ETV Bharat / health

ਜਾਣੋ, ਕਿਉਂ ਕਿਹਾ ਜਾਂਦਾ ਕਿ, ਖੜ੍ਹੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ, ਇਨ੍ਹਾਂ ਬਿਮਾਰੀਆਂ ਦਾ ਹੋ ਸਕਦੇ ਹੋ ਸ਼ਿਕਾਰ - drinking water while standing

author img

By ETV Bharat Health Team

Published : Jun 24, 2024, 10:06 AM IST

Drinking Water While Standing: ਜ਼ਿਆਦਾਤਰ ਬਜ਼ੁਰਗ ਲੋਕ ਖੜ੍ਹੇ ਹੋ ਕੇ ਪਾਣੀ ਨਾ ਪੀਣ ਦੀ ਸਲਾਹ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Drinking Water While Standing
Drinking Water While Standing (Getty Images)

ਹੈਦਰਾਬਾਦ: ਪਾਣੀ ਪੀਣਾ ਹਰ ਕਿਸੇ ਲਈ ਜ਼ਰੂਰੀ ਹੈ। ਮਾਹਿਰਾਂ ਅਨੁਸਾਰ, ਇੱਕ ਮਨੁੱਖ ਭੋਜਨ ਤੋਂ ਬਿਨ੍ਹਾਂ ਲਗਭਗ 3 ਹਫ਼ਤੇ ਤੱਕ ਜਿਉਂਦਾ ਰਹਿ ਸਕਦਾ ਹੈ, ਪਰ ਪਾਣੀ ਤੋਂ ਬਿਨਾਂ ਉਹ 3 ਦਿਨਾਂ ਵਿੱਚ ਮਰ ਜਾਂਦਾ ਹੈ। ਅਜਿਹੇ 'ਚ ਪਾਣੀ ਸਾਡੇ ਲਈ ਸਭ ਤੋਂ ਜ਼ਰੂਰੀ ਹੈ। ਪਰ ਜਿੱਥੇ ਪਾਣੀ ਸਾਡੇ ਲਈ ਜੀਵਨਦਾਇਕ ਹੈ, ਉੱਥੇ ਹੀ ਇਸ ਦੀ ਗਲਤ ਵਰਤੋਂ ਸਾਡੇ ਲਈ ਸਮੱਸਿਆਵਾਂ ਵੀ ਪੈਦਾ ਕਰ ਸਕਦੀ ਹੈ। ਇਨ੍ਹਾਂ ਵਿੱਚੋਂ ਇੱਕ ਤਰੀਕਾ ਹੈ ਖੜ੍ਹੇ ਹੋ ਕੇ ਪਾਣੀ ਪੀਣਾ। ਕਈ ਲੋਕ ਜਲਦੀ 'ਚ ਖੜ੍ਹੇ ਹੋ ਕੇ ਪਾਣੀ ਪੀਂਦੇ ਹਨ ਪਰ ਘਰ ਦੇ ਬਜ਼ੁਰਗ ਹਮੇਸ਼ਾ ਬੈਠ ਕੇ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਬਜ਼ੁਰਗ ਹਮੇਸ਼ਾ ਬੈਠ ਕੇ ਪਾਣੀ ਪੀਣ ਦੀ ਸਲਾਹ ਕਿਉ ਦਿੰਦੇ ਹਨ, ਕਿਉਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।

ਖੜ੍ਹੇ ਹੋ ਕੇ ਪਾਣੀ ਪੀਣ ਦੇ ਨੁਕਸਾਨ:

ਸਰੀਰ ਵਿੱਚ ਤਰਲ ਪਦਾਰਥਾਂ ਦਾ ਸੰਤੁਲਨ ਵਿਗੜ ਜਾਂਦਾ: ਡਾਕਟਰਾਂ ਅਨੁਸਾਰ, ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਜਦੋਂ ਤੁਸੀਂ ਖੜ੍ਹੇ ਹੁੰਦੇ ਹੋ, ਤੁਹਾਡਾ ਸਰੀਰ ਅਤੇ ਸੈੱਲ ਤਣਾਅ ਵਿੱਚ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਜਦੋਂ ਤੁਸੀਂ ਪਾਣੀ ਪੀਂਦੇ ਹੋ, ਤਾਂ ਤੁਹਾਡੇ ਸਰੀਰ ਵਿੱਚ ਪਾਣੀ ਤੇਜ਼ੀ ਨਾਲ ਵਹਿਣ ਲੱਗਦਾ ਹੈ, ਜਿਸ ਕਾਰਨ ਤਰਲ ਪਦਾਰਥਾਂ ਦਾ ਮੌਜੂਦਾ ਸੰਤੁਲਨ ਵਿਗੜ ਜਾਂਦਾ ਹੈ।

ਪਾਚਨ ਪ੍ਰਣਾਲੀ ਵਿੱਚ ਸਮੱਸਿਆਵਾਂ: ਜੇਕਰ ਤੁਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹੋ, ਤਾਂ ਇਸ ਦਾ ਤੁਹਾਡੇ ਪਾਚਨ ਤੰਤਰ 'ਤੇ ਵੀ ਬੁਰਾ ਪ੍ਰਭਾਵ ਪੈ ਸਕਦਾ ਹੈ, ਕਿਉਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਪਾਣੀ ਫੂਡ ਪਾਈਪ ਰਾਹੀਂ ਅਤੇ ਸਿੱਧੇ ਪੇਟ ਦੇ ਹੇਠਲੇ ਹਿੱਸੇ 'ਤੇ ਬਹੁਤ ਜ਼ੋਰ ਅਤੇ ਤੇਜ਼ੀ ਨਾਲ ਡਿੱਗਦਾ ਹੈ, ਜੋ ਬਹੁਤ ਨੁਕਸਾਨਦੇਹ ਹੁੰਦਾ ਹੈ। ਡਾਕਟਰਾਂ ਅਨੁਸਾਰ, ਖੜ੍ਹੇ ਹੋ ਕੇ ਪਾਣੀ ਪੀਣ ਨਾਲ ਨਸਾਂ ਵਿੱਚ ਤਣਾਅ ਪੈਦਾ ਹੁੰਦਾ ਹੈ, ਜਿਸ ਨਾਲ ਤਰਲ ਪਦਾਰਥਾਂ ਦਾ ਸੰਤੁਲਨ ਵਿਗੜਦਾ ਹੈ ਅਤੇ ਜ਼ਹਿਰੀਲੇ ਪਦਾਰਥ ਵੱਧ ਜਾਂਦੇ ਹਨ।

ਗਠੀਏ ਦੀ ਸਮੱਸਿਆ: ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਰੀਰ ਵਿੱਚ ਤਰਲ ਪਦਾਰਥਾਂ ਦਾ ਸੰਤੁਲਨ ਵਿਗੜਦਾ ਹੈ ਅਤੇ ਕਈ ਵਾਰ ਜੋੜਾਂ ਵਿੱਚ ਤਰਲ ਪਦਾਰਥ ਵੀ ਜਮ੍ਹਾ ਹੋ ਜਾਂਦੇ ਹੈ, ਜੋ ਜ਼ਿਆਦਾਤਰ ਮਾਮਲਿਆਂ ਵਿੱਚ ਗਠੀਆ ਦਾ ਕਾਰਨ ਬਣਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਜੋੜਾਂ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ।

ਦਿਲ ਨਾਲ ਸਬੰਧਤ ਸਮੱਸਿਆ: ਖੜ੍ਹੇ ਹੋ ਕੇ ਪਾਣੀ ਪੀਣ ਨਾਲ ਪਾਣੀ ਦੇ ਪੋਸ਼ਕ ਤੱਤ ਅਤੇ ਵਿਟਾਮਿਨ ਤੁਹਾਡੇ ਜਿਗਰ ਅਤੇ ਪਾਚਨ ਤੰਤਰ ਤੱਕ ਨਹੀਂ ਪਹੁੰਚਦੇ, ਕਿਉਂਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਇਹ ਤੁਹਾਡੇ ਸਿਸਟਮ ਵਿੱਚੋਂ ਬਹੁਤ ਤੇਜ਼ੀ ਨਾਲ ਲੰਘਦੇ ਹਨ, ਜਿਸ ਨਾਲ ਤੁਹਾਡੇ ਫੇਫੜਿਆਂ ਅਤੇ ਦਿਲ ਦੇ ਕੰਮਕਾਜ ਨੂੰ ਵੀ ਖ਼ਤਰਾ ਹੋ ਸਕਦਾ ਹੈ। ਖੜ੍ਹੇ ਹੋ ਕੇ ਪਾਣੀ ਪੀਣ ਨਾਲ ਆਕਸੀਜਨ ਦਾ ਪੱਧਰ ਵੀ ਵਿਗੜ ਜਾਂਦਾ ਹੈ।

ਗੁਰਦੇ ਦੀਆਂ ਸਮੱਸਿਆਵਾਂ: ਜਦੋਂ ਅਸੀਂ ਬੈਠਦੇ ਹਾਂ, ਤਾਂ ਸਾਡੇ ਗੁਰਦੇ ਵਧੀਆ ਕੰਮ ਕਰਦੇ ਹਨ। ਅਜਿਹੀ ਸਥਿਤੀ ਵਿੱਚ ਜਦੋਂ ਅਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹਾਂ, ਤਾਂ ਬਿਨ੍ਹਾਂ ਕਿਸੇ ਫਿਲਟਰੇਸ਼ਨ ਦੇ ਜ਼ਿਆਦਾ ਦਬਾਅ ਕਾਰਨ ਤਰਲ ਪੇਟ ਦੇ ਹੇਠਲੇ ਹਿੱਸੇ ਵਿੱਚ ਚਲਾ ਜਾਂਦਾ ਹੈ। ਇਸ ਕਾਰਨ ਪਾਣੀ ਵਿੱਚ ਮੌਜੂਦ ਅਸ਼ੁੱਧੀਆਂ ਬਲੈਡਰ ਵਿੱਚ ਇਕੱਠੀਆਂ ਹੋ ਜਾਂਦੀਆਂ ਹਨ ਅਤੇ ਗੁਰਦਿਆਂ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਦੀਆਂ ਹਨ। ਅਜਿਹੇ 'ਚ ਕਿਡਨੀ ਨਾਲ ਜੁੜੀਆਂ ਕਈ ਬੀਮਾਰੀਆਂ ਹੋਣ ਦਾ ਡਰ ਰਹਿੰਦਾ ਹੈ।

ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਡਾਕਟਰੀ ਸੁਝਾਅ ਸਿਰਫ਼ ਤੁਹਾਡੀ ਜਾਣਕਾਰੀ ਲਈ ਹਨ। ਪਰ ਬਿਹਤਰ ਹੋਵੇਗਾ ਜੇਕਰ ਤੁਸੀਂ ਇਨ੍ਹਾਂ ਨੂੰ ਅਪਣਾਉਣ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.