ਹੈਦਰਾਬਾਦ: ਗਰਮੀਆਂ ਦੇ ਮੌਸਮ 'ਚ ਹਰ ਕੋਈ ਖੁਦ ਨੂੰ ਠੰਡਾ ਰੱਖਣ ਲਈ ਆਈਸ ਕਰੀਮ ਖਾਣਾ ਪਸੰਦ ਕਰਦਾ ਹੈ। ਪਰ ਆਈਸ ਕਰੀਮ ਖਾਣ ਤੋਂ ਬਾਅਦ ਤੁਹਾਨੂੰ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਜੇਕਰ ਤੁਸੀਂ ਆਈਸ ਕਰੀਮ ਖਾਣ ਤੋਂ ਬਾਅਦ ਗਲਤ ਚੀਜ਼ਾਂ ਖਾਂਦੇ ਹੋ, ਤਾਂ ਇਸ ਨਾਲ ਸਿਹਤ 'ਤੇ ਗੰਭੀਰ ਅਸਰ ਪੈ ਸਕਦਾ ਹੈ। ਇਸ ਲਈ ਆਈਸ ਕਰੀਮ ਖਾਣ ਤੋਂ ਬਾਅਦ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਆਈਸ ਕਰੀਮ ਤੋਂ ਬਾਅਦ ਨਾ ਖਾਓ ਇਹ ਚੀਜ਼ਾਂ:
ਚਾਹ ਅਤੇ ਕੌਫ਼ੀ: ਆਈਸ ਕਰੀਮ ਤੋਂ ਬਾਅਦ ਚਾਹ ਅਤੇ ਕੌਫ਼ੀ ਪੀਣਾ ਸਿਹਤ 'ਤੇ ਭਾਰੀ ਪੈ ਸਕਦਾ ਹੈ। ਜੇਕਰ ਤੁਸੀਂ ਆਈਸ ਕਰੀਮ ਤੋਂ ਬਾਅਦ ਚਾਹ ਜਾਂ ਕੌਫ਼ੀ ਪੀਂਦੇ ਹੋ, ਤਾਂ ਇਸ ਨਾਲ ਗਲੇ 'ਚ ਦਰਦ, ਖਰਾਸ਼ ਅਤੇ ਖੰਘ ਤੋਂ ਇਲਾਵਾ ਪੇਟ 'ਚ ਦਰਦ ਵਰਗੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਠੰਡੀ ਚੀਜ਼ ਤੋਂ ਬਾਅਦ ਗਰਮ ਚੀਜ਼ ਪੀਓਗੇ, ਤਾਂ ਇਸ ਨਾਲ ਪੇਟ ਦਾ ਤਾਪਮਾਨ ਬਦਲ ਜਾਵੇਗਾ ਅਤੇ ਪਾਚਨ 'ਤੇ ਬੂਰਾ ਅਸਰ ਪਵੇਗਾ।
ਖੱਟੇ ਫਲ: ਆਈਸ ਕਰੀਮ ਤੋਂ ਬਾਅਦ ਖੱਟੇ ਫਲ ਖਾਣਾ ਵੀ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਗੈਸ ਅਤੇ ਭੋਜਨ ਨਾ ਪਚਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਖੱਟੇ ਫਲਾਂ 'ਚ ਮੌਜ਼ੂਦ ਐਸਿਡ ਪਾਚਨ ਨੂੰ ਖਰਾਬ ਕਰਨ ਦਾ ਕੰਮ ਕਰਦੇ ਹਨ।
ਠੰਡਾ ਪਾਣੀ: ਆਈਸ ਕਰੀਮ ਖਾਣ ਤੋਂ ਬਾਅਦ ਠੰਡਾ ਪਾਣੀ ਪੀਣ ਦੀ ਗਲਤੀ ਨਾ ਕਰੋ। ਇਸ ਨਾਲ ਗੈਸ, ਐਸਿਡਿਟੀ ਅਤੇ ਪੇਟ ਦਰਦ ਦੀ ਸਮੱਸਿਆ ਹੋ ਸਕਦੀ ਹੈ ਅਤੇ ਪਾਚਨ ਕਿਰਿਆ ਵੀ ਹੌਲੀ ਹੋ ਜਾਂਦੀ ਹੈ।
ਮਸਾਲੇਦਾਰ ਭੋਜਨ: ਜ਼ਿਆਦਾਤਰ ਲੋਕਾਂ ਨੂੰ ਮਸਾਲੇਦਾਰ ਭੋਜਨ ਖਾਣਾ ਬਹੁਤ ਪਸੰਦ ਹੁੰਦਾ ਹੈ, ਪਰ ਆਈਸ ਕਰੀਮ ਖਾਣ ਤੋਂ ਬਾਅਦ ਮਸਾਲੇਦਾਰ ਭੋਜਨ ਨਾ ਖਾਓ। ਇਸ ਨਾਲ ਦਸਤ, ਭੋਜਨ ਨਾ ਪਚਨਾ ਅਤੇ ਪੇਟ 'ਚ ਜਲਨ ਹੋ ਸਕਦੀ ਹੈ।
ਸ਼ਰਾਬ ਨਾ ਪੀਓ: ਸ਼ਰਾਬ ਪੀਣਾ ਸਿਹਤ ਲਈ ਖਤਰਨਾਕ ਹੁੰਦਾ ਹੈ। ਪਰ ਆਈਸ ਕਰੀਮ ਖਾਣ ਤੋਂ ਬਾਅਦ ਸ਼ਰਾਬ ਪੀਣਾ ਹੋਰ ਵੀ ਜ਼ਿਆਦਾ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਪਾਚਨ ਹੌਲੀ ਹੋ ਜਾਂਦਾ ਹੈ ਅਤੇ ਪੇਟ ਨਾਲ ਜੁੜੀਆਂ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ, ਤੁਹਾਨੂੰ ਉਲਟੀ ਵੀ ਆ ਸਕਦੀ ਹੈ।