ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਵਾਲ ਝੜਨ ਵਰਗੀਆਂ ਸਮੱਸਿਆਵਾਂ ਤੋਂ ਬਹੁਤ ਦੁੱਖੀ ਰਹਿੰਦੇ ਹਨ। ਕਈ ਲੋਕਾਂ ਦੇ ਸਵੇਰੇ ਉੱਠਦੇ ਹੀ ਸਿਰਹਾਣੇ ਅਤੇ ਬੈੱਡ 'ਤੇ ਵਾਲ ਨਜ਼ਰ ਆਉਦੇ ਹਨ, ਜਿਸ ਕਾਰਨ ਸਾਰਾ ਦਿਨ ਖਰਾਬ ਹੋ ਜਾਂਦਾ ਹੈ। ਥੋੜੇ ਵਾਲ ਟੁੱਟਣਾ ਨਾਰਮਲ ਹੁੰਦਾ ਹੈ, ਪਰ ਜੇਕਰ ਵਾਲ ਜ਼ਿਆਦਾ ਝੜ ਰਹੇ ਹਨ ਅਤੇ ਸਵੇਰੇ ਉੱਠਦੇ ਹੀ ਤੁਹਾਨੂੰ ਆਪਣੇ ਸਿਰਹਾਣੇ 'ਤੇ ਵਾਲ ਝੜੇ ਹੋਏ ਮਿਲਦੇ ਹਨ, ਤਾਂ ਇਸ ਲਈ ਤੁਹਾਨੂੰ ਕੁਝ ਉਪਾਅ ਅਪਣਾਉਣ ਦੀ ਲੋੜ ਹੈ। ਤੁਸੀਂ ਸੌਣ ਤੋਂ ਪਹਿਲਾ ਕੁਝ ਅਜਿਹੇ ਤਰੀਕੇ ਅਜ਼ਮਾ ਸਕਦੇ ਹੋ, ਜਿਸ ਨਾਲ ਵਾਲ ਝੜਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।
ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
ਕਾਟਨ ਦੇ ਸਿਰਹਾਣੇ ਦਾ ਇਸਤੇਮਾਲ ਨਾ ਕਰੋ: ਕਾਟਨ ਦੇ ਸਿਰਹਾਣੇ ਦਾ ਇਸਤੇਮਾਲ ਰਾਤ ਨੂੰ ਸੌਣ ਸਮੇਂ ਨਾ ਕਰੋ। ਇਸ ਨਾਲ ਤੁਹਾਡੀ ਵਾਲਾਂ ਦੀ ਨਮੀਂ ਸਿਰਹਾਣਾ ਚੋਰੀ ਕਰ ਸਕਦਾ ਹੈ। ਇਸ ਨਾਲ ਵਾਲ ਜ਼ਿਆਦਾ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਤੁਸੀਂ ਕਾਟਨ ਦੀ ਜਗ੍ਹਾਂ ਸਾਟਿਨ ਸਿਰਹਾਣੇ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਵਾਲਾਂ ਦੇ ਟੁੱਟਣ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।
ਗੁੱਤ ਕਰਕੇ ਸੌਵੋਂ: ਸੌਂਦੇ ਸਮੇਂ ਆਪਣੇ ਵਾਲਾਂ ਦੀ ਗੁੱਤ ਕਰ ਲਓ। ਖੁਲ੍ਹੇ ਵਾਲ ਛੱਡ ਕੇ ਸੌਣ ਦੀ ਗਲਤੀ ਨਾ ਕਰੋ। ਅਜਿਹਾ ਕਰਨ ਨਾਲ ਵਾਲ ਝੜਨ ਦਾ ਖਤਰਾ ਰਹਿੰਦਾ ਹੈ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਗੁੱਤ ਜ਼ਿਆਦਾ ਟਾਈਟ ਨਾਲ ਹੋਵੇ।
ਗਿੱਲੇ ਵਾਲਾਂ 'ਚ ਨਾ ਸੌਵੋਂ: ਵਿਅਸਤ ਜੀਵਨਸ਼ੈਲੀ ਹੋਣ ਕਰਕੇ ਕਈ ਲੋਕ ਰਾਤ ਨੂੰ ਸਿਰ ਧੋਂਦੇ ਹਨ ਅਤੇ ਫਿਰ ਗਿੱਲੇ ਵਾਲਾਂ 'ਚ ਹੀ ਸੌਂ ਜਾਂਦੇ ਹਨ। ਇਸ ਨਾਲ ਰਾਤ ਨੂੰ ਵਾਲ ਝੜਨ ਦਾ ਖਤਰਾ ਰਹਿੰਦਾ ਹੈ। ਇਸ ਤੋਂ ਇਲਾਵਾ, ਸਿਰ 'ਚ ਫੰਗਲ ਇੰਨਫੈਕਸ਼ਨ ਅਤੇ ਬੈਕਟੀਰੀਅਲ ਇੰਨਫੈਕਸ਼ਨ ਦਾ ਖਤਰਾ ਵੀ ਵੱਧ ਸਕਦਾ ਹੈ।
ਸੌਣ ਤੋਂ ਪਹਿਲਾ ਕੰਘੀ ਕਰੋ: ਵਾਲਾਂ 'ਚ ਕੰਘੀ ਕਰਨ ਨਾਲ ਬਲੱਡ ਸਰਕੁਲੇਸ਼ਨ ਵੱਧਦਾ ਹੈ ਅਤੇ ਵਾਲ ਝੜਨ ਦਾ ਖਤਰਾ ਨਹੀਂ ਰਹਿੰਦਾ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾ ਕੰਘੀ ਕਰੋ।
ਵਾਲਾਂ 'ਤੇ ਸਕਾਰਫ਼ ਬੰਨ੍ਹ ਲਓ: ਸੌਂਣ ਤੋਂ ਪਹਿਲਾ ਵਾਲਾਂ 'ਤੇ ਸਿਲਕ ਦਾ ਸਕਾਰਫ਼ ਬੰਨ੍ਹ ਲਓ। ਇਸ ਨਾਲ ਵਾਲ ਝੜਨ ਦੀ ਸਮੱਸਿਆ ਨੂੰ ਰੋਕਿਆਂ ਜਾ ਸਕਦਾ ਹੈ ਅਤੇ ਵਾਲਾਂ ਦੀ ਨਮੀਂ ਬਣੀ ਰਹੇਗੀ।