ਹੈਦਰਾਬਾਦ: ਦੁੱਧ ਨੂੰ ਸਿਹਤ ਲਈ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ। ਹਰ ਕੋਈ ਇਸਦੇ ਫਾਇਦਿਆਂ ਬਾਰੇ ਜਾਣਦਾ ਹੈ, ਪਰ ਘੱਟ ਲੋਕਾਂ ਨੂੰ ਹੀ ਦੁੱਧ ਦੇ ਨੁਕਸਾਨਾਂ ਬਾਰੇ ਪਤਾ ਹੋਵੇਗਾ। ਕਈ ਲੋਕ ਦੁੱਧ ਨੂੰ ਸਹੀ ਸਮੇਂ 'ਤੇ ਨਹੀਂ ਪੀਂਦੇ, ਜਿਸ ਕਰਕੇ ਇਸਦਾ ਸਿਹਤ 'ਤੇ ਗਲਤ ਅਸਰ ਪੈ ਸਕਦਾ ਹੈ। ਇਸ ਲਈ ਰਾਤ ਨੂੰ ਦੁੱਧ ਪੀਣ ਦੀ ਗਲਤੀ ਨਾ ਕਰੋ। ਇਸ ਨਾਲ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਰਾਤ ਨੂੰ ਦੁੱਧ ਪੀਣ ਦੇ ਨੁਕਸਾਨਾਂ ਬਾਰੇ ਜ਼ਰੂਰ ਜਾਣ ਲਓ।
ਰਾਤ ਨੂੰ ਦੁੱਧ ਪੀਣ ਦੇ ਨੁਕਸਾਨ:
ਭਾਰ ਘੱਟ ਸਕਦਾ: ਰਾਤ ਨੂੰ ਸੌਣ ਤੋਂ ਪਹਿਲਾ ਦੁੱਧ ਪੀਣ ਨਾਲ ਕਈ ਲੋਕਾਂ ਦਾ ਸਲੀਪ ਸਾਈਕਲ ਵਧੀਆਂ ਹੁੰਦਾ ਹੈ ਅਤੇ ਚੰਗੀ ਨੀਂਦ ਆਉਦੀ ਹੈ। ਹਾਲਾਂਕਿ, ਇਸ ਨਾਲ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਰਾਤ ਨੂੰ ਦੁੱਧ ਪੀਣ ਨਾਲ ਭਾਰ ਵੱਧ ਸਕਦਾ ਹੈ, ਕਿਉਕਿ ਇਸ ਵਿੱਚ ਕੈਲੋਰੀ ਜ਼ਿਆਦਾ ਪਾਈ ਜਾਂਦੀ ਹੈ।
ਪਾਚਨ ਦੀ ਸਮੱਸਿਆ: ਰਾਤ ਨੂੰ ਦੁੱਧ ਪੀਣ ਨਾਲ ਤੁਸੀਂ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਰਾਤ ਨੂੰ ਸਰੀਰ ਕੋਈ ਸਰੀਰਕ ਕਸਰਤ ਨਹੀਂ ਕਰਦਾ, ਜਿਸ ਕਾਰਨ ਪੇਟ ਦਾ ਪਾਚਨ ਹੌਲੀ ਹੋ ਜਾਂਦਾ ਹੈ ਅਤੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਨਸੁਲਿਨ ਉਤਪਾਦਨ: ਰਾਤ ਨੂੰ ਦੁੱਧ ਪੀਣ ਨਾਲ ਇਨਸੁਲਿਨ ਉਤਪਾਦਨ 'ਤੇ ਪ੍ਰਭਾਵ ਪੈ ਸਕਦਾ ਹੈ। ਦੁੱਧ 'ਚ ਮੌਜ਼ੂਦ carbohydrates ਦੀ ਮਾਤਰਾ ਜ਼ਿਆਦਾ ਹੋਣ ਨਾਲ Circadian Rhythm 'ਤੇ ਅਸਰ ਪੈ ਸਕਦਾ ਹੈ, ਜੋ ਕਿ ਸਾਡੇ ਸਰੀਰ ਲਈ ਸਹੀ ਨਹੀਂ ਹੁੰਦਾ ਅਤੇ ਤੁਸੀਂ ਦਿਲ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।
ਗਲੇ 'ਚ ਜ਼ੁਕਾਮ: ਕਈ ਲੋਕਾਂ ਨੂੰ ਰਾਤ ਦੇ ਸਮੇਂ ਦੁੱਧ ਪੀਣ ਨਾਲ ਗਲੇ 'ਚ ਜ਼ੁਕਾਮ ਹੋਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਕਾਰਨ ਸਾਹ ਲੈਣ 'ਚ ਮੁਸ਼ਕਿਲ, ਗਲੇ ਦੀ ਲਾਗ ਅਤੇ ਨੱਕ ਵਗਣ ਵਰਗੀਆਂ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਘੱਟ ਉਮਰ 'ਚ ਸ਼ੂਗਰ ਦੀ ਸਮੱਸਿਆ ਤੋਂ ਹੋ ਪੀੜਿਤ, ਤਾਂ ਤੁਹਾਨੂੰ ਇਸ ਬਿਮਾਰੀ ਦਾ ਹੋ ਸਕਦੈ ਖਤਰਾ - Alzheimers
- ਗਰਮੀਆਂ ਵਿੱਚ ਅਦਰਕ ਵਾਲੀ ਚਾਹ ਤੁਹਾਨੂੰ ਬਣਾ ਸਕਦੀ ਹੈ ਕਈ ਬਿਮਾਰੀਆਂ ਦਾ ਸ਼ਿਕਾਰ, ਜਾਣ ਲਓ ਇਸ ਤੋਂ ਹੋਣ ਵਾਲੇ ਨੁਕਸਾਨ - Ginger Tea Side Effects
- ਗਰਮੀ ਤੋਂ ਬਚਣ ਲਈ ਸੱਤੂ ਸ਼ਰਬਤ ਹੋ ਸਕਦੈ ਫਾਇਦੇਮੰਦ, ਘਰ 'ਚ ਬਣਾਉਣਾ ਆਸਾਨ, ਇੱਥੇ ਸਿੱਖੋ - Sattu Sharbat in Summer
ਐਲਰਜੀ: ਰਾਤ ਨੂੰ ਸੌਣ ਤੋਂ ਪਹਿਲਾ ਦੁੱਧ ਪੀਣ ਨਾਲ ਐਲਰਜੀ ਹੋ ਸਕਦੀ ਹੈ। ਇਸਦੇ ਇਲਾਜ ਲਈ ਤੁਹਾਨੂੰ ਡਾਕਟਰ ਕੋਲ੍ਹ ਜਾਣਾ ਪੈ ਸਕਦਾ ਹੈ। ਇਸ ਲਈ ਦੁੱਧ ਪੀਣ ਤੋਂ ਪਹਿਲਾ ਆਪਣਾ ਟੈਸਟ ਕਰਵਾਓ।
ਦੰਦਾ ਲਈ ਨੁਕਸਾਨਦੇਹ: ਦੁੱਧ 'ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਸੌਣ ਤੋਂ ਪਹਿਲਾ ਇਸਨੂੰ ਪੀਣ ਅਤੇ ਬਾਅਦ 'ਚ ਬਿਨ੍ਹਾਂ ਬੁਰਸ਼ ਕੀਤੇ ਸੌਣ ਨਾਲ ਤੁਸੀਂ ਕੈਵਿਟੀ ਦਾ ਸ਼ਿਕਾਰ ਹੋ ਸਕਦੇ ਹੋ ਅਤੇ ਦੰਦ ਵੀ ਸੜ ਸਕਦੇ ਹਨ।