ETV Bharat / health

ਕਮਰ ਅਤੇ ਮੋਢਿਆਂ ਦੇ ਦਰਦ ਸਮੇਤ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਦਾ ਹੈ ਇਹ ਇਲਾਜ, ਇਨ੍ਹਾਂ ਸਾਵਧਾਨੀਆਂ ਦਾ ਜ਼ਰੂਰ ਰੱਖੋ ਧਿਆਨ - Chiropractic Treatment

author img

By ETV Bharat Health Team

Published : Jul 30, 2024, 5:05 PM IST

Chiropractic Treatment: ਕਾਇਰੋਪ੍ਰੈਕਟਿਕ ਇਲਾਜ ਇੱਕ ਵਿਕਲਪਿਕ ਦਵਾਈ ਵਿਧੀ ਹੈ, ਜਿਸ ਰਾਹੀ ਰੀੜ੍ਹ ਦੀ ਹੱਡੀ ਅਤੇ ਹੋਰ ਜੋੜਾਂ ਦੀਆਂ ਸਮੱਸਿਆਵਾਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਵਿਧੀ ਦਾ ਮੁੱਖ ਉਦੇਸ਼ ਸਰੀਰ ਦੀ ਕੁਦਰਤੀ ਇਲਾਜ ਪ੍ਰਕਿਰਿਆ ਨੂੰ ਉਤੇਜਿਤ ਕਰਨਾ ਅਤੇ ਦਰਦ ਤੋਂ ਰਾਹਤ ਪ੍ਰਦਾਨ ਕਰਵਾਉਣਾ ਹੈ।

Chiropractic Treatment
Chiropractic Treatment (Getty Images)

ਹੈਦਰਾਬਾਦ: ਕਾਇਰੋਪ੍ਰੈਕਟਿਕ ਇਲਾਜ ਇੱਕ ਪ੍ਰਭਾਵਸ਼ਾਲੀ ਵਿਕਲਪਕ ਦਵਾਈ ਵਿਧੀ ਹੈ। ਇਹ ਦਿਮਾਗ ਅਤੇ ਮਾਸਪੇਸ਼ੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਬਹੁਤ ਸਾਰੀਆਂ ਸਥਿਤੀਆਂ ਅਤੇ ਵੱਖ-ਵੱਖ ਸਰੀਰਕ ਸਮੱਸਿਆਵਾਂ ਦਾ ਇਲਾਜ ਕਰਨ 'ਚ ਮਦਦਗਾਰ ਹੁੰਦੀ ਹੈ। ਹਾਲਾਂਕਿ, ਇਹ ਕੋਈ ਨਵੀਂ ਕਿਸਮ ਦੀ ਮੈਡੀਕਲ ਪ੍ਰੈਕਟਿਸ ਨਹੀਂ ਹੈ। ਭਾਰਤ ਸਮੇਤ ਪੂਰੀ ਦੁਨੀਆ ਵਿੱਚ ਇਸ ਦਾ ਅਭਿਆਸ ਕੀਤਾ ਜਾਂਦਾ ਹੈ, ਪਰ ਸੋਸ਼ਲ ਮੀਡੀਆ 'ਤੇ ਇਸ ਦੇ ਵਧਦੇ ਰੁਝਾਨ ਕਾਰਨ ਅੱਜਕੱਲ੍ਹ ਇਹ ਇਲਾਜ ਕਾਫ਼ੀ ਟ੍ਰੇਂਡ ਹੁੰਦਾ ਜਾ ਰਿਹਾ ਹੈ।

ਕਾਇਰੋਪ੍ਰੈਕਟਿਕ ਇਲਾਜ ਕੀ ਹੈ?: ਮੁੰਬਈ ਦੇ ਸਪੋਰਟਸ ਇੰਜਰੀ ਸਪੈਸ਼ਲਿਸਟ ਅਤੇ ਫਿਜ਼ੀਓਥੈਰੇਪਿਸਟ ਡਾ: ਨਰੇਨ ਐਸ ਆਪਟੇ ਦੱਸਦੇ ਹਨ ਕਿ ਕਾਇਰੋਪ੍ਰੈਕਟਿਕ ਇਲਾਜ ਇੱਕ ਕਿਸਮ ਦੀ ਮੈਨੂਅਲ ਥੈਰੇਪੀ ਹੈ, ਜਿਸ ਵਿੱਚ ਥੈਰੇਪਿਸਟ ਹੱਥਾਂ ਦੀ ਮਦਦ ਨਾਲ ਮਰੀਜ਼ ਦੀ ਰੀੜ੍ਹ ਦੀ ਹੱਡੀ ਅਤੇ ਹੋਰ ਜੋੜਾਂ ਵਿੱਚ ਸੁਧਾਰ ਕਰਦਾ ਹੈ। ਇਹ ਇਲਾਜ ਵਿਧੀ ਅਸਲ ਵਿੱਚ ਮਸੂਕਲੋਸਕੇਲਟਲ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਮੱਸਿਆਵਾਂ ਦੇ ਦਰਦ ਅਤੇ ਲੱਛਣ ਜਿਵੇਂ ਕਿ ਜੋੜਾਂ ਅਤੇ ਹੱਡੀਆਂ ਵਿੱਚ ਦਰਦ, ਮਾਸਪੇਸ਼ੀਆਂ ਦੀ ਕਠੋਰਤਾ ਜਾਂ ਪੁਰਾਣੀਆਂ ਸਥਿਤੀਆਂ ਆਦਿ ਦੇ ਇਲਾਜ ਵਿੱਚ ਮਦਦ ਕਰਦੀ ਹੈ।

ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਇਲਾਜ ਦੌਰਾਨ ਜਦੋਂ ਹੱਡੀਆਂ ਅਤੇ ਮਾਸਪੇਸ਼ੀਆਂ 'ਤੇ ਦਬਾਅ ਪੈਂਦਾ ਹੈ, ਤਾਂ ਬਹੁਤ ਦਰਦ ਹੁੰਦਾ ਹੈ। ਕਿਸੇ ਸੱਟ ਕਾਰਨ ਜਾਂ ਮਾਸਪੇਸ਼ੀਆਂ ਵਿੱਚ ਗੰਭੀਰ ਦਬਾਅ ਦੇ ਮਾਮਲੇ ਵਿੱਚ ਕਈ ਵਾਰ ਪੀੜਤ ਨੂੰ ਇਲਾਜ ਦੌਰਾਨ ਖਿਚਾਅ ਜਾਂ ਤੇਜ਼ ਦਰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਇਹ ਅਸਥਾਈ ਹੈ। ਇਲਾਜ ਤੋਂ ਤੁਰੰਤ ਜਾਂ ਕੁਝ ਸਮੇਂ ਬਾਅਦ ਦਰਦ ਦੇ ਨਾਲ ਸਮੱਸਿਆ ਤੋਂ ਵੀ ਰਾਹਤ ਮਿਲ ਜਾਂਦੀ ਹੈ।

ਕਾਇਰੋਪ੍ਰੈਕਟਿਕ ਇਲਾਜ ਹਰ ਉਮਰ ਦੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਲਈ ਪ੍ਰਭਾਵਸ਼ਾਲੀ ਹੈ। ਇਹ ਇਲਾਜ ਸਰੀਰ ਦੀ ਬਣਤਰ ਅਤੇ ਇਸ ਦੇ ਕੰਮਕਾਜ, ਖਾਸ ਕਰਕੇ ਰੀੜ੍ਹ ਦੀ ਹੱਡੀ ਦੇ ਵਿਚਕਾਰ ਸਬੰਧ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਹੈ। ਪਰ ਇਹ ਬਹੁਤ ਜ਼ਰੂਰੀ ਹੈ ਕਿ ਜਿਸ ਮਾਹਿਰ ਤੋਂ ਇਹ ਇਲਾਜ ਲਿਆ ਜਾ ਰਿਹਾ ਹੈ, ਉਹ ਸਿਖਲਾਈ ਅਤੇ ਤਜਰਬੇਕਾਰ ਹੋਣਾ ਚਾਹੀਦਾ ਹੈ, ਕਿਉਂਕਿ ਇੱਕ ਗਲਤ ਕਦਮ ਕਿਸੇ ਹੋਰ ਸਮੱਸਿਆ ਦਾ ਕਾਰਨ ਬਣ ਸਕਦਾ ਹੈ ਅਤੇ ਕਈ ਵਾਰ ਕੁਝ ਗੰਭੀਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਕਾਇਰੋਪ੍ਰੈਕਟਿਕ ਇਲਾਜ ਦੇ ਲਾਭ: ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਕਾਇਰੋਪ੍ਰੈਕਟਿਕ ਇਲਾਜ ਬਹੁਤ ਲਾਭਦਾਇਕ ਹੁੰਦਾ ਹੈ, ਜਿਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ:-

ਪਿੱਠ ਦਰਦ: ਪਿੱਠ ਦਰਦ ਤੋਂ ਰਾਹਤ ਪਾਉਣ ਲਈ ਇਹ ਇਲਾਜ ਬਹੁਤ ਕਾਰਗਰ ਹੈ। ਇਹ ਇਲਾਜ ਰੀੜ੍ਹ ਦੀ ਸਹੀ ਸਥਿਤੀ ਨੂੰ ਸੁਧਾਰਨ, ਸਾਇਟਿਕਾ ਅਤੇ ਕਮਰ ਦੇ ਹੇਠਲੇ ਹਿੱਸੇ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਤੋਂ ਬਹੁਤ ਰਾਹਤ ਪ੍ਰਦਾਨ ਕਰਵਾਉਦਾ ਹੈ।

ਗਰਦਨ ਦਾ ਦਰਦ: ਗਰਦਨ ਦੇ ਦਰਦ ਵਿੱਚ ਕਾਇਰੋਪ੍ਰੈਕਟਿਕ ਇਲਾਜ ਫਾਇਦੇਮੰਦ ਹੁੰਦਾ ਹੈ। ਗਰਦਨ ਦੀਆਂ ਮਾਸਪੇਸ਼ੀਆਂ ਅਤੇ ਜੋੜਾਂ ਦੀ ਸਥਿਤੀ ਵਿੱਚ ਸੁਧਾਰ ਕਰਨ ਨਾਲ ਦਰਦ ਘੱਟ ਕੀਤਾ ਜਾ ਸਕਦਾ ਹੈ।

ਮਾਈਗ੍ਰੇਨ ਅਤੇ ਸਿਰ ਦਰਦ: ਇਹ ਇਲਾਜ ਮਾਈਗ੍ਰੇਨ ਅਤੇ ਤਣਾਅ ਵਾਲੇ ਸਿਰ ਦਰਦ ਵਿੱਚ ਵੀ ਰਾਹਤ ਪ੍ਰਦਾਨ ਕਰ ਸਕਦਾ ਹੈ।

ਜੋੜਾਂ ਦਾ ਦਰਦ: ਕਾਇਰੋਪ੍ਰੈਕਟਿਕ ਇਲਾਜ ਗੋਡਿਆਂ, ਮੋਢੇ ਅਤੇ ਹੋਰ ਜੋੜਾਂ ਦੇ ਦਰਦ ਵਿੱਚ ਵੀ ਮਦਦਗਾਰ ਹੋ ਸਕਦਾ ਹੈ। ਸਹੀ ਸਥਿਤੀ ਵਿੱਚ ਸਮਾਯੋਜਨ ਕਰਨ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।

ਮਾਸਪੇਸ਼ੀਆਂ ਵਿੱਚ ਤਣਾਅ: ਮਾਸਪੇਸ਼ੀਆਂ ਵਿੱਚ ਤਣਾਅ, ਖਿਚਾਅ ਅਤੇ ਅਕੜਾਅ ਵਰਗੀਆਂ ਸਮੱਸਿਆਵਾਂ ਵਿੱਚ ਵੀ ਇਹ ਇਲਾਜ ਵਿਧੀ ਬਹੁਤ ਫਾਇਦੇਮੰਦ ਹੈ।

ਖੇਡ ਦੀਆਂ ਸੱਟਾਂ: ਇਹ ਇਲਾਜ ਖੇਡ ਦੀਆਂ ਸੱਟਾਂ ਤੋਂ ਬਾਅਦ ਮੁੜ ਵਸੇਬੇ ਵਿੱਚ ਵੀ ਮਦਦ ਕਰਦਾ ਹੈ। ਇਹ ਮਾਸਪੇਸ਼ੀਆਂ ਅਤੇ ਜੋੜਾਂ ਦੀ ਗਤੀ ਨੂੰ ਸੁਧਾਰਨ ਵਿੱਚ ਮਦਦਗਾਰ ਹੈ।

ਸਾਵਧਾਨੀਆਂ: ਡਾ: ਨਰੇਨ ਐਸ ਆਪਟੇ ਦੱਸਦੇ ਹਨ ਕਿ ਕਾਇਰੋਪ੍ਰੈਕਟਿਕ ਇਲਾਜ ਇੱਕ ਵਿਕਲਪਿਕ ਦਵਾਈ ਹੈ। ਇਸ ਲਈ ਕਿਸੇ ਵੀ ਸਮੱਸਿਆ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਉਣ ਲਈ ਇਸ ਥੈਰੇਪੀ ਦੇ ਨਾਲ ਜ਼ਰੂਰੀ ਡਾਕਟਰੀ ਜਾਂਚ ਅਤੇ ਇਲਾਜ ਬਹੁਤ ਜ਼ਰੂਰੀ ਹੈ। ਇਹ ਇਲਾਜ ਵਿਧੀ ਸਮੱਸਿਆ ਨੂੰ ਠੀਕ ਕਰਨ ਜਾਂ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ, ਪਰ ਇਹ ਬਹੁਤ ਜ਼ਰੂਰੀ ਹੈ ਕਿ ਇਸ ਦੇ ਨਾਲ ਦੱਸੀਆਂ ਸਾਵਧਾਨੀਆਂ ਅਤੇ ਇਲਾਜ ਦੌਰਾਨ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਿਆ ਜਾਵੇ। ਜਿਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ:-

  1. ਇਸ ਇਲਾਜ ਲਈ ਹਮੇਸ਼ਾ ਇੱਕ ਸਿਖਿਅਤ, ਤਜਰਬੇਕਾਰ ਅਤੇ ਪ੍ਰਮਾਣਿਤ ਕਾਇਰੋਪ੍ਰੈਕਟਿਕ ਡਾਕਟਰ/ਥੈਰੇਪਿਸਟ ਦੀ ਮਦਦ ਲਓ।
  2. ਡਾਕਟਰ ਦੀ ਸਲਾਹ 'ਤੇ ਇਸ ਇਲਾਜ ਨੂੰ ਲੈਣ ਤੋਂ ਪਹਿਲਾਂ ਲੋੜੀਂਦੇ ਸਕੈਨ ਜਾਂ ਟੈਸਟ ਕਰਵਾਉਣਾ ਫਾਇਦੇਮੰਦ ਹੈ। ਇਹ ਥੈਰੇਪਿਸਟ ਨੂੰ ਸਮੱਸਿਆ ਨੂੰ ਸਮਝਣ ਵਿੱਚ ਮਦਦ ਕਰਦਾ ਹੈ।
  3. ਜੇ ਤੁਸੀਂ ਇਲਾਜ ਦੌਰਾਨ ਕਿਸੇ ਵੀ ਵਿਵਸਥਾ ਦੌਰਾਨ ਬਹੁਤ ਜ਼ਿਆਦਾ ਜਾਂ ਅਸਧਾਰਨ ਬੇਅਰਾਮੀ ਜਾਂ ਦਰਦ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਤੁਰੰਤ ਆਪਣੇ ਥੈਰੇਪਿਸਟ ਨੂੰ ਸੂਚਿਤ ਕਰਨਾ ਚਾਹੀਦਾ ਹੈ।
  4. ਵੱਧ ਤੋਂ ਵੱਧ ਲਾਭ ਲੈਣ ਲਈ ਤੁਹਾਨੂੰ ਥੈਰੇਪਿਸਟ ਦੁਆਰਾ ਨਿਰਦੇਸ਼ਿਤ ਸਾਰੇ ਫਾਲੋ-ਅੱਪ ਸੈਸ਼ਨਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਖੁਰਾਕ, ਵਿਵਹਾਰ ਅਤੇ ਦਵਾਈ ਦੇ ਸੰਬੰਧ ਵਿੱਚ ਥੈਰੇਪਿਸਟ ਅਤੇ ਡਾਕਟਰ ਜੋ ਵੀ ਸਾਵਧਾਨੀ ਦਾ ਸੁਝਾਅ ਦਿੰਦੇ ਹਨ ਉਨ੍ਹਾਂ ਦੀ ਧਿਆਨ ਨਾਲ ਪਾਲਣਾ ਕਰਨੀ ਚਾਹੀਦੀ ਹੈ।
  5. ਜੇਕਰ ਇਲਾਜ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਅਤੀਤ ਵਿੱਚ ਕੋਈ ਸੱਟ, ਦਰਦ ਜਾਂ ਸਿਹਤ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਉਸਨੂੰ ਆਪਣੇ ਸਿਹਤ ਇਤਿਹਾਸ ਅਤੇ ਮੌਜੂਦਾ ਡਾਕਟਰੀ ਇਲਾਜ ਬਾਰੇ ਆਪਣੇ ਡਾਕਟਰ/ਥੈਰੇਪਿਸਟ ਨੂੰ ਸੂਚਿਤ ਕਰਨਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.