ਮੁੰਬਈ: ਸੋਸ਼ਲ ਮੀਡੀਆ ਤੋਂ ਜਿੰਨੀਆਂ ਸੁਵਿਧਾਵਾਂ ਹਨ, ਓਨੀਆਂ ਹੀ ਸਮੱਸਿਆਵਾਂ ਵੀ ਹਨ। ਹੁਣ ਚਾਹੇ ਆਮ ਆਦਮੀ ਹੋਵੇ ਜਾਂ ਸੈਲੀਬ੍ਰਿਟੀ। ਮੌਜੂਦਾ ਸਮੇਂ 'ਚ ਡੀਪ ਫੇਕ ਟੈਕਨਾਲੋਜੀ ਜਿੱਥੇ ਸਿਤਾਰਿਆਂ ਦੇ ਗਲੇ ਦਾ ਦਰਦ ਬਣ ਗਈ ਹੈ, ਉੱਥੇ ਹੀ ਦੂਜੇ ਪਾਸੇ ਸਿਤਾਰਿਆਂ ਦੇ ਲਗਾਤਾਰ ਫਰਜ਼ੀ ਇੰਸਟਾਗ੍ਰਾਮ ਅਕਾਊਂਟ ਬਣਾਉਣ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਹੁਣ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਵਿਦਿਆ ਬਾਲਨ ਇਸ ਦਾ ਸ਼ਿਕਾਰ ਹੋ ਗਈ ਹੈ। ਜੀ ਹਾਂ, ਵਿਦਿਆ ਬਾਲਨ ਦਾ ਫਰਜ਼ੀ ਇੰਸਟਾਗ੍ਰਾਮ ਅਕਾਊਂਟ ਲੋਕਾਂ ਨੂੰ ਧੋਖਾ ਦੇ ਰਿਹਾ ਹੈ। ਇਸ ਸੰਬੰਧੀ ਅਦਾਕਾਰਾ ਨੇ ਥਾਣੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ ਹੈ।
ਵਿਦਿਆ ਬਾਲਨ ਦੀ ਸ਼ਿਕਾਇਤ: ਵਿਦਿਆ ਬਾਲਨ ਨੇ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ਵਿੱਚ ਆਪਣੀ ਫਰਜ਼ੀ ਇੰਸਟਾਗ੍ਰਾਮ ਆਈਡੀ ਬਣਾਉਣ ਵਾਲੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਵਿਦਿਆ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ 'ਚ ਦੱਸਿਆ ਹੈ ਕਿ ਲੋਕਾਂ ਨੂੰ ਉਸ ਦੀ ਫਰਜ਼ੀ ਆਈਡੀ 'ਤੇ ਨੌਕਰੀ ਦੇਣ ਦਾ ਵਾਅਦਾ ਕਰਕੇ ਠੱਗਿਆ ਜਾ ਰਿਹਾ ਹੈ। ਅਦਾਕਾਰਾ ਦੀ ਸ਼ਿਕਾਇਤ 'ਤੇ ਮੁੰਬਈ ਪੁਲਿਸ ਨੇ ਆਈਪੀਸੀ ਦੀ ਧਾਰਾ 66 (ਸੀ) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਵਿਦਿਆ ਬਾਲਨ ਸੋਸ਼ਲ ਮੀਡੀਆ 'ਤੇ ਆਪਣੇ ਮਜ਼ੇਦਾਰ ਅੰਦਾਜ਼ ਲਈ ਜਾਣੀ ਜਾਂਦੀ ਹੈ। ਆਮ ਲੋਕਾਂ ਦੀ ਤਰ੍ਹਾਂ ਵਿਦਿਆ ਬਾਲਨ ਵੀ ਸੋਸ਼ਲ ਮੀਡੀਆ 'ਤੇ ਰੀਲਾਂ ਬਣਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਦੀ ਰਹਿੰਦੀ ਹੈ। ਉਥੇ ਹੀ ਜੇਕਰ ਵਿਦਿਆ ਬਾਲਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਵਾਰ ਫਿਰ ਮੰਜੁਲਿਕਾ ਦੇ ਰੂਪ 'ਚ ਵਾਪਸੀ ਕਰ ਰਹੀ ਹੈ।
ਜੀ ਹਾਂ, ਵਿਦਿਆ ਬਾਲਨ ਕਾਰਤਿਕ ਆਰੀਅਨ ਸਟਾਰਰ ਫਿਲਮ 'ਭੂਲ ਭੂਲਾਈਆ 3' ਵਿੱਚ ਨਜ਼ਰ ਆਵੇਗੀ, ਜਿਸਦਾ ਐਲਾਨ ਹਾਲ ਹੀ ਵਿੱਚ ਕੀਤਾ ਗਿਆ ਹੈ।