ਲੁਧਿਆਣਾ: ਅੱਜ ਕੱਲ੍ਹ ਭੱਜਦੌੜ ਭਰੀ ਜ਼ਿੰਦਗੀ 'ਚ ਲੋਕ ਇਨ੍ਹਾਂ ਵਿਅਸਤ ਹੋ ਚੁੱਕੇ ਹਨ ਕਿ ਉਨ੍ਹਾਂ ਕੋਲ੍ਹ ਖੁਦ ਲਈ ਵੀ ਸਮੇਂ ਨਹੀਂ ਹੁੰਦਾ। ਇਸਦੇ ਨਾਲ ਹੀ ਕਈ ਲੋਕ ਛੋਟੀ-ਛੋਟੀ ਗੱਲ ਨੂੰ ਲੈ ਕੇ ਚਿੰਤਾ ਕਰਨ ਲੱਗਦੇ ਹਨ। ਚਿੰਤਾ ਕਰਨਾ ਇੱਕ ਆਮ ਗੱਲ ਹੈ, ਪਰ ਜੇਕਰ ਵਿਅਕਤੀ ਲੰਬੇ ਸਮੇਂ ਤੱਕ ਉਦਾਸ ਰਹਿੰਦਾ ਹੈ ਅਤੇ ਇੱਕ ਹੀ ਗੱਲ ਨੂੰ ਵਾਰ-ਵਾਰ ਸੋਚਦਾ ਰਹਿੰਦਾ ਹੈ, ਤਾਂ ਇਹ ਡਿਪਰੈਸ਼ਨ ਦੇ ਲੱਛਣ ਹੋ ਸਕਦੇ ਹਨ। ਇਸ ਤੋਂ ਇਲਾਵਾ, ਡਿਪਰੈਸ਼ਨ ਦੇ ਹੋਰ ਵੀ ਕਈ ਲੱਛਣ ਹਨ, ਜਿਨ੍ਹਾਂ ਦੀ ਪਹਿਚਾਣ ਕਰਨਾ ਜ਼ਰੂਰੀ ਹੈ। ਜੇਕਰ ਸਮੇਂ ਰਹਿੰਦੇ ਡਿਪਰੈਸ਼ਨ ਨੂੰ ਘੱਟ ਨਾ ਕੀਤਾ ਗਿਆ, ਤਾਂ ਕਈ ਗੰਭੀਰ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ ਅਤੇ ਵਿਅਕਤੀ ਆਤਮਹੱਤਿਆ ਵਰਗਾ ਗੰਭੀਰ ਕਦਮ ਵੀ ਚੁੱਕ ਸਕਦਾ ਹੈ।
ਡਿਪਰੈਸ਼ਨ ਕੀ ਹੈ?: ਇਸ ਸਬੰਧੀ ਅਸੀਂ ਡਾਕਟਰ ਰੂਪੇਸ਼ ਚੌਧਰੀ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਮਨ ਲਗਾਤਾਰ ਉਦਾਸ ਹੈ, ਜਿਸ ਕਰਕੇ ਦਿਨ ਦੇ ਸਾਰੇ ਕੰਮ ਜਿਵੇਂ ਕਿ ਪੜ੍ਹਾਈ, ਕੰਮਕਾਜ ਅਤੇ ਘਰ ਦੇ ਕੰਮ ਆਦਿ 'ਤੇ ਅਸਰ ਪੈ ਰਿਹਾ ਹੈ, ਤਾਂ ਇਸਨੂੰ ਡਿਪਰੈਸ਼ਨ ਕਿਹਾ ਜਾਂਦਾ ਹੈ।
- ਵੱਡੇ ਹੀ ਨਹੀਂ ਸਗੋਂ ਬੱਚੇ ਵੀ ਹੋ ਰਹੇ ਨੇ ਢਿੱਡ ਦੀ ਚਰਬੀ ਵਧਣ ਦਾ ਸ਼ਿਕਾਰ, ਜੀਵਨਸ਼ੈਲੀ 'ਚ ਸੁਧਾਰ ਕਰਕੇ ਪਿਘਲ ਜਾਵੇਗੀ ਚਰਬੀ, ਜਾਣੋ ਕੀ ਕਹਿੰਦੇ ਨੇ ਡਾਕਟਰ - weight loss Tips
- ਤੁਹਾਨੂੰ ਵੀ ਹੁੰਦਾ ਹੈ ਇਸ ਤਰ੍ਹਾਂ ਦਾ ਸਿਰਦਰਦ, ਹੋ ਜਾਓ ਸਾਵਧਾਨ, ਹੋ ਸਕਦੀ ਹੈ ਇਹ ਸਮੱਸਿਆ, ਜਾਣੋ - What is a Cluster Headache
- ਇੱਕ ਦਿਨ ਵਿੱਚ ਕਿੰਨੇ ਅੰਡੇ ਖਾਣੇ ਚਾਹੀਦੇ ਹਨ? ਕੀ ਤੁਸੀਂ ਅੰਡੇ ਦੇ ਪੀਲੇ ਹਿੱਸੇ ਨੂੰ ਖਾਣਾ ਨਹੀਂ ਕਰਦੇ ਹੋ ਪਸੰਦ, ਜਾਣੋ ਇਸ ਬਾਰੇ ਡਾਕਟਰ ਦੀ ਰਾਏ - HOW MANY EGG TO EAT DAILY
ਡਿਪਰੈਸ਼ਨ ਦੇ ਲੱਛਣ: ਜੇਕਰ ਲੱਛਣਾਂ ਬਾਰੇ ਗੱਲ ਕੀਤੀ ਜਾਵੇ, ਤਾਂ ਡਾਕਟਰ ਨੇ ਅੱਗੇ ਗੱਲ ਕਰਦੇ ਹੋਏ ਦੱਸਿਆ ਕਿ ਸਿਰਫ਼ ਮਨ ਦਾ ਉਦਾਸ ਰਹਿਣਾ ਹੀ ਡਿਪਰੈਸ਼ਨ ਦਾ ਲੱਛਣ ਨਹੀਂ, ਸਗੋਂ ਭੁੱਖ ਨਾ ਲੱਗਣਾ, ਘਬਰਾਹਟ, ਬੇਚੈਨੀ, ਸਿਰਦਰਦ, ਭਾਰ ਘੱਟ ਜਾਣਾ, ਸਵੇਰੇ ਜਲਦੀ ਉੱਠਣਾ, ਰਾਤ ਨੂੰ ਜ਼ਿਆਦਾ ਸਮੇਂ ਤੱਕ ਜਾਗਣਾ, ਸਰੀਰ 'ਚ ਅਜੀਬ ਦਰਦ, ਝਟਕੇ ਲੱਗਣਾ, ਹੱਥ ਪੈਰ ਠੰਡੇ ਹੋਣਾ, ਜ਼ਿਆਦਾ ਪਿਆਸ ਲੱਗਣਾ, ਲੂਜ਼ ਮੋਸ਼ਨ ਹੋਣਾ ਆਦਿ ਵੀ ਡਿਪਰੈਸ਼ਨ ਦੇ ਲੱਛਣ ਹਨ। ਇਸ ਤੋਂ ਇਲਾਵਾ, ਯਾਦਾਸ਼ਤ ਕੰਮਜ਼ੋਰ ਹੋਣਾ ਵੀ ਡਿਪਰੈਸ਼ਨ ਦਾ ਲੱਛਣ ਹੈ। ਦੱਸ ਦਈਏ ਕਿ ਜ਼ਿਆਦਾ ਯਾਦਾਸ਼ਤ ਕੰਮਜ਼ੋਰ 65 ਸਾਲ ਤੋਂ ਬਾਅਦ ਦੀ ਉਮਰ ਦੇ ਲੋਕਾਂ ਦੀ ਹੁੰਦੀ ਹੈ, ਪਰ ਅੱਜ ਕੱਲ੍ਹ ਇਹ ਸਮੱਸਿਆ ਨੌਜਵਾਨਾਂ 'ਚ ਵੀ ਦੇਖੀ ਜਾ ਰਹੀ ਹੈ। WHO ਅਨੁਸਾਰ, ਸਿਹਤਮੰਨ ਮਨ 'ਚ ਹੀ ਸਿਹਤਮੰਦ ਸਰੀਰ ਦਾ ਵਿਕਾਸ ਹੁੰਦਾ ਹੈ। ਇਸ ਲਈ ਮਨ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਡਿਪਰੈਸ਼ਨ ਤੋਂ ਛੁਟਕਾਰਾ ਪਾਉਣ ਲਈ ਡਾਕਟਰ ਸੁਝਾਅ ਦਿੰਦੇ ਹਨ ਕਿ ਜੇਕਰ ਤੁਹਾਨੂੰ ਉੱਪਰ ਦੱਸੇ ਲੱਛਣ ਨਜ਼ਰ ਆਉਣ, ਤਾਂ ਆਪਣੇ ਡਾਕਟਰ ਤੋਂ ਜਾਂਚ ਕਰਵਾਓ। ਡਿਪਰੈਸ਼ਨ ਦਾ ਸਮੇਂ ਸਿਰ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ।