ਹੈਦਰਾਬਾਦ: ਸਿਹਤਮੰਦ ਰਹਿਣ ਲਈ ਰੋਜ਼ਾਨਾ ਤਾਜ਼ੇ ਫਲ ਅਤੇ ਸਬਜ਼ੀਆਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਅਸੀ ਕਈ ਸਿਹਤ ਸਮੱਸਿਆਵਾਂ ਤੋਂ ਬਚ ਸਕਦੇ ਹਾਂ। ਹਾਲਾਂਕਿ, ਸਾਰੇ ਫਲ ਸਿਹਤ ਲਈ ਚੰਗੇ ਹੁੰਦੇ ਹਨ ਪਰ ਮਾਹਿਰਾਂ ਦਾ ਸੁਝਾਅ ਹੈ ਕਿ ਕੁਝ ਫਲ ਰਾਤ ਨੂੰ ਨਹੀਂ ਖਾਣੇ ਚਾਹੀਦੇ। ਕਿਉਂਕਿ ਰਾਤ ਨੂੰ ਕੁਝ ਫਲ ਖਾਣ ਨਾਲ ਬਲੋਟਿੰਗ, ਪੇਟ ਦਰਦ, ਬਲੱਡ ਸ਼ੂਗਰ ਲੈਵਲ ਵੱਧਣਾ ਅਤੇ ਹੋਰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰਾਤ ਦੇ ਸਮੇਂ ਨਾ ਖਾਓ ਇਹ ਫਲ:
ਖੱਟੇ ਫਲ: ਰਾਤ ਦੇ ਖਾਣੇ ਤੋਂ ਬਾਅਦ ਨਿੰਬੂ, ਸੰਤਰਾ ਜਾਂ ਚੁਕੰਦਰ ਵਰਗੇ ਫਲ ਖਾਣ ਤੋਂ ਪਰਹੇਜ਼ ਕਰੋ। ਇਨ੍ਹਾਂ ਫਲਾਂ 'ਚ ਬਹੁਤ ਸਾਰੇ ਐਸਿਡ ਹੁੰਦੇ ਹਨ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਖੱਟੇ ਫਲ ਖਾਣ ਨਾਲ ਦਿਲ ਵਿੱਚ ਜਲਣ ਹੋ ਸਕਦੀ ਹੈ ਅਤੇ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ।
ਅਨਾਨਾਸ: ਅਨਾਨਾਸ ਵਿੱਚ ਸਿਟਰਿਕ ਐਸਿਡ ਦੀ ਮਾਤਰਾ ਵਧੇਰੇ ਹੁੰਦੀ ਹੈ। ਰਾਤ ਨੂੰ ਅਨਾਨਾਸ ਖਾਣ ਨਾਲ ਪੇਟ 'ਚ ਐਸਿਡ ਦਾ ਪੱਧਰ ਵੱਧ ਸਕਦਾ ਹੈ, ਜਿਸ ਕਰਕੇ ਪੇਟ ਦਰਦ ਅਤੇ ਪੇਟ ਫੁੱਲਣ ਵਰਗੀਆਂ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ।
ਤਰਬੂਜ: ਤਰਬੂਜ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਫਲ ਨੂੰ ਖਾਣ ਨਾਲ ਵਾਰ-ਵਾਰ ਪਿਸ਼ਾਬ ਆ ਸਕਦਾ ਹੈ, ਜਿਸ ਕਾਰਨ ਰਾਤ ਨੂੰ ਚੰਗੀ ਨੀਂਦ ਨਹੀਂ ਆਉਂਦੀ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਤਰਬੂਜ ਨਾ ਖਾਣਾ ਹੀ ਬਿਹਤਰ ਹੈ।
ਅੰਬ: ਅੰਬ ਵਿੱਚ ਸ਼ੂਗਰ ਦਾ ਪੱਧਰ ਬਹੁਤ ਜ਼ਿਆਦਾ ਹੁੰਦਾ ਹੈ, ਜਿਸ ਕਰਕੇ ਰਾਤ ਨੂੰ ਅੰਬ ਖਾਣ ਨਾਲ ਬਲੱਡ ਸ਼ੂਗਰ ਵੱਧ ਸਕਦੀ ਹੈ। ਇਸ ਲਈ ਰਾਤ ਦੇ ਸਮੇਂ ਅੰਬ ਖਾਣ ਤੋਂ ਪਰਹੇਜ਼ ਕਰੋ, ਨਹੀਂ ਤਾਂ ਤੁਸੀਂ ਹੋਰ ਵੀ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।
ਕੇਲਾ: ਕੇਲੇ ਵਿਚ ਵੀ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਰਾਤ ਦੇ ਸਮੇਂ ਕੇਲਾ ਖਾਣ ਨਾਲ ਤੁਹਾਡੀ ਸ਼ੂਗਰ ਵੱਧ ਸਕਦੀ ਹੈ। ਇਸ ਲਈ ਮਾਹਿਰ ਕੇਲੇ ਨੂੰ ਰਾਤ ਦੀ ਬਜਾਏ ਦਿਨ ਵੇਲੇ ਖਾਣ ਦੀ ਸਲਾਹ ਦਿੰਦੇ ਹਨ। ਤੁਸੀਂ ਸੀਮਿਤ ਮਾਤਰਾ 'ਚ ਕੇਲੇ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।
ਅੰਗੂਰ: ਅੰਗੂਰ ਵਿੱਚ ਕੁਦਰਤੀ ਸ਼ੱਕਰ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਮਾਹਿਰਾਂ ਸੁਝਾਅ ਦਿੰਦੇ ਹਨ ਕਿ ਰਾਤ ਨੂੰ ਅੰਗੂਰ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ। ਇਸ ਲਈ ਅੰਗੂਰਾਂ ਨੂੰ ਖਾਣ ਤੋਂ ਪਰਹੇਜ਼ ਕਰੋ।
ਕੀਵੀ: ਕੀਵੀ ਫਲ ਵਿੱਚ ਵਿਟਾਮਿਨ ਸੀ ਅਤੇ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ, ਜਿਸ ਕਰਕੇ ਰਾਤ ਦੇ ਸਮੇਂ ਕੀਵੀ ਫਲ ਖਾਣ ਨਾਲ ਪਾਚਨ ਕਿਰਿਆ 'ਚ ਰੁਕਾਵਟ ਆ ਸਕਦੀ ਹੈ। ਇਸ ਲਈ ਕਿਵੀ ਫਲ ਨੂੰ ਰਾਤ ਦੇ ਸਮੇਂ ਨਾ ਖਾਓ।
- ਕੱਦੂ ਦੇ ਬੀਜ ਖਾਣ ਨਾਲ ਸਿਹਤ ਨੂੰ ਮਿਲ ਸਕਦੈ ਨੇ ਅਣਗਿਣਤ ਲਾਭ, ਇਸ ਤਰ੍ਹਾਂ ਕਰੋ ਆਪਣੀ ਖੁਰਾਕ 'ਚ ਸ਼ਾਮਲ - Pumpkin Seeds Benefits
- ਅਣਚਾਹੇ ਗਰਭ ਤੋਂ ਬਚਣ ਲਈ ਸਿਰਫ਼ ਗਰਭ ਨਿਰੋਧਕ ਗੋਲੀਆਂ ਹੀ ਨਹੀਂ, ਸਗੋ ਹੋਰ ਵੀ ਕਈ ਉਪਾਅ ਹੋ ਸਕਦੈ ਨੇ ਮਦਦਗਾਰ, ਇੱਥੇ ਜਾਣੋ - Contraceptive pills
- ਗਰਮੀਆਂ 'ਚ ਖਰਾਬ ਹੋ ਰਹੇ ਨੇ ਵਾਲ, ਤਾਂ ਬਚਾਅ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ - Summer Hair Care
ਪਪੀਤਾ: ਪਪੀਤੇ ਵਿੱਚ ਪਪੈਨ ਨਾਮਕ ਐਨਜ਼ਾਈਮ ਹੁੰਦਾ ਹੈ। ਰਾਤ ਦੇ ਸਮੇਂ ਪਪੀਤਾ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਅਤੇ ਦਿਲ 'ਚ ਜਲਨ ਹੋ ਸਕਦੀ ਹੈ। ਜੇਕਰ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾਉਣਾ ਚਾਹੁੰਦੇ ਹੋ, ਤਾਂ ਰਾਤ ਦੇ ਸਮੇਂ ਪਪੀਤਾ ਨਾ ਖਾਓ।
ਚੈਰੀ: ਚੈਰੀ ਵਿੱਚ ਸ਼ੂਗਰ ਜ਼ਿਆਦਾ ਪਾਈ ਜਾਂਦੀ ਹੈ, ਜਿਸ ਕਰਕੇ ਰਾਤ ਨੂੰ ਚੈਰੀ ਖਾਣ ਨਾਲ ਬਲੱਡ ਸ਼ੂਗਰ ਵੱਧ ਸਕਦੀ ਹੈ। ਇਸ ਲਈ ਚੈਰੀ ਖਾਣ ਤੋਂ ਪਰਹੇਜ਼ ਕਰੋ। ਅਜਿਹਾ ਕਰਕੇ ਤੁਸੀਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।