ਚੰਡੀਗੜ੍ਹ : ਪੰਜਾਬੀ ਸਿਨੇਮਾਂ ਖੇਤਰ ਵਿਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਡਾ. ਜਸਵਿੰਦਰ ਭੱਲਾ, ਜਿੰਨਾਂ ਦੇ ਫਰਜ਼ੰਦ ਅਦਾਕਾਰ ਪੁਖਰਾਜ ਭੱਲਾ ਵੀ ਅਪਣੇ ਪਿਤਾ ਵਾਂਗ ਅਲਹਦਾ ਵਜ਼ੂਦ ਕਾਇਮ ਕਰਨ ਲਈ ਲਗਾਤਾਰ ਯਤਨਸ਼ੀਲ ਹਨ, ਜਿਨ੍ਹਾਂ ਵੱਲੋ ਪਾਲੀਵੁੱਡ ਵਿੱਚ ਮਜ਼ਬੂਤ ਪੈੜਾ ਸਿਰਜਣ ਦੀ ਲਗਾਤਾਰ ਜਾਰੀ ਕਵਾਇਦ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ।
ਤਾਂ ਮੁੜ ਦਿਖਾਈ ਦੇਣਗੇ ... 'ਯਾਰ ਜਿਗਰੀ ...'
ਪੁਖਰਾਜ ਵਲੋਂ ਐਲਾਨੀ ਗਈ ਨਵੀਂ ਪੰਜਾਬੀ ਫ਼ਿਲਮ 'ਯਾਰ ਜਿਗਰੀ ਕਸੂਤੀ ਡਿਗਰੀ', ਜਿਸ ਦਾ ਨਿਰਦੇਸ਼ਨ ਨੌਜਵਾਨ, ਪ੍ਰਤਿਭਾਵਾਨ ਅਤੇ ਉਭਰਦੇ ਨਿਰਦੇਸ਼ਕ ਰੈਬੀ ਟਿਵਾਣਾ ਕਰਨਗੇ ,ਜੋ ਇਸ ਫ਼ਿਲਮ ਨਾਲ ਬਤੌਰ ਫ਼ਿਲਮਕਾਰ ਅਪਣੀ ਪ੍ਰਭਾਵੀ ਸਿਨੇਮਾਂ ਪਾਰੀ ਦਾ ਅਗਾਜ਼ ਕਰਨਗੇ। 'ਸਬਿਟਸ ਇੰਟਰਟੇਨਮੈਂਟ ਅਤੇ ਸੋਰਬ ਰਾਣਾ ਫ਼ਿਲਮਜ ਵੱਲੋ ਬਣਾਈ ਅਤੇ ਪ੍ਰਸਤੁਤ ਕੀਤੀ ਜਾਣ ਵਾਲੀ ਇਸ ਫ਼ਿਲਮ ਵਿੱਚ ਲੀਡਿੰਗ ਭੂਮਿਕਾ ਵਿੱਚ ਨਜ਼ਰ ਆਉਣਗੇ ਅਦਾਕਾਰ ਪੁਖਰਾਜ ਭੱਲਾ, ਜਦਕਿ ਇਸ ਕਾਮੇਡੀ ਡਰਾਮਾ ਅਤੇ ਸੰਗੀਤਮਈ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਦੋਨੋ ਜੁੰਮੇਵਾਰੀਆਂ ਰੈਬੀ ਟਿਵਾਣਾ ਸੰਭਾਲਣਗੇ।'
ਵੈੱਬ ਸੀਰੀਜ਼ 'ਯਾਰ ਜਿਗਰੀ ਕਸੂਤੀ ਡਿਗਰੀ' ਨੂੰ ਪਹਿਲਾਂ ਗਏ ਸਨ ਮਿਲੀਅਨ ਵਿਊਜ਼
ਵੈੱਬ ਸੀਰੀਜ਼ ਦੇ ਖੇਤਰ ਵਿਚ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੀ ਸੀ ਸਾਲ 2018 ਵਿੱਚ ਸਟ੍ਰੀਮ ਹੋਈ ਪੰਜਾਬੀ ਵੈੱਬ ਸੀਰੀਜ਼ 'ਯਾਰ ਜਿਗਰੀ ਕਸੂਤੀ ਡਿਗਰੀ' ਜਿਸ ਨੂੰ ਕ੍ਰਮਵਾਰ ਤੀਹ ਅਤੇ ਪੰਦਰਾਂ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਕਤ ਵੈੱਬ ਸੀਰੀਜ਼ ਦੇ ਸੀਜ਼ਨ 2 ਦਾ ਪ੍ਰੀਮੀਅਰ 30 ਸਤੰਬਰ 2020 ਨੂੰ ਹੋਇਆ ,ਜੋ 30 ਦਸੰਬਰ 2020 ਨੂੰ ਸਮਾਪਤ ਹੋਇਆ। 'ਟ੍ਰੋਲ ਪੰਜਾਬੀ ਅਤੇ ਮੀਡੀਆ ਇੰਟਰਨੈਸ਼ਨਲ ਦੁਆਰਾ ਸਹਿ-ਨਿਰਮਾਤ ਉਕਤ ਵੈੱਬ ਸੀਰੀਜ਼ ਕਾਲਜ ਦੇ ਵਿਦਿਆਰਥੀਆਂ ਦੇ ਦੋਸਤੀ ਅਤੇ ਦੁਸ਼ਮਣੀ ਆਦਿ ਵੱਖ-ਵੱਖ ਪਹਿਲੂਆਂ ਉੱਤੇ ਅਧਾਰਤ ਰਹੀ, ਜਿਸ ਨੂੰ ਨੌਜਵਾਨਾਂ ਦੇ ਨਾਲ ਹਰ ਵਰਗ ਦਰਸ਼ਕਾਂ ਵੱਲੋ ਬੇਹੱਦ ਪਸੰਦ ਕੀਤਾ ਗਿਆ।
ਕਦੋ ਹੋਵੇਗੀ ਰਿਲੀਜ਼
ਪੰਜਾਬੀ ਸਿਨੇਮਾਂ ਅਤੇ ਥੀਏਟਰ ਨਾਲ ਜੁੜੇ ਕਈ ਨਵ ਕਲਾਕਾਰਾਂ ਨੂੰ ਸਥਾਪਤੀ ਦੇਣ ਵਾਲੀ ਉਕਤ ਵੈੱਬ ਸੀਰੀਜ਼ ਦੇ ਨਵੇਂ ਸੀਕੁਅਲ ਵਜੋ ਹੀ ਵਜੂਦ ਵਿਚ ਆਉਣ ਜਾ ਰਹੀ ਉਕਤ ਫ਼ਿਲਮ,ਜਿਸ ਨੂੰ ਇਸ ਵਾਰ ਬਿਗ ਸੈੱਟਅੱਪ ਸਿਨੇਮਾਂ ਸਾਂਚੇ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜੋ ਅਗਲੇ ਸਾਲ 22 ਅਗਸਤ 2025 ਨੂੰ ਸਿਨੇਮਾਂ ਘਰਾਂ ਵਿਚ ਪ੍ਰਦਰਸ਼ਿਤ ਕੀਤੀ ਜਾਵੇਗੀ, ਹਾਲਾਂਕਿ ਹਾਲ ਫਿਲਹਾਲ ਇਸ ਦੇ ਅਹਿਮ ਪਹਿਲੂਆ ਬਾਰੇ ਜਿਆਦਾ ਖੁਲਾਸਾ ਨਹੀਂ ਕੀਤਾ ਗਿਆ।