ਲਈ ਆਈਰਨ ਦੀ ਲੋੜ ਹੁੰਦੀ ਹੈ। ਅਜਿਹੇ 'ਚ ਇਸਦੀ ਕਮੀ ਕਾਰਨ ਤੁਸੀਂ ਅਨੀਮੀਆ ਸਮੇਤ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।
ਆਈਰਨ ਦੀ ਕਮੀ ਨੂੰ ਪੂਰਾ ਕਰਨ ਲਈ ਖੁਰਾਕ:
ਦਾਲ ਅਤੇ ਛੋਲੇ: ਆਈਰਨ ਦੀ ਕਮੀ ਨੂੰ ਪੂਰਾ ਕਰਨ ਲਈ ਦਾਲ ਅਤੇ ਛੋਲੇ ਵਰਗੇ ਬੀਨਜ਼ ਚੰਗਾ ਸਰੋਤ ਹੋ ਸਕਦੇ ਹਨ। ਇਨ੍ਹਾਂ ਨੂੰ ਵਿਟਾਮਿਨ-ਸੀ ਭਰਪੂਰ ਭੋਜਨਾਂ ਦੇ ਨਾਲ ਮਿਲਾ ਕੇ ਖਾਣ ਨਾਲ ਆਈਰਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਤੁਸੀਂ ਟੋਫੂ ਨੂੰ ਵੀ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਟੋਫੂ 'ਚ ਆਈਰਨ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ।
ਆਈਰਨ ਨਾਲ ਭਰਪੂਰ ਸਨੈਕਸ: ਸੌਗੀ ਅਤੇ ਆਲੂਬੁਖਾਰਾ 'ਚ ਆਈਰਨ ਪਾਇਆ ਜਾਂਦਾ ਹੈ। ਜੇਕਰ ਤੁਹਾਡੇ ਸਰੀਰ 'ਚ ਆਈਰਨ ਦੀ ਕਮੀ ਹੋ ਰਹੀ ਹੈ, ਤਾਂ ਇਸਨੂੰ ਵਧਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਸੁੱਕੇ ਮੇਵੇ ਸ਼ਾਮਲ ਕਰ ਸਕਦੇ ਹੋ।
ਅੰਡੇ: ਅੰਡੇ ਆਈਰਨ ਨਾਲ ਭਰਪੂਰ ਹੁੰਦੇ ਹਨ। ਇਸ ਤੋਂ ਇਲਾਵਾ, ਅੰਡੇ 'ਚ ਪ੍ਰੋਟੀਨ ਅਤੇ ਵਿਟਾਮਿਨ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਆਈਰਨ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਇਸਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਮੀਟ: ਸਰੀਰ 'ਚ ਆਈਰਨ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਰੈਡ ਮੀਟ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਪਰ ਰੈਡ ਮੀਟ ਨੂੰ ਸੀਮਿਤ ਮਾਤਰਾ 'ਚ ਹੀ ਖਾਓ। ਇਸਨੂੰ ਖਾਣ ਨਾਲ ਆਈਰਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ ਅਤੇ ਤੁਸੀਂ ਸਿਹਤਮੰਦ ਰਹੋਗੇ।
- ਪਿੱਠ ਅਤੇ ਮੋਢੇ ਦੇ ਦਰਦ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਰੋਜ਼ਾਨਾ ਕਰੋ ਇਹ 6 ਯੋਗ ਆਸਣ - Yoga Postures To Relieve Back Pain
- ਗਰਮੀਆਂ ਦੇ ਮੌਸਮ 'ਚ ਪੁਦੀਨਾ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਹੋ ਸਕਦੈ ਮਦਦਗਾਰ - Mint Leaves
- ਰਾਤ ਨੂੰ ਨਹੀਂ ਆ ਰਹੀ ਚੰਗੀ ਨੀਂਦ, ਤਾਂ ਦੁੱਧ 'ਚ ਮਿਲਾ ਕੇ ਪੀਓ ਇਹ ਪਾਊਡਰ, ਮਿਲਣਗੇ ਹੋਰ ਵੀ ਕਈ ਲਾਭ - Nutmeg Milk For Sleep
ਬ੍ਰੈਡ ਅਤੇ ਅਨਾਜ: ਬ੍ਰੈਡ ਅਤੇ ਅਨਾਜ 'ਚ ਆਈਰਨ ਪਾਇਆ ਜਾਂਦਾ ਹੈ। ਇਸਨੂੰ ਖੁਰਾਕ 'ਚ ਸ਼ਾਮਲ ਕਰਕੇ ਤੁਸੀਂ ਸਰੀਰ 'ਚ ਆਈਰਨ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਫਲਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਫਲਾਂ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ, ਜੋ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
ਹਰੇ ਮਟਰ: ਹਰੇ ਮਟਰ ਆਈਰਨ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਕਰਦੇ ਹਨ। ਇਸ ਲਈ ਤੁਸੀਂ ਮਟਰਾਂ ਨੂੰ ਸੂਪ ਜਾਂ ਸਬਜ਼ੀ ਦੇ ਰੂਪ 'ਚ ਆਪਣੀ ਖੁਰਾਕ ਦੇ ਵਿੱਚ ਸ਼ਾਮਲ ਕਰ ਸਕਦੇ ਹੋ।