ਹੈਦਰਾਬਾਦ: ਘਰ ਦੀ ਸਫ਼ਾਈ ਕਰਨ ਤੋਂ ਬਾਅਦ ਵੀ ਕੁਝ ਧੱਬੇ ਫਰਸ਼ 'ਤੇ ਹੀ ਰਹਿ ਜਾਂਦੇ ਹਨ। ਵਾਰ-ਵਾਰ ਸਫ਼ਾਈ ਕਰਨ ਤੋਂ ਬਾਅਦ ਵੀ ਇਹ ਨਿਸ਼ਾਨ ਨਹੀਂ ਜਾਂਦੇ। ਇਸ ਲਈ ਮਾਹਿਰ ਅਜਿਹੀਆਂ ਚੀਜ਼ਾਂ ਨੂੰ ਸਾਫ਼ ਕਰਨ ਲਈ ਕੁਝ ਟਿਪਸ ਅਪਣਾਉਣ ਦਾ ਸੁਝਾਅ ਦਿੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕਾਂ ਦੇ ਘਰਾਂ ਵਿੱਚ ਟਾਈਲਾਂ ਲੱਗੀਆਂ ਹੋਈਆਂ ਹਨ। ਹਾਲਾਂਕਿ, ਕਈ ਵਾਰ ਸਫ਼ਾਈ ਕਰਨ ਤੋਂ ਬਾਅਦ ਵੀ ਦਾਗ ਨਹੀਂ ਜਾਂਦੇ। ਅਜਿਹੀ ਸਥਿਤੀ 'ਚ ਤੁਸੀਂ ਕੁਝ ਨੁਸਖੇ ਅਜ਼ਮਾ ਕੇ ਆਪਣੇ ਘਰ ਦੀਆਂ ਫਰਸ਼ਾਂ ਨੂੰ ਸਾਫ਼ ਕਰ ਸਕਦੇ ਹੋ।
ਫਰਸ਼ ਸਾਫ਼ ਕਰਨ ਦੇ ਸੁਝਾਅ:
- ਫਰਸ਼ ਸਾਫ਼ ਕਰਨ ਲਈ ਸਿਰਕਾ ਅਤੇ ਕੋਸਾ ਪਾਣੀ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਸਿਰਕਾ ਅਤੇ ਕੋਸੇ ਪਾਣੀ ਨੂੰ ਬਰਾਬਰ ਮਿਲਾ ਲਓ। ਹੁਣ ਇਸ ਨੂੰ ਸਪਰੇਅ ਬੋਤਲ 'ਚ ਪਾਓ ਅਤੇ ਗੰਦੀਆਂ ਟਾਈਲਾਂ ਵਾਲੀ ਜਗ੍ਹਾਂ 'ਤੇ ਸਪਰੇਅ ਕਰੋ। ਇਸ ਤੋਂ ਬਾਅਦ ਉਸ ਜਗ੍ਹਾਂ ਨੂੰ ਪੰਜ ਮਿੰਟ ਬੁਰਸ਼ ਨਾਲ ਰਗੜੋ। ਅਜਿਹਾ ਕਰਨ ਨਾਲ ਫਰਸ਼ ਸਾਫ਼ ਹੋ ਜਾਵੇਗੀ।
- ਇਸ ਤੋਂ ਇਲਾਵਾ, ਕੋਸੇ ਪਾਣੀ 'ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਪਾ ਕੇ ਵੀ ਫਰਸ਼ ਨੂੰ ਸਾਫ ਕੀਤਾ ਜਾ ਸਕਦਾ ਹੈ।
- ਪਾਣੀ ਵਿੱਚ ਬੇਕਿੰਗ ਸੋਡਾ ਮਿਲਾ ਕੇ ਸਫਾਈ ਕਰਨ ਨਾਲ ਚੰਗੇ ਨਤੀਜੇ ਮਿਲਣਗੇ। ਇਸ ਲਈ ਸਭ ਤੋਂ ਪਹਿਲਾਂ ਪਾਣੀ 'ਚ ਬੇਕਿੰਗ ਸੋਡਾ ਮਿਲਾ ਕੇ 10 ਮਿੰਟ ਬਾਅਦ ਫਰਸ਼ 'ਤੇ ਸਪਰੇਅ ਕਰੋ। ਫਿਰ ਅੱਧੇ ਘੰਟੇ ਬਾਅਦ ਫਰਸ਼ ਨੂੰ ਰਗੜੋ। ਇਸ ਤਰ੍ਹਾਂ ਫਰਸ਼ ਸਾਫ਼ ਹੋ ਜਾਵੇਗੀ।
- ਖਾਣਾ ਬਣਾਉੇਦੇ ਸਮੇਂ ਤੇਲ ਜਾਂ ਹੋਰ ਕਈ ਚੀਜ਼ਾਂ ਕਾਰਨ ਫਰਸ਼ 'ਤੇ ਦਾਗ ਪੈ ਜਾਂਦੇ ਹਨ। ਇਸ ਲਈ ਰਸੋਈ ਦੀ ਫਰਸ਼ ਸਾਫ਼ ਕਰਨ ਲਈ ਮੱਕੀ ਦੇ ਸਟਾਰਚ ਦੀ ਵਰਤੋ ਕਰੋ। ਇਹ ਤੇਲ ਨੂੰ ਸੋਖ ਲੈਂਦਾ ਹੈ। ਇਸ ਤੋਂ ਬਾਅਦ ਫਰਸ਼ ਨੂੰ ਸਿਰਫ਼ ਡਿਟਰਜੈਂਟ ਵਾਲੇ ਪਾਣੀ ਨਾਲ ਧੋਵੋ ਅਤੇ ਫਰਸ਼ ਸਾਫ਼ ਹੋ ਜਾਵੇਗੀ।
- ਮੀਂਹ ਦੇ ਮੌਸਮ ਦੌਰਾਨ ਬਾਹਰੋਂ ਆਉਣ ਵਾਲੇ ਲੋਕਾਂ ਵੱਲੋਂ ਚਿੱਕੜ, ਕੀੜੇ-ਮਕੌੜੇ ਆਦਿ ਘਰਾਂ ਵਿੱਚ ਦਾਖਲ ਹੋ ਜਾਂਦੇ ਹਨ, ਜਿਸ ਕਰਕੇ ਫਰਸ਼ ਗੰਦੀ ਹੋ ਜਾਂਦੀ ਹੈ ਅਤੇ ਦਾਗ ਪੈ ਜਾਂਦੇ ਹਨ। ਅਜਿਹੇ ਸਮੇਂ 'ਚ ਰਾਤ ਨੂੰ ਸੌਣ ਤੋਂ ਪਹਿਲਾਂ ਬਲੀਚਿੰਗ ਪਾਊਡਰ ਨੂੰ ਫਰਸ਼ 'ਤੇ ਛਿੜਕ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਸਵੇਰੇ ਜਲਦੀ ਉੱਠ ਕੇ ਫਰਸ਼ ਨੂੰ ਸਾਫ਼ ਕਰੋ। ਇਸ ਤਰ੍ਹਾਂ ਸਾਰੇ ਦਾਗ-ਧੱਬੇ ਗਾਇਬ ਹੋ ਜਾਣਗੇ।