ਹੈਦਰਾਬਾਦ: ਗਰਮੀਆਂ ਦੇ ਮੌਸਮ 'ਚ ਦੇਖਭਾਲ ਦੀ ਕਮੀ ਕਾਰਨ ਡੈਂਡਰਫ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਵਾਲ ਝੜਨ ਦੀ ਸਮੱਸਿਆ ਪਿੱਛੇ ਡੈਂਡਰਫ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਡੈਂਡਰਫ ਕਾਰਨ ਵਾਲਾਂ ਦੀ ਸੁੰਦਰਤਾਂ ਵੀ ਗੁਆਚ ਜਾਂਦੀ ਹੈ। ਅਜਿਹੇ 'ਚ ਤੁਸੀਂ ਘਰੇਲੂ ਤਰੀਕੇ ਅਜ਼ਮਾ ਕੇ ਡੈਂਡਰਫ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਡੈਂਡਰਫ ਦੀ ਸਮੱਸਿਆ ਪਿੱਛੇ ਕਾਰਨ: ਡੈਂਡਰਫ ਦੀ ਸਮੱਸਿਆ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਕੁਝ ਕਾਰਨ ਹੇਠ ਲਿਖੇ ਅਨੁਸਾਰ ਹਨ:-
- ਜ਼ਿਆਦਾ ਜੰਕ ਫੂਡ ਅਤੇ ਖੱਟੀਆਂ ਚੀਜ਼ਾਂ ਖਾਣ ਨਾਲ ਡੈਂਡਰਫ ਦੀ ਸਮੱਸਿਆ ਹੋ ਸਕਦੀ ਹੈ।
- ਜ਼ਿਆਦਾ ਗਰਮ ਭੋਜਨ ਖਾਣ ਨਾਲ।
- ਦੇਰ ਰਾਤ ਤੱਕ ਜਾਗਣ ਕਰਕੇ।
- ਤਣਾਅ।
- ਜ਼ਿਆਦਾ ਕੈਮੀਕਲ ਵਾਲੇ ਸ਼ੈਂਪੂ ਦੀ ਵਰਤੋ।
- ਵਾਲਾਂ ਦੀ ਸਹੀ ਦੇਖਭਾਲ ਦੀ ਘਾਟ।
- ਜ਼ਿਆਦਾ ਤੇਲ ਲਗਾਉਣ ਨਾਲ।
ਡੈਂਡਰਫ ਤੋਂ ਰਾਹਤ ਪਾਉਣ ਦੇ ਤਰੀਕੇ:
ਮੇਥੀ ਪਾਊਡਰ ਅਤੇ ਤ੍ਰਿਫਲਾ ਪਾਊਡਰ ਫਾਇਦੇਮੰਦ: 1 ਚਮਚ ਮੇਥੀ ਪਾਊਡਰ ਅਤੇ 1 ਚਮਚ ਤ੍ਰਿਫਲਾ ਪਾਊਡਰ ਨੂੰ ਦਹੀ ਵਿੱਚ ਰਾਤ ਭਰ ਲਈ ਭਿਓ ਕੇ ਰੱਖ ਦਿਓ। ਸਵੇਰੇ ਇਸਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸਿਰ 'ਤੇ ਲਗਾਓ ਅਤੇ ਘੱਟੋ-ਘੱਟ ਇੱਕ ਘੰਟੇ ਤੱਕ ਲਗਾ ਕੇ ਰੱਖੋ। ਬਾਅਦ ਵਿੱਚ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਹਫ਼ਤੇ 'ਚ ਇੱਕ ਤੋਂ ਦੋ ਵਾਰ ਇਸਦਾ ਇਸਤੇਮਾਲ ਕਰੋ। ਇਸ ਨਾਲ ਡੈਂਡਰਫ ਦੀ ਸਮੱਸਿਆ ਘੱਟ ਸਕਦੀ ਹੈ।
ਨਾਰੀਅਲ ਤੇਲ: ਵਾਲਾਂ ਦੀ ਲੰਬਾਈ ਦੇ ਹਿਸਾਬ ਨਾਲ ਨਾਰੀਅਲ ਤੇਲ ਲਓ ਅਤੇ ਦੋ ਮਿੰਟ ਲਈ ਇਸ ਤੇਲ ਨੂੰ ਗਰਮ ਕਰ ਲਓ। ਫਿਰ ਇਸ 'ਚ ਇੱਕ ਚਮਚ ਨਿੰਬੂ ਦਾ ਰਸ ਪਾ ਲਓ। ਦੋਨੋ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਇਸਨੂੰ ਰਾਤ ਭਰ ਵਾਲਾਂ 'ਤੇ ਲਗਾ ਕੇ ਛੱਡ ਦਿਓ ਜਾਂ ਵਾਲ ਧੋਣ ਤੋਂ ਦੋ ਘੰਟੇ ਪਹਿਲਾ ਇਸਨੂੰ ਲਗਾਓ। ਹਫ਼ਤੇ 'ਚ ਇੱਕ ਵਾਰ ਇਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
- ਗਰਮੀਆਂ 'ਚ ਤੇਲ ਵਾਲੀ ਚਮੜੀ ਤੋਂ ਛੁਟਕਾਰਾ ਪਾਉਣ ਲਈ ਮਦਦਗਾਰ ਹੋ ਸਕਦੈ ਸ਼ਹਿਦ ਦਾ ਮਾਸਕ, ਇੱਥੇ ਸਿੱਖੋ ਬਣਾਉਣ ਦਾ ਤਰੀਕਾ - Get rid of Oily Skin
- ਹਰ ਕੰਮ ਕੱਲ੍ਹ 'ਤੇ ਸੁੱਟਣ ਨਾਲ ਕਰਨਾ ਪੈ ਸਕਦੈ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ, ਇਸ ਤਰ੍ਹਾਂ ਕਰੋ ਆਪਣੀ ਆਦਤ 'ਚ ਸੁਧਾਰ - Procrastination
- ਘਰ ਦੀਆਂ ਫਰਸ਼ਾਂ ਤੋਂ ਨਹੀਂ ਜਾ ਰਹੇ ਨੇ ਦਾਗ-ਧੱਬੇ, ਤਾਂ ਇਨ੍ਹਾਂ 5 ਘਰੇਲੂ ਤਰੀਕਿਆਂ ਨਾਲ ਕਰੋ ਘਰ ਦੀ ਸਫ਼ਾਈ - Floor Cleaning Tips
ਖੰਡ ਅਤੇ ਨਿੰਬੂ ਦਾ ਰਸ: ਨਾਰੀਅਲ ਦੇ ਤੇਲ ਵਿਚ 5 ਗ੍ਰਾਮ ਖੰਡ ਅਤੇ 1 ਚਮਚ ਨਿੰਬੂ ਦਾ ਰਸ ਮਿਲਾਓ। ਫਿਰ ਇਸਨੂੰ ਵਾਲਾਂ 'ਤੇ ਲਗਾ ਕੇ ਰਾਤ ਭਰ ਛੱਡ ਦਿਓ ਅਤੇ ਸਵੇਰ ਨੂੰ ਵਾਲ ਧੋ ਲਓ। ਵਾਲਾਂ ਨੂੰ ਧੋਣ ਲਈ ਹਰਬਲ ਸ਼ੈਂਪੂ ਦੀ ਵਰਤੋ ਕਰੋ। ਹਫ਼ਤੇ 'ਚ ਦੋ ਵਾਰ ਇਸ ਤਰੀਕੇ ਦਾ ਇਸਤੇਮਾਲ ਕਰੋ। ਇਸ ਨਾਲ ਡੈਂਡਰਫ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।