ETV Bharat / health

ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਇਨ੍ਹਾਂ 4 ਸਮੱਸਿਆਵਾਂ ਦਾ ਹੋ ਸਕਦੈ ਖਤਰਾ, ਹੋ ਜਾਓ ਸਾਵਧਾਨ - Morning tea side effects - MORNING TEA SIDE EFFECTS

Morning tea side effects: ਅੱਜ ਦੇ ਸਮੇਂ 'ਚ ਹਰ ਕੋਈ ਚਾਹ ਪੀਣਾ ਪਸੰਦ ਕਰਦਾ ਹੈ। ਕਈ ਲੋਕਾਂ ਦੀ ਚਾਹ ਤੋਂ ਬਿਨ੍ਹਾਂ ਸਵੇਰ ਨਹੀਂ ਹੁੰਦੀ, ਪਰ ਕੀ ਤੁਸੀ ਜਾਣਦੇ ਹੋ ਕਿ ਖਾਲੀ ਪੇਟ ਚਾਹ ਪੀਣ ਨਾਲ ਨੁਕਸਾਨ ਵੀ ਹੋ ਸਕਦੇ ਹੋ।

Morning tea side effects
Morning tea side effects (Getty Images)
author img

By ETV Bharat Health Team

Published : May 21, 2024, 3:40 PM IST

ਹੈਦਰਾਬਾਦ: ਜ਼ਿਆਦਾਤਰ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਲੋਕ ਸਵੇਰੇ ਬਿਨ੍ਹਾਂ ਕੁਝ ਖਾਧੇ ਚਾਹ ਪੀ ਲੈਂਦੇ ਹਨ, ਜਿਸ ਕਾਰਨ ਸਿਹਤ 'ਤੇ ਗਲਤ ਅਸਰ ਪੈ ਸਕਦਾ ਹੈ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਖਾਲੀ ਪੇਟ ਚਾਹ ਪੀਣ ਨਾਲ ਕੀ ਖਤਰਾ ਹੋ ਸਕਦਾ ਹੈ। ਇਸ ਲਈ ਜੇਕਰ ਤੁਸੀਂ ਵੀ ਖਾਲੀ ਪੇਟ ਚਾਹ ਪੀਂਦੇ ਹੋ, ਤਾਂ ਅੱਜ ਤੋਂ ਹੀ ਪਰਹੇਜ਼ ਕਰ ਲਓ।

ਖਾਲੀ ਪੇਟ ਚਾਹ ਪੀਣ ਦੇ ਨੁਕਸਾਨ:

ਐਸਿਡਿਟੀ ਦੀ ਸਮੱਸਿਆ: ਜੇਕਰ ਤੁਸੀਂ ਖਾਲੀ ਪੇਟ ਸਵੇਰੇ ਚਾਹ ਪੀਂਦੇ ਹੋ, ਤਾਂ ਬਲੋਟਿੰਗ ਅਤੇ ਐਸਿਡਿਟੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖਾਲੀ ਪੇਟ ਚਾਹ ਪੀਣ ਨਾਲ ਮੈਟਾਬਾਲੀਜ਼ਮ ਕੰਮਜ਼ੋਰ ਹੋ ਜਾਂਦਾ ਹੈ ਅਤੇ ਪੇਟ 'ਚ ਸੋਜ ਹੋਣ ਲੱਗਦੀ ਹੈ।

ਦਿਮਾਗੀ ਸਿਹਤ 'ਤੇ ਅਸਰ: ਖਾਲੀ ਪੇਟ ਚਾਹ ਪੀਣ ਨਾਲ ਦਿਮਾਗੀ ਸਿਹਤ 'ਤੇ ਗਲਤ ਅਸਰ ਪੈਂਦਾ ਹੈ। ਇਸ ਲਈ ਤੁਹਾਨੂੰ ਖਾਲੀ ਪੇਟ ਚਾਹ ਪੀਣ ਦੀ ਆਪਣੀ ਆਦਤ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਖਾਲੀ ਪੇਟ ਚਾਹ ਪੀਂਦੇ ਹੋ, ਤਾਂ ਨੀਂਦ 'ਤੇ ਵੀ ਅਸਰ ਪੈ ਸਕਦਾ ਹੈ।

ਬੀਪੀ ਦੀ ਸਮੱਸਿਆ: ਖਾਲੀ ਪੇਟ ਚਾਹ ਪੀਣ ਨਾਲ ਬੀਪੀ ਦੀ ਸਮੱਸਿਆ ਵੱਧ ਸਕਦੀ ਹੈ, ਜਿਸ ਕਰਕੇ ਹਾਰਟ ਅਟੈਕ ਦਾ ਵੀ ਖਤਰਾ ਹੋ ਜਾਂਦਾ ਹੈ। ਇਸ ਲਈ ਖਾਲੀ ਪੇਟ ਚਾਹ ਪੀਣ ਤੋਂ ਪਰਹੇਜ਼ ਕਰੋ।

ਡੀਹਾਈਡ੍ਰੇਸ਼ਨ ਦੀ ਸਮੱਸਿਆ: ਖਾਲੀ ਪੇਟ ਚਾਹ ਪੀਣ ਨਾਲ ਤੁਸੀਂ ਡੀਹਾਈਡ੍ਰੇਸ਼ਨ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਚਾਹ 'ਚ ਕੈਫਿਨ ਮੌਜ਼ੂਦ ਹੁੰਦੀ ਹੈ। ਕੈਫ਼ਿਨ ਦੇ ਜ਼ਿਆਦਾ ਸੇਵਨ ਨਾਲ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਸਿਰਦਰਦ ਹੋ ਸਕਦਾ ਹੈ। ਇਸ ਲਈ ਸਵੇਰੇ ਖਾਲੀ ਪੇਟ ਚਾਹ ਨਾ ਪੀਓ, ਸਗੋਂ ਹਮੇਸ਼ਾ ਕੁਝ ਹਲਕਾ ਖਾ ਕੇ ਹੀ ਚਾਹ ਪੀਓ। ਅਜਿਹਾ ਕਰਕੇ ਤੁਸੀਂ ਚਾਹ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਬਚ ਸਕੋਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.