ਹੈਦਰਾਬਾਦ: ਖਜੂਰ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਅਤੇ ਸਰਦੀਆਂ ਦੇ ਮੌਸਮ 'ਚ ਇਸਦਾ ਇਸਤੇਮਾਲ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਖਜੂਰ ਖਾਣ ਨਾਲ ਅੰਤੜੀਆ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ ਅਤੇ ਇਸ ਨਾਲ ਹੋਰ ਵੀ ਕਈ ਸਿਹਤ ਲਾਭ ਮਿਲਦੇ ਹਨ। ਪਰ ਖਜੂਰ ਦੀ ਸਮੂਦੀ ਬਣਾ ਕੇ ਪੀਣ ਨਾਲ ਸਿਹਤ ਨੂੰ ਹੋਰ ਵੀ ਜ਼ਿਆਦਾ ਲਾਭ ਮਿਲ ਸਕਦੇ ਹਨ। ਖਜੂਰ ਦੀ ਸਮੂਦੀ ਨੂੰ ਘਰ 'ਚ ਬਣਾਉਣਾ ਵੀ ਅਸਾਨ ਹੁੰਦਾ ਹੈ।
ਖਜੂਰ ਖਾਣ ਦੇ ਫਾਇਦੇ: ਰੋਜ਼ਾਨਾ ਖਜੂਰ ਖਾਣ ਨਾਲ ਪਾਚਨ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਖਜੂਰ 'ਚ ਪ੍ਰੋਟੀਨ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਇਸਦੇ ਨਾਲ ਹੀ ਪੇਟ ਵੀ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅੰਤੜੀਆਂ ਨੂੰ ਸਿਹਤਮੰਦ ਰੱਖਣ ਲਈ ਫਾਈਬਰ ਨਾਲ ਭਰਪੂਰ ਖਜੂਰ ਖਾਣਾ ਫਾਇਦੇਮੰਦ ਹੋ ਸਕਦਾ ਹੈ।
ਇਸ ਤਰ੍ਹਾਂ ਬਣਾਓ ਖਜੂਰ ਦੀ ਸਮੂਦੀ: ਖਜੂਰ ਦੀ ਸਮੂਦੀ ਬਣਾਉਣ ਲਈ ਦੋ ਖਜੂਰਾਂ ਲੈ ਲਓ ਅਤੇ ਇਸਦੇ ਬੀਜਾਂ ਨੂੰ ਬਾਹਰ ਕੱਢ ਲਓ। ਫਿਰ ਇੱਕ ਕੇਲੇ ਨੂੰ ਅਤੇ 1/2 ਸੇਬ ਨੂੰ ਟੁੱਕੜਿਆ 'ਚ ਕੱਟ ਲਓ। ਇਸ ਤੋਂ ਬਾਅਦ 1 ਵੱਡਾ ਚਮਚ ਅਲਸੀ ਦੇ ਬੀਜ ਦਾ ਲਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਮਿਕਸੀ 'ਚ ਪਾ ਲਓ ਅਤੇ ਚੰਗੀ ਤਰ੍ਹਾਂ ਪੀਸ ਲਓ। ਇਸ ਤਰ੍ਹਾਂ ਤੁਹਾਡੀ ਖਜੂਰ ਸਮੂਦੀ ਤਿਆਰ ਹੈ।
ਖਜੂਰ ਸਮੂਦੀ ਦੇ ਫਾਇਦੇ:
ਅੰਤੜੀਆਂ ਦੀ ਸਿਹਤ ਲਈ ਫਾਇਦੇਮੰਦ: ਖਜੂਰ 'ਚ ਪ੍ਰੋਬਾਇਓਟਿਕਸ ਪਾਏ ਜਾਂਦੇ ਹਨ। ਪ੍ਰੋਬਾਇਓਟਿਕਸ ਨਾਲ ਅੰਤੜੀਆਂ ਅਤੇ ਪਾਚਨ ਲਈ ਗੁੱਡ ਬੈਕਟੀਰੀਆ ਦੀ ਗਿਣਤੀ ਵਧਦੀ ਹੈ। ਖਜੂਰ ਸਮੂਦੀ ਪੀਣ ਨਾਲ ਅੰਤੜੀਆਂ ਅਤੇ ਪਾਚਨ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।
ਵਿਟਾਮਿਨ-ਸੀ ਅਤੇ ਮਿਨਰਲ ਨਾਲ ਭਰਪੂਰ: ਖਜੂਰ 'ਚ ਵਿਟਾਮਿਨ-ਸੀ, ਬੀ-ਕੰਪਲੈਕਸ, ਪ੍ਰੋਟੀਨ, ਕਾਰਬੋਹਾਈਡ੍ਰੇਟ, ਕੈਲੋਰੀ, ਮੈਗਨੀਸ਼ੀਅਮ, ਪੋਟਾਸ਼ੀਅਮ, ਫੋਲੇਟ, ਕੈਲਸ਼ੀਅਮ ਅਤੇ ਕਾਪਰ ਵਰਗੇ ਤੱਤ ਪਾਏ ਜਾਂਦੇ ਹਨ। ਇਸ ਨਾਲ ਕਈ ਬਿਮਾਰੀਆਂ ਤੋਂ ਰਾਹਤ ਪਾਉਣ 'ਚ ਮਦਦ ਮਿਲ ਸਕਦੀ ਹੈ।
ਕੈਂਸਰ ਦੇ ਖਤਰੇ ਨੂੰ ਘਟ ਕਰਨ 'ਚ ਮਦਦਗਾਰ: ਖਜੂਰ ਐਂਟੀਆਕਸੀਡੈਂਟ ਗੁਣਾ ਨਾਲ ਭਰਪੂਰ ਹੁੰਦੀ ਹੈ। ਐਂਟੀਆਕਸੀਡੈਂਟ ਗੁਣ ਫ੍ਰੀ-ਰੈਡੀਕਲ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਦੇ ਹਨ। ਕੈਂਸਰ ਵਰਗੀ ਖਤਰਨਾਕ ਬਿਮਾਰੀ ਨੂੰ ਘਟ ਕਰਨ 'ਚ ਵੀ ਖਜੂਰ ਦੀ ਸਮੂਦੀ ਮਦਦਗਾਰ ਹੋ ਸਕਦੀ ਹੈ।