ਹੈਦਰਾਬਾਦ: ਫੇਸ਼ੀਅਲ ਇੱਕ ਅਜਿਹਾ ਟ੍ਰੀਟਮੈਂਟ ਹੈ, ਜੋ ਚਿਹਰੇ 'ਤੇ ਨਿਖਾਰ ਪਾਉਣ 'ਚ ਮਦਦ ਕਰਦਾ ਹੈ, ਪਰ ਕਈ ਔਰਤਾਂ ਨੂੰ ਫੇਸ਼ੀਅਲ ਤੋਂ ਬਾਅਦ ਖੁਜਲੀ ਅਤੇ ਦਾਣੇ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਪਿੱਛੇ ਫੇਸ਼ੀਅਲ 'ਚ ਇਸਤੇਮਾਲ ਹੋਣ ਵਾਲੇ ਪ੍ਰੋਡਕਟ ਜ਼ਿੰਮੇਵਾਰ ਨਹੀਂ, ਸਗੋ ਤੁਹਾਡੇ ਦੁਆਰਾ ਕੀਤੀਆਂ ਕੁਝ ਗਲਤੀਆਂ ਜ਼ਿੰਮੇਵਾਰ ਹੋ ਸਕਦੀਆਂ ਹਨ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਫੇਸ਼ੀਅਲ ਕਰਵਾਉਣ ਤੋਂ ਬਾਅਦ ਕਿਵੇ ਚਿਹਰੇ ਦਾ ਧਿਆਨ ਰੱਖਣਾ ਹੈ।
ਫੇਸ਼ੀਅਲ ਤੋਂ ਬਾਅਦ ਰੱਖੋ ਚਿਹਰੇ ਦਾ ਧਿਆਨ:
ਚਿਹਰਾ ਨਾ ਧੋਵੋ: ਫੇਸ਼ੀਅਲ ਕਰਵਾਉਣ ਤੋ ਤਰੁੰਤ ਬਾਅਦ ਜਾਂ ਪੂਰੇ ਦਿਨ ਚਿਹਰੇ 'ਤੇ ਸਾਬੁਣ ਜਾਂ ਫੇਸਵਾਸ਼ ਦਾ ਇਸਤੇਮਾਲ ਨਾ ਕਰੋ। ਚਿਹਰੇ ਨੂੰ ਧੋਣ ਲਈ ਨਾਰਮਲ ਪਾਣੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ, ਚਿਹਰੇ ਨੂੰ ਰਗੜ ਕੇ ਤੌਲੀਏ ਨਾਲ ਸਾਫ਼ ਨਾ ਕਰੋ।
ਧੁੱਪ ਤੋਂ ਬਚੋ: ਫੇਸ਼ੀਅਲ ਕਰਵਾਉਣ ਤੋਂ ਬਾਅਦ ਧੁੱਪ 'ਚ ਜਾਣ ਤੋਂ ਬਚੋ। ਜੇਕਰ ਤੁਸੀਂ ਧੁੱਪ 'ਚ ਜਾਂਦੇ ਹੋ, ਤਾਂ ਐਲਰਜ਼ੀ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਫੇਸ਼ੀਅਲ ਕਰਵਾਉਣ ਤੋਂ ਬਾਅਦ ਜੇ ਬਾਹਰ ਕਿਸੇ ਜ਼ਰੂਰੀ ਕੰਮ ਲਈ ਜਾਣਾ ਹੈ, ਤਾਂ ਚਿਹਰੇ ਨੂੰ ਚੰਗੀ ਤਰ੍ਹਾਂ ਕਵਰ ਕਰਕੇ ਜਾਓ।
ਚਮੜੀ ਦੀ ਦੇਖਭਾਲ ਦੇ ਪ੍ਰੋਡਕਟਸ ਦਾ ਇਸਤੇਮਾਲ ਨਾ ਕਰੋ: ਫੇਸ਼ੀਅਲ ਕਰਵਾਉਣ ਤੋਂ ਬਾਅਦ ਮੇਕਅੱਪ ਨਾ ਕਰੋ, ਕਿਉਕਿ ਮੇਕਅੱਪ ਕਰਨ ਨਾਲ ਚਿਹਰੇ 'ਤੇ ਖੁਜਲੀ ਅਤੇ ਦਾਣੇ ਵਰਗੀ ਸਮੱਸਿਆਵਾਂ ਹੋ ਸਕਦੀਆਂ ਹਨ।
ਚਮੜੀ 'ਤੇ ਹੋ ਰਹੇ ਧੱਫੜਾਂ ਤੋਂ ਰਾਹਤ ਪਾਉਣ ਦੇ ਘਰੇਲੂ ਨੁਸਖੇ:
ਐਲੋਵੇਰਾ: ਐਲੋਵੇਰਾ ਚਿਹਰੇ ਦੀ ਲਾਲੀ, ਜਲਨ ਅਤੇ ਸੋਜ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਐਲੋਵੇਰਾ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ। ਇਸ ਲਈ ਐਲੋਵੇਰਾ ਦੀਆਂ ਪੱਤੀਆਂ ਤੋਂ ਜੈੱਲ ਕੱਢ ਕੇ ਧੱਫੜ ਅਤੇ ਸੋਜ ਵਾਲੀ ਜਗ੍ਹਾਂ 'ਤੇ ਲਗਾਓ ਅਤੇ ਅੱਧੇ ਘੰਟੇ ਬਾਅਦ ਆਪਣੇ ਮੂੰਹ ਨੂੰ ਧੋ ਲਓ। ਇਸ ਨਾਲ ਖੁਜਲੀ ਅਤੇ ਸੋਜ ਵਰਗੀ ਸਮੱਸਿਆ ਤੋਂ ਰਾਹਤ ਮਿਲੇਗੀ।
ਠੰਡਾ ਪਾਣੀ: ਧੱਫੜ ਅਤੇ ਖੁਜਲੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਠੰਡਾ ਪਾਣੀ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਕਾਟਨ ਦੇ ਕੱਪੜੇ ਨੂੰ ਠੰਡੇ ਪਾਣੀ 'ਚ ਭਿਓ ਕੇ ਧੱਫੜ ਵਾਲੀ ਜਗ੍ਹਾਂ 'ਤੇ ਰੱਖੋ। ਇਸ ਤੋਂ ਇਲਾਵਾ, ਸੂਤੀ ਕੱਪੜੇ 'ਚ ਬਰਫ਼ ਦਾ ਟੁੱਕੜਾ ਵੀ ਲਪੇਟ ਕੇ ਚਿਹਰੇ 'ਤੇ ਹਲਕੇ ਹੱਥਾਂ ਨਾਲ ਪ੍ਰੈੱਸ ਕਰੋ। ਇਸ ਨਾਲ ਸੋਜ ਅਤੇ ਜਲਨ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
- ਰਾਤ ਨੂੰ ਇਹ 9 ਫ਼ਲ ਖਾਣ ਤੋਂ ਕਰੋ ਪਰਹੇਜ਼, ਨਹੀਂ ਤਾਂ ਕਈ ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ - Avoid These Fruits At Night
- ਕੱਦੂ ਦੇ ਬੀਜ ਖਾਣ ਨਾਲ ਸਿਹਤ ਨੂੰ ਮਿਲ ਸਕਦੈ ਨੇ ਅਣਗਿਣਤ ਲਾਭ, ਇਸ ਤਰ੍ਹਾਂ ਕਰੋ ਆਪਣੀ ਖੁਰਾਕ 'ਚ ਸ਼ਾਮਲ - Pumpkin Seeds Benefits
- ਅਣਚਾਹੇ ਗਰਭ ਤੋਂ ਬਚਣ ਲਈ ਸਿਰਫ਼ ਗਰਭ ਨਿਰੋਧਕ ਗੋਲੀਆਂ ਹੀ ਨਹੀਂ, ਸਗੋ ਹੋਰ ਵੀ ਕਈ ਉਪਾਅ ਹੋ ਸਕਦੈ ਨੇ ਮਦਦਗਾਰ, ਇੱਥੇ ਜਾਣੋ - Contraceptive pills
ਨਾਰੀਅਲ ਦਾ ਤੇਲ: ਨਾਰੀਅਲ ਦੇ ਤੇਲ 'ਚ ਲੌਰਿਕ ਐਸਿਡ ਪਾਇਆ ਜਾਂਦਾ ਹੈ, ਜਿਸ 'ਚ ਐਂਟੀ ਫੰਗਲ ਗੁਣ ਮੌਜ਼ੂਦ ਹਨ। ਇਸ ਨਾਲ ਚਮੜੀ ਦੀ ਇੰਨਫੈਕਸ਼ਨ ਨਾਲ ਲੜਨ 'ਚ ਮਦਦ ਮਿਲਦੀ ਹੈ, ਲਾਲੀ ਅਤੇ ਖੁਜਲੀ ਦੀ ਸਮੱਸਿਆ ਤੋਂ ਵੀ ਰਾਹਤ ਪਾਈ ਜਾ ਸਕਦੀ ਹੈ। ਇਸ ਲਈ ਕੋਸੇ ਨਾਰੀਅਲ ਤੇਲ ਨੂੰ ਚਿਹਰੇ 'ਤੇ ਲਗਾਓ ਅਤੇ ਅੱਧੇ ਘੰਟੇ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ।