ਹੈਦਰਾਬਾਦ: ਕਈ ਲੋਕਾਂ ਨੂੰ ਸਵੇਰੇ ਸੌਂ ਕੇ ਉੱਠਣ ਤੋਂ ਬਾਅਦ ਚੱਕਰ ਆਉਣ ਲੱਗਦੇ ਹਨ। ਹਾਲਾਂਕਿ, ਲੋਕਾਂ ਦੇ ਮਨ 'ਚ ਸਵਾਲ ਆਉਦਾ ਹੈ ਕਿ ਆਖ਼ਿਰ ਅਜਿਹਾ ਕਿਉ ਹੁੰਦਾ ਹੈ। ਜੇਕਰ ਅਜਿਹਾ ਤੁਹਾਡੇ ਨਾਲ ਇੱਕ-ਦੋ ਦਿਨ ਹੀ ਹੋਇਆ ਹੈ, ਤਾਂ ਇਸ ਪਿੱਛੇ ਥਕਾਵਟ ਹੋ ਸਕਦੀ ਹੈ। ਪਰ ਜੇਕਰ ਹਰ ਦਿਨ ਤੁਹਾਡੇ ਨਾਲ ਅਜਿਹਾ ਹੋ ਰਿਹਾ ਹੈ ਅਤੇ ਇਸ ਕਰਕੇ ਤੁਹਾਡਾ ਦਿਨ ਵੀ ਪ੍ਰਭਾਵਿਤ ਹੋ ਰਿਹਾ ਹੈ, ਤਾਂ ਇਸ ਪਿੱਛੇ ਕਈ ਗੰਭੀਰ ਸਮੱਸਿਆਵਾਂ ਜ਼ਿੰਮੇਵਾਰ ਹੋ ਸਕਦੀਆਂ ਹਨ, ਜਿਸ ਨਾਲ ਤੁਹਾਡੀ ਸਿਹਤ ਵੀ ਪ੍ਰਭਾਵਿਤ ਹੋ ਸਕਦੀ ਹੈ। ਕਈ ਲੋਕ ਇਸਨੂੰ ਆਮ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਅਜਿਹਾ ਕਰਨ ਨਾਲ ਦਿਮਾਗ, ਦਿਲ ਆਦਿ ਪ੍ਰਭਾਵਿਤ ਹੋ ਸਕਦਾ ਹੈ।
ਸਵੇਰੇ ਉੱਠਣ ਤੋਂ ਬਾਅਦ ਚੱਕਰ ਆਉਣਾ: ਚੱਕਰ ਆਉਣਾ ਆਮ ਸਥਿਤੀ ਨਹੀਂ ਹੈ, ਸਗੋ ਇਹ ਕਿਸੇ ਬਿਮਾਰੀ ਦਾ ਲੱਛਣ ਹੋ ਸਕਦਾ ਹੈ। ਕਈ ਵਾਰ ਸਵੇਰੇ ਸੌਂ ਕੇ ਉੱਠਣ ਤੋਂ ਬਾਅਦ ਤੁਹਾਨੂੰ ਅਸੰਤੁਲਨ ਅਤੇ ਕਮਰਾ ਘੁੰਮਦਾ ਹੋਇਆ ਅਨੁਭਵ ਹੋ ਸਕਦਾ ਹੈ। ਇਸਦੇ ਨਾਲ ਹੀ, ਬੇਹੋਸ਼ੀ ਅਤੇ ਸਿਰਦਰਦ ਵੀ ਹੋ ਸਕਦਾ ਹੈ। ਜ਼ਿਆਦਾ ਉਮਰ ਹੋਣ 'ਤੇ ਇਹ ਸਮੱਸਿਆ ਵਧੇਰੇ ਪ੍ਰਭਾਵਿਤ ਕਰ ਸਕਦੀ ਹੈ। ਇਸ ਲਈ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ, ਤਾਂਕਿ ਕਿਸੇ ਵੱਡੀ ਬਿਮਾਰੀ ਤੋਂ ਸਮੇਂ ਰਹਿੰਦੇ ਬਚਿਆ ਜਾ ਸਕੇ।
ਸਵੇਰੇ ਉੱਠਣ ਤੋਂ ਬਾਅਦ ਚੱਕਰ ਆਉਣ ਦੇ ਕਾਰਨ:
ਸਲੀਪ ਐਪਨੀਆ: ਜੇਕਰ ਤੁਹਾਨੂੰ ਸਵੇਰੇ ਉੱਠਣ ਤੋਂ ਬਾਅਦ ਚੱਕਰ ਆਉਦੇ ਹਨ, ਤਾਂ ਇਸ ਪਿੱਛੇ ਸਲੀਪ ਐਪਨੀਆ ਜ਼ਿੰਮੇਵਾਰ ਹੋ ਸਕਦਾ ਹੈ। ਸਲੀਪ ਐਪਨੀਆ ਦੌਰਾਨ ਤੁਹਾਡੇ ਸਾਹ ਲੈਣ ਦੀ ਗਤੀ ਵਿੱਚ ਰੁਕਾਵਟ ਪੈਦਾ ਹੋ ਸਕਦੀ ਹੈ। ਕਈ ਵਾਰ ਵਿਅਕਤੀ ਅਸਥਾਈ ਤੌਰ ਨਾਲ ਸਾਹ ਲੈਣਾ ਬੰਦ ਕਰ ਦਿੰਦਾ ਹੈ। ਸਾਹ ਲੈਣ ਵਿੱਚ ਰੁਕਾਵਟ ਕਾਰਨ ਆਕਸੀਜਨ ਦਾ ਪੱਧਰ ਘੱਟ ਹੋ ਸਕਦਾ ਹੈ, ਜਿਸ ਨਾਲ ਸਵੇਰੇ ਉੱਠਣ 'ਤੇ ਤੁਹਾਨੂੰ ਚੱਕਰ ਆ ਸਕਦੇ ਹਨ।
ਡੀਹਾਈਡ੍ਰੇਸ਼ਨ: ਸਵੇਰੇ ਉੱਠਣ ਤੋਂ ਬਾਅਦ ਚੱਕਰ ਆਉਣ ਦਾ ਸਭ ਤੋਂ ਆਮ ਕਾਰਨ ਡੀਹਾਈਡ੍ਰੇਸ਼ਨ ਵੀ ਹੋ ਸਕਦਾ ਹੈ। ਜੇਕਰ ਤੁਸੀਂ ਸੌਣ ਤੋਂ ਪਹਿਲਾ ਸ਼ਰਾਬ ਪੀਂਦੇ ਹੋ, ਤਾਂ ਸਵੇਰੇ ਉੱਠਣ ਤੋਂ ਬਾਅਦ ਡੀਹਾਈਡ੍ਰੇਸ਼ਨ ਕਾਰਨ ਤੁਹਾਨੂੰ ਚੱਕਰ ਆ ਸਕਦੇ ਹਨ। ਇਸ ਤੋਂ ਇਲਾਵਾ, ਗਰਮ ਵਾਤਾਵਰਨ, ਕੈਫੀਨ ਵਾਲੀਆਂ ਚੀਜ਼ਾਂ ਲੈਣਾ, ਪਸੀਨਾ, ਭਰਪੂਰ ਮਾਤਰਾ 'ਚ ਪਾਣੀ ਨਾ ਪੀਣ ਕਾਰਨ ਵੀ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ, ਜਿਸ ਕਰਕੇ ਤੁਹਾਨੂੰ ਸਵੇਰੇ ਉੱਠਣ ਤੋਂ ਬਾਅਦ ਚੱਕਰ ਆਉਣ ਵਰਗਾ ਅਨੁਭਵ ਹੋ ਸਕਦਾ ਹੈ।
ਘੱਟ ਬਲੱਡ ਪ੍ਰੈਸ਼ਰ: ਸਵੇਰੇ ਉੱਠਣ 'ਤੇ ਚੱਕਰ ਆਉਣ ਦਾ ਕਾਰਨ ਬਲੱਡ ਪ੍ਰੈਸ਼ਰ ਦਾ ਘੱਟ ਹੋਣਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ, ਜੇਕਰ ਤੁਹਾਨੂੰ ਭੋਜਨ ਖਾਣ ਤੋਂ ਪਹਿਲਾ ਚੱਕਰ ਆਉਦੇ ਹਨ, ਤਾਂ ਸਰੀਰ 'ਚ ਸ਼ੂਗਰ ਜ਼ਿਆਦਾ ਹੋ ਸਕਦੀ ਹੈ। ਇਸ ਕਾਰਨ ਤੁਹਾਨੂੰ ਥਕਾਵਟ, ਜ਼ਿਆਦਾ ਪਸੀਨਾ ਅਤੇ ਧਿਆਨ ਕੇਂਦਰਿਤ ਕਰਨ 'ਚ ਵੀ ਸਮੱਸਿਆ ਆ ਸਕਦੀ ਹੈ।
ਲੈਬਿਰਿੰਥਾਈਟਿਸ: ਇਹ ਕੰਨ ਦੇ ਅੰਦਰੀ ਹਿੱਸੇ ਨਾਲ ਜੁੜੀ ਇੱਕ ਸਮੱਸਿਆ ਹੈ, ਜਿਸ 'ਚ ਕੰਨ ਦੇ ਅੰਦਰ ਵਾਇਰਲ ਜਾਂ ਬੈਕਟੀਰੀਆ ਦੀ ਲਾਗ ਕਾਰਨ ਚੱਕਰ ਆ ਸਕਦੇ ਹਨ। ਇਸ ਕਾਰਨ ਸੋਜ ਵੀ ਆ ਸਕਦੀ ਹੈ। ਇਸ ਸਮੱਸਿਆ ਦੌਰਾਨ ਕਦੇ-ਕਦੇ ਵਿਅਕਤੀ ਲਈ ਸਿੱਧਾ ਰਹਿਣਾ ਅਤੇ ਖੜ੍ਹੇ ਹੋਣਾ ਮੁਸ਼ਕਿਲ ਹੋ ਜਾਂਦਾ ਹੈ। ਲੈਬਿਰਿੰਥਾਈਟਿਸ ਕਾਰਨ ਕੰਨ 'ਚ ਦਰਦ, ਸਿਰਦਰਦ, ਕੰਮਜ਼ੋਰ ਨਜ਼ਰ ਅਤੇ ਉਲਟੀ ਦੀ ਸਮੱਸਿਆ ਵੀ ਹੋ ਸਕਦੀ ਹੈ।
- ਸੱਪ ਦੇ ਡੰਗਣ ਤੋਂ ਤੁਰੰਤ ਬਾਅਦ ਇਸ ਤਰ੍ਹਾਂ ਕਰੋ ਆਪਣਾ ਇਲਾਜ, ਹੋ ਸਕਦੈ ਬਚਾਅ, ਬਸ ਇਨ੍ਹਾਂ ਗ਼ਲਤੀਆਂ ਤੋਂ ਬਚੋ - How To Avoid Snake Bites
- ਪੌੜੀਆਂ ਚੜ੍ਹਦੇ ਸਮੇਂ ਸਾਹ ਚੜ੍ਹ ਰਿਹਾ ਹੈ, ਤਾਂ ਇਨ੍ਹਾਂ 4 ਬਿਮਾਰੀਆਂ ਦਾ ਹੋ ਸਕਦੈ ਸੰਕੇਤ, ਤੁਰੰਤ ਡਾਕਟਰ ਨਾਲ ਕਰੋ ਸਪੰਰਕ - Causes Of Breathlessness
- ਸਿਰਫ਼ ਪਿਆਰ ਦੀ ਨਿਸ਼ਾਨੀ ਨਹੀਂ ਹੈ ਗੁਲਾਬ, ਚਮੜੀ ਤੋਂ ਲੈ ਕੇ ਡਿਪਰੈਸ਼ਨ ਤੱਕ, ਇਨ੍ਹਾਂ ਸਮੱਸਿਆਵਾਂ 'ਚ ਹੈ ਫਾਇਦੇਮੰਦ - Benefits Of Rose Petals
ਸਵੇਰੇ ਚੱਕਰ ਆਉਣ 'ਤੇ ਕੀ ਕਰੋ?: ਜੇਕਰ ਤੁਹਾਨੂੰ ਸਵੇਰੇ ਉੱਠਣ ਤੋਂ ਬਾਅਦ ਚੱਕਰ ਆਉਦੇ ਹਨ, ਤਾਂ ਕਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਲਈ ਸਵੇਰੇ ਜਾਗਦੇ ਹੀ ਬੈੱਡ ਤੋਂ ਉੱਠਣ ਦੀ ਕੋਸ਼ਿਸ਼ ਨਾ ਕਰੋ। ਇਸ ਨਾਲ ਡਿੱਗਣ ਅਤੇ ਸੱਟ ਲੱਗਣ ਦਾ ਖਤਰਾ ਵੱਧ ਜਾਂਦਾ ਹੈ। ਪਹਿਲਾ ਕੁਝ ਸਮੇਂ ਤੱਕ ਖੁਦ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ। ਬੈੱਡ 'ਤੇ ਹੀ ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ ਅਤੇ ਕੁਝ ਯੋਗਆਸਣ ਕਰੋ, ਤਾਂਕਿ ਮਨ ਸ਼ਾਂਤ ਹੋ ਸਕੇ। ਇਸ ਤੋਂ ਇਲਾਵਾ, ਚੱਕਰ ਆਉਣ ਤੋਂ ਰੋਕਣ ਲਈ ਕੁਝ ਹੋਰ ਗੱਲ੍ਹਾਂ ਦਾ ਵੀ ਧਿਆਨ ਰੱਖਿਆ ਜਾ ਸਕਦਾ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ:-
- ਚੱਕਰ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਆਪਣੀ ਜੀਵਨਸ਼ੈਲੀ 'ਚ ਬਦਲਾਅ ਕਰੋ। ਖੁਦ ਨੂੰ ਹਾਈਡ੍ਰੇਟ ਰੱਖਣ ਦੀ ਕੋਸ਼ਿਸ਼ ਕਰੋ। ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ।
- ਸ਼ਰਾਬ ਦਾ ਸੇਵਨ ਨਾ ਕਰੋ। ਇਸ ਨਾਲ ਸਰੀਰ 'ਚ ਨਿਕੋਟੀਨ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਕਈ ਬਿਮਾਰੀਆਂ ਹੋ ਸਕਦੀਆਂ ਹਨ।
- ਸਿਹਤਮੰਦ ਖੁਰਾਕ ਨੂੰ ਆਪਣੀ ਜੀਵਨਸ਼ੈਲੀ 'ਚ ਸ਼ਾਮਲ ਕਰੋ, ਤਾਂਕਿ ਰਾਤ ਨੂੰ ਚੰਗੀ ਨੀਂਦ ਆਵੇ। ਰਾਤ ਨੂੰ ਜਲਦੀ ਸੌਣ ਦੀ ਕੋਸ਼ਿਸ਼ ਕਰੋ ਅਤੇ ਭੋਜਨ ਖਾਣ ਤੋਂ ਤਿੰਨ ਘੰਟੇ ਬਾਅਦ ਸੌਣ ਦੀ ਕੋਸ਼ਿਸ਼ ਕਰੋ।
- ਚਾਹ ਅਤੇ ਕੌਫ਼ੀ ਦਾ ਜ਼ਿਆਦਾ ਸੇਵਨ ਨਾ ਕਰੋ, ਕਿਉਕਿ ਇਸ 'ਚ ਕੈਫੀਨ ਪਾਈ ਜਾਂਦੀ ਹੈ, ਜਿਸ ਨਾਲ ਨੀਂਦ ਖਰਾਬ ਹੋ ਸਕਦੀ ਹੈ ਅਤੇ ਸਵੇਰੇ ਉੱਠਣ ਤੋਂ ਬਾਅਦ ਚੱਕਰ ਆ ਸਕਦੇ ਹਨ।
- ਜੇਕਰ ਤੁਹਾਨੂੰ ਰੋਜ਼ਾਨਾ ਸਵੇਰੇ ਉੱਠਦੇ ਚੱਕਰ ਆਉਦੇ ਹਨ, ਤਾਂ ਡਾਕਟਰ ਨਾਲ ਸੰਪਰਕ ਕਰੋ।