ਹੈਦਰਾਬਾਦ: ਗਰਮੀਆਂ ਦੇ ਮੌਸਮ 'ਚ ਡੀਹਾਈਡਰੇਸ਼ਨ, ਹੀਟ ਸਟ੍ਰੋਕ, ਦਸਤ ਅਤੇ ਟਾਈਫਾਈਡ ਦੀ ਸਮੱਸਿਆ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਐਕਸਪਰਟ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦੇ ਹਨ। ਇਸ ਲਈ ਬਾਹਰ ਜਾਣ ਤੋਂ ਪਹਿਲਾ ਸਰੀਰ ਨੂੰ ਚੰਗੀ ਤਰ੍ਹਾਂ ਕੱਪੜੇ ਨਾਲ ਲਪੇਟੋ, ਸਨਸਕ੍ਰੀਨ ਲਗਾਓ ਅਤੇ ਭਰਪੂਰ ਮਾਤਰਾ 'ਚ ਪਾਣੀ ਪਾਓ। ਜੇਕਰ ਤੁਸੀਂ ਸਰੀਰ ਨੂੰ ਠੰਡਾ ਰੱਖਣਾ ਚਾਹੁੰਦੇ ਹੋ, ਤਾਂ ਆਪਣੀ ਖੁਰਾਕ 'ਚ ਸੌਫ਼ ਦੇ ਪਾਣੀ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਕਈ ਸਿਹਤ ਲਾਭ ਮਿਲ ਸਕਦੇ ਹਨ।
ਸੌਫ਼ ਦਾ ਜੂਸ ਬਣਾਉਣ ਲਈ ਚੀਜ਼ਾਂ: ਸੌਫ਼ ਦਾ ਜੂਸ ਬਣਾਉਣ ਲਈ 2 ਚਮਚ ਨਿੰਬੂ, 1/2 ਕੱਪ ਸੌਫ਼, 3 ਤੋਂ 4 ਪੁਦੀਨੇ ਦੀਆਂ ਪੱਤੀਆਂ, ਖੰਡ ਅਤੇ ਕਾਲੇ ਲੂਣ ਦੀ ਲੋੜ ਹੁੰਦੀ ਹੈ।
ਇਸ ਤਰ੍ਹਾਂ ਬਣਾਓ ਸੌਫ਼ ਦਾ ਜੂਸ: ਸੌਫ਼ ਦਾ ਜੂਸ ਬਣਾਉਣ ਲਈ ਸਭ ਤੋਂ ਪਹਿਲਾ ਸੌਫ਼ ਨੂੰ ਧੋ ਲਓ। ਫਿਰ ਇਸਨੂੰ ਪਾਣੀ 'ਚ ਦੋ ਤੋਂ ਤਿੰਨ ਘੰਟੇ ਲਈ ਭਿਓ ਦਿਓ। ਦੋ ਤੋਂ ਤਿੰਨ ਘੰਟੇ ਬਾਅਦ ਮਿਕਸੀ 'ਚ ਪੀਸ ਲਓ। ਬਾਕੀ ਸਾਰੀਆਂ ਚੀਜ਼ਾਂ ਨੂੰ ਵੀ ਇਸਦੇ ਨਾਲ ਹੀ ਪੀਸ ਲਓ। ਇਸ ਤਰ੍ਹਾਂ ਬਾਰੀਕ ਪਾਊਡਰ ਤਿਆਰ ਹੋ ਜਾਵੇਗਾ। ਹੁਣ ਇੱਕ ਗਲਾਸ 'ਚ ਪਾਣੀ ਕੱਢੋ। ਫਿਰ ਇਸ 'ਚ ਸਾਰਾ ਪੇਸਟ ਮਿਲਾ ਲਓ ਅਤੇ ਉੱਪਰ ਨਿੰਬੂ ਦਾ ਰਸ ਪਾਓ। ਇਸ ਤਰ੍ਹਾਂ ਸੌਫ਼ ਦਾ ਜੂਸ ਤਿਆਰ ਹੋ ਜਾਵੇਗਾ।
ਸੌਫ਼ ਦਾ ਜੂਸ ਪੀਣ ਦੇ ਫਾਇਦੇ:
- ਗਰਮੀਆਂ ਦੇ ਮੌਸਮ 'ਚ ਸਰੀਰ ਨੂੰ ਠੰਡਾ ਬਣਾਈ ਰੱਖਣ ਲਈ ਸੌਫ਼ ਦਾ ਜੂਸ ਪੀਣਾ ਫਾਇਦੇਮੰਦ ਹੁੰਦਾ ਹੈ।
- ਸੌਫ਼ 'ਚ ਕਈ ਵਿਟਾਮਿਨ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਸਾਡੇ ਸਰੀਰ ਦੇ ਕਈ ਅੰਗਾਂ ਲਈ ਜ਼ਰੂਰੀ ਹੁੰਦੇ ਹਨ।
- ਇਸਨੂੰ ਪੀਣ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
- ਸੌਫ਼ ਦਾ ਜੂਸ ਪੀਣ ਨਾਲ ਪਾਚਨ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਇਸ ਤਰ੍ਹਾਂ ਤੁਸੀਂ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
- ਇਸ ਜੂਸ ਨਾਲ ਤੁਸੀਂ ਕਈ ਬਿਮਾਰੀਆਂ ਅਤੇ ਵਾਈਰਸਾਂ ਤੋਂ ਰਾਹਤ ਪਾ ਸਕਦੇ ਹੋ।
- ਸੌਫ਼ ਦਾ ਜੂਸ ਚਮੜੀ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਚਮੜੀ ਨੂੰ ਚਮਕਦਾਰ ਬਣਾਈ ਰੱਖਣ 'ਚ ਮਦਦ ਮਿਲਦੀ ਹੈ।