ETV Bharat / entertainment

ਸਿਨੇਮਾ ਤੋਂ ਦੂਰ ਸਕੂਨਦਾਇਕ ਮਾਹੌਲ ਵਿੱਚ ਸਮਾਂ ਗੁਜ਼ਾਰ ਰਹੇ ਹਨ ਇਹ ਦਿੱਗਜ ਐਕਟਰ, ਬੇਸ਼ੁਮਾਰ ਸਫਲ ਫਿਲਮਾਂ ਦਾ ਰਹੇ ਹਨ ਹਿੱਸਾ - Dan Dhanoa films

Actor Dan Dhanoa: ਬਾਲੀਵੁੱਡ ਦੀਆਂ ਕਾਫੀ ਸਾਰੀਆਂ ਹਿੱਟ ਫਿਲਮਾਂ ਦਾ ਹਿੱਸਾ ਬਣੇ ਅਦਾਕਾਰ ਦਾਨ ਧਨੋਆ ਇਸ ਸਮੇਂ ਸਿਨੇਮਾ ਤੋਂ ਦੂਰ ਸਕੂਨਦਾਇਕ ਮਾਹੌਲ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ।

Dan Dhanoa
Dan Dhanoa
author img

By ETV Bharat Punjabi Team

Published : Feb 1, 2024, 5:00 PM IST

ਚੰਡੀਗੜ੍ਹ: ਬਾਲੀਵੁੱਡ ਦੀ ਚਕਾਚੌਂਧ ਨੂੰ ਦਰਕਿਨਾਰ ਕਰਕੇ ਅਪਣੀ ਇਸੇ ਕਰਮਭੂਮੀ ਤੋਂ ਹਜਾਰਾਂ ਮੀਲਾਂ ਦੂਰ ਦੁਰਾਡੇ ਹਿੱਸੇ ਵਿੱਚ ਵਸੇਬਾ ਕਰਨਾ ਕਿਸੇ ਵੀ ਸਫਲ ਐਕਟਰ ਲਈ ਆਸਾਨ ਨਹੀਂ ਹੁੰਦਾ, ਪਰ ਇਸ ਅਸੰਭਵ ਕਾਰਜ ਨੂੰ ਸੱਚ ਕਰ ਵਿਖਾਇਆ ਹੈ ਹਿੰਦੀ ਸਿਨੇਮਾ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਾਲੇ ਅਦਾਕਾਰ ਦਾਨ ਧਨੋਆ ਨੇ, ਜੋ ਮਾਇਆਨਗਰੀ ਦੀਆਂ ਰੋਸ਼ਨੀਆਂ ਤੋਂ ਦੂਰ ਦਾ ਬਿਊਟੀਫੁੱਲ ਸਿਟੀ ਮੰਨੇ ਜਾਂਦੇ ਚੰਡੀਗੜ੍ਹ ਵਿੱਚ ਅਪਣੀ ਸੁਪਤਨੀ ਨੰਦਿਤਾ ਪੁਰੀ ਜੋ ਖੁਦ ਟੈਲੀਵਿਜ਼ਨ ਦੀ ਦੁਨੀਆਂ ਦੇ ਮੰਨੇ ਪ੍ਰਮੰਨੇ ਚਿਹਰੇ ਵਜੋਂ ਅਪਣਾ ਸ਼ੁਮਾਰ ਕਰਵਾਉਂਦੇ ਹਨ, ਸਮੇਤ ਅੱਜਕੱਲ੍ਹ ਸਕੂਨਦਾਇਕ ਜੀਵਨ ਬਤੀਤ ਕਰ ਰਹੇ ਹਨ।

ਸਾਲ 1980-90 ਦੇ ਦਸ਼ਕ ਵਿੱਚ ਹਿੰਦੀ ਸਿਨੇਮਾ ਦੇ ਵੱਡੇ ਅਤੇ ਕਾਮਯਾਬ ਚਿਹਰੇ ਵਜੋਂ ਉਭਰੇ ਸਨ ਇਹ ਬਾਕਮਾਲ ਅਦਾਕਾਰ, ਜਿੰਨਾਂ ਵੱਲੋਂ ਨਿਭਾਏ ਕਈ ਨੈਗੇਟਿਵ ਕਿਰਦਾਰਾਂ ਦਾ ਜਾਦੂ ਦਰਸ਼ਕਾਂ ਦੇ ਪੂਰੀ ਤਰਾਂ ਸਿਰ ਚੜ੍ਹ ਬੋਲਿਆ ਅਤੇ ਇਸ ਮਿਲੀ ਮਣਾਂਮੂਹੀ ਸਫਲਤਾ ਦਾ ਸਿਲਸਿਲਾ ਕਈ ਸਾਲਾਂ ਤੱਕ ਬਰਕਰਾਰ ਰਿਹਾ, ਜਿਸ ਦੌਰਾਨ ਉਨਾਂ ਅਮਿਤਾਭ ਬੱਚਨ ਤੋਂ ਲੈ ਕੇ ਧਰਮਿੰਦਰ, ਵਿਨੋਦ ਖੰਨਾ, ਜੈਕੀ ਸ਼ਰਾਫ, ਸੰਨੀ ਦਿਓਲ, ਸੰਜੇ ਦੱਤ ਜਿਹੇ ਕਈ ਦਿੱਗਜ ਐਕਟਰਜ਼ ਨਾਲ ਮਹੱਤਵਪੂਰਨ ਕਿਰਦਾਰ ਨਿਭਾਉਣ ਦਾ ਮਾਣ ਹਾਸਿਲ ਕੀਤਾ।

ਹੈਰਾਨੀਜਨਕ ਫੈਕਟ ਇਹ ਵੀ ਰਿਹਾ ਕਿ ਏਨੇ ਨਾਮੀ ਗਿਰਾਮੀ ਐਕਟਰਜ਼ ਨਾਲ ਸਿਲਵਰ ਸਕਰੀਨ ਸਾਂਝੀ ਕਰਦਿਆਂ ਉਨਾਂ ਅਪਣੇ ਕਿਸੇ ਵੀ ਕਿਰਦਾਰ ਨੂੰ ਕੀਸੇ ਪੱਖੋ ਊਣਾ ਨਹੀਂ ਹੋਣ ਦਿੱਤਾ, ਜਿਸ ਦਾ ਪ੍ਰਗਟਾਵਾ ਮਰਦ, ਤ੍ਰਿਦੇਵ, ਸਨਮ ਬੇਵਫ਼ਾ, ਕਰਮਾ, ਜਾਨ ਕੀ ਬਾਜੀ ਆਦਿ ਜਿਹੀ ਬੇਸ਼ੁਮਾਰ ਬਲਾਕ-ਬਾਸਟਰ ਫਿਲਮਾਂ ਬਾਖ਼ੂਬੀ ਕਰਵਾ ਚੁੱਕੀਆਂ ਹਨ। ਜਿੰਨਾਂ ਵਿੱਚ ਉਨਾਂ ਦੁਆਰਾ ਅਦਾ ਕੀਤੀਆਂ ਪ੍ਰਭਾਵਸ਼ਾਲੀ ਭੂਮਿਕਾਵਾਂ ਦਾ ਅਸਰ ਅੱਜ ਏਨੇ ਸਾਲ ਬਾਅਦ ਵੀ ਦਰਸ਼ਕਾਂ ਦੇ ਦਿਲੋਂ ਦਿਮਾਗ 'ਤੇ ਪੂਰੀ ਤਰਾਂ ਛਾਇਆ ਹੋਇਆ ਹੈ।

ਮਾਇਆਨਗਰੀ ਮੁੰਬਈ ਵਿੱਚ ਲੰਮਾ ਸਮਾਂ ਅਪਣੀ ਧਾਂਕ ਕਾਇਮ ਕਰਨ ਵਿੱਚ ਸਫ਼ਲ ਰਹੇ ਇਹ ਅਜ਼ੀਮ ਅਦਾਕਾਰ ਦੀ ਸਿਨੇਮਾ ਆਮਦ ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਮਨਮੋਹਨ ਦੇਸਾਈ ਦੀ ਸੁਪਰ ਡੁਪਰ ਹਿੱਟ ਫਿਲਮ 'ਮਰਦ' ਨਾਲ ਹੋਈ, ਜਿਸ ਤੋਂ ਮਿਲੀ ਸਫਲਤਾ ਅਤੇ ਸਲਾਹੁਤਾ ਬਾਅਦ ਉਨਾਂ ਇੱਕ ਨਹੀਂ ਅਨੇਕਾਂ ਫਿਲਮਾਂ ਵਿੱਚ ਅਪਣੀ ਸ਼ਾਨਦਾਰ ਅਦਾਕਾਰੀ ਦਾ ਲੋਹਾ ਮੰਨਵਾਇਆ, ਜਿੰਨਾਂ ਵਿੱਚ ਡਕੈਤ, ਸ਼ਹਿਨਸ਼ਾਹ, ਜਲਜਲਾਂ, ਦੋਸਤ ਗਰੀਬੋ ਕਾ, ਸ਼ਹਿਜਾਦੇ, ਅੰਧੇਰਗਰਦੀ, ਫੂਲ ਔਰ ਕਾਂਟੇ, ਇੱਜਤ, ਵਿਰੋਧੀ, ਵਿਸ਼ਵਆਤਮਾ ਵੀ ਸ਼ਾਮਿਲ ਰਹੀਆਂ ਹਨ।

ਮਰਚੈਂਟ ਨੇਵੀ ਤੋਂ ਅਪਣੇ ਕਰੀਅਰ ਦਾ ਆਗਾਜ਼ ਕਰਨ ਵਾਲੇ ਅਤੇ ਦੂਨ ਸਕੂਲ ਦੇ ਪੜੇ ਇਹ ਬਿਹਤਰੀਨ ਅਦਾਕਾਰ ਹੁਣ ਚੰਡੀਗੜ੍ਹ ਦੇ ਸ਼ਾਂਤਮਈ ਅਤੇ ਖੁੱਲੇ ਡੁੱਲੇ ਮਾਹੌਲ ਵਿੱਚ ਪੂਰੀ ਤਰ੍ਹਾਂ ਰਮ ਚੁੱਕੇ ਹਨ, ਜਿੱਥੇ ਉਹ ਬਾਗਬਾਨੀ, ਕਲਾ ਅਤੇ ਕਲਾਤਮਕ ਚੀਜ਼ਾਂ ਨੂੰ ਇਕੱਠਾ ਕਰਨ ਦੇ ਆਪਣੇ ਸ਼ੋਕ ਨੂੰ ਹੋਰ ਵਿਸਥਾਰ ਦੇਣ ਵਿੱਚ ਜੁਟੇ ਹੋਏ ਹਨ, ਜਿੰਨਾਂ ਦੀ ਅਸਲ ਜੜਾਂ ਨਾਲ ਜੁੜੇ ਰਹਿਣ, ਅਪਣੇ ਵਿਰਸੇ ਅਤੇ ਪੁਰਾਤਨ ਵਸਤੂਆਂ ਸੰਬੰਧੀ ਮਾਣ ਭਰੀ ਸੋਚ ਅਤੇ ਕ੍ਰਿਏਵਿਟੀ ਦਾ ਇਜ਼ਹਾਰ ਉਨਾਂ ਦੇ ਖੂਬਸੂਰਤ ਘਰ ਦਾ ਹਰ ਹਿੱਸਾ ਕਰਵਾਉਂਦਾ ਹੈ, ਜਿਸ ਦੀ ਕਲਾਤਮਕਤਾ ਇੱਕ ਅਨੂਠੀ ਆਲੀਸ਼ਾਨਤਾ ਦਾ ਅਹਿਸਾਸ ਕਰਵਾਉਂਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.