ETV Bharat / entertainment

ਸੈੱਟ 'ਤੇ ਪਹੁੰਚੀ ਇਹ ਪੰਜਾਬੀ ਵੈੱਬ ਸੀਰੀਜ਼, ਲੀਡ ਰੋਲ 'ਚ ਨਜ਼ਰ ਆਉਣਗੇ ਵਿਕਰਮ ਚੌਹਾਨ - WEB SERIES STU TEENZ

ਵਿਕਰਮ ਚੌਹਾਨ ਦੀ ਨਵੀਂ ਵੈੱਬ ਸੀਰੀਜ਼ 'ਸਟੂ ਟੀਨਜ਼' ਅੱਜ ਸੈੱਟ 'ਤੇ ਪਹੁੰਚ ਗਈ ਹੈ।

WEB SERIES STU TEENZ
WEB SERIES STU TEENZ (ETV Bharat)
author img

By ETV Bharat Entertainment Team

Published : Oct 16, 2024, 8:49 PM IST

ਫਰੀਦਕੋਟ: ਪੰਜਾਬੀ ਸਿਨੇਮਾਂ ਦੇ ਖੇਤਰ ਵਿੱਚ ਬਤੌਰ ਅਦਾਕਾਰ ਅਤੇ ਲੇਖ਼ਕ ਵਿਲੱਖਣ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਵਿਕਰਮ ਚੌਹਾਨ ਦੀ ਨਵੀਂ ਵੈੱਬ ਸੀਰੀਜ਼ 'ਸਟੂ ਟੀਨਜ਼' ਅੱਜ ਸੈੱਟ 'ਤੇ ਪਹੁੰਚ ਗਈ ਹੈ, ਜਿਸ ਦਾ ਨਿਰਦੇਸ਼ਨ ਉਭਰਦੇ ਫਿਲਮਕਾਰ ਦਿਲਜੀਤ ਜੋਸ਼ਨ ਕਰਨਗੇ, ਜੋ ਇਸ ਅਲਹਦਾ ਕੰਟੈਂਟ ਅਧਾਰਿਤ ਪ੍ਰੋਜੋਕਟ ਨਾਲ ਇਕ ਪ੍ਰਭਾਵੀ ਆਗਾਜ਼ ਵੱਲ ਵਧਣ ਜਾ ਰਹੇ ਹਨ।

'ਪ੍ਰਤਾਪ ਪ੍ਰੋਡੋਕਸ਼ਨ ਅਤੇ ਕੇ4ਜੀ ਪ੍ਰੋਡਕਸ਼ਨ' ਦੇ ਬੈਨਰ ਹੇਠ ਬਣਾਈ ਅਤੇ ਪ੍ਰਸਤੁਤ ਕੀਤੀ ਜਾਣ ਵਾਲੀ ਇਸ ਪੰਜਾਬੀ ਵੈੱਬ ਸੀਰੀਜ਼ ਦਾ ਲੇਖ਼ਣ ਵੀ ਵਿਕਰਮ ਚੌਹਾਨ ਕਰ ਰਹੇ ਹਨ। ਉਨ੍ਹਾਂ ਅਨੁਸਾਰ, ਦਿਲਚਸਪ ਕਹਾਣੀਸਾਰ ਆਧਾਰਿਤ ਇਹ ਵੈੱਬ ਸੀਰੀਜ਼ ਨਿਵੇਕਲੇ ਕੰਟੈਂਟ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਹੈ, ਜੋ ਕੁਝ ਵੱਖਰਾ ਦੇਖਣ ਦੀ ਤਾਂਘ ਰੱਖਦੇ ਦਰਸ਼ਕਾਂ ਨੂੰ ਭਰਪੂਰ ਪਸੰਦ ਆਵੇਗੀ।

WEB SERIES STU TEENZ
WEB SERIES STU TEENZ (ETV Bharat)

ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚ ਫਿਲਮਾਂਈ ਜਾਣ ਵਾਲੀ ਇਸ ਵੈੱਬ ਸੀਰੀਜ਼ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆ ਵੱਲ ਨਜ਼ਰਸਾਨੀ ਕੀਤੀ ਜਾਵੇ, ਤਾਂ ਜਲਦ ਓਟੀਟੀ ਸਟ੍ਰੀਮ ਹੋਣ ਵਾਲੀ ਇਸ ਵੈੱਬ ਸੀਰੀਜ਼ ਦੇ ਰਚਨਾਤਮਕ ਨਿਰਦੇਸ਼ਕ ਬਲਜੀਤ ਅਤੇ ਡੀ.ਓ.ਪੀ ਮੇਹਰ ਪ੍ਰੀਤ ਹਨ। ਇਨ੍ਹਾਂ ਤੋਂ ਇਲਾਵਾ ਇਸ ਵਿੱਚ ਸ਼ਾਮਿਲ ਕਲਾਕਾਰਾਂ ਦੀ ਗੱਲ ਕਰੀਏ, ਤਾਂ ਇੰਨ੍ਹਾਂ ਵਿੱਚ ਵਿਕਰਮ ਚੌਹਾਨ, ਜਗਮੀਤ ਕੌਰ, ਨਿਮਰਤ ਪ੍ਰਤਾਪ, ਦਿਲਨੂਰ ਕੌਰ, ਗਰਿਮਾ ਸੈਵੀ ਆਦਿ ਸ਼ਾਮਲ ਹਨ।

ਹਾਲ ਹੀ ਵਿੱਚ ਸਾਹਮਣੇ ਆਈ ਪੰਜਾਬੀ ਫ਼ਿਲਮ 'ਬੱਲੇ ਓ ਚਲਾਕ ਸੱਜਣਾਂ', 'ਅੱਕੜ ਬੱਕੜ ਬੰਬੇ ਬੋ' ਸਮੇਤ ਕਈ ਸ਼ਾਨਦਾਰ ਅਤੇ ਅਰਥ-ਭਰਪੂਰ ਪੰਜਾਬੀ ਫਿਲਮਾਂ ਦਾ ਬਤੌਰ ਲੀਡਿੰਗ ਅਦਾਕਾਰ ਅਹਿਮ ਹਿੱਸਾ ਰਹੇ ਅਦਾਕਾਰ ਵਿਕਰਮ ਚੌਹਾਨ ਅੱਜਕਲ੍ਹ ਲੇਖ਼ਕ ਦੇ ਤੌਰ 'ਤੇ ਵੀ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਹਨ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.