ਮੁੰਬਈ (ਬਿਊਰੋ): ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਅੱਜ 18 ਫਰਵਰੀ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਜਲਦ ਹੀ ਉਨ੍ਹਾਂ ਦੇ ਘਰ 'ਚ ਕਿਲਕਾਰੀ ਗੂੰਜਣ ਵਾਲੀ ਹੈ। ਜੀ ਹਾਂ...ਅਦਾਕਾਰ ਨੇ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਤਨੀ ਨਤਾਸ਼ਾ ਦਲਾਲ ਗਰਭਵਤੀ ਹੈ।
ਇਹ ਖੁਸ਼ਖਬਰੀ ਮਿਲਦੇ ਹੀ ਫਿਲਮ ਇੰਡਸਟਰੀ ਦੇ ਲੋਕਾਂ ਅਤੇ ਪ੍ਰਸ਼ੰਸਕਾਂ ਨੇ ਜੋੜੀ ਨੂੰ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸੋਨਮ ਕਪੂਰ, ਰਾਸ਼ੀ ਖਾਨ, ਭੂਮੀ ਪੇਡਨੇਕਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਇਸ ਜੋੜੀ ਨੂੰ ਵਧਾਈ ਦਿੱਤੀ ਹੈ।
ਐਤਵਾਰ ਨੂੰ ਵਰੁਣ ਧਵਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਇੱਕ ਮੋਨੋਕ੍ਰੋਮ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਆਪਣੀ ਪਤਨੀ ਨਤਾਸ਼ਾ ਦੇ ਬੇਬੀ ਬੰਪ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਇਸ ਖੁਸ਼ਖਬਰੀ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ, 'ਅਸੀਂ ਗਰਭਵਤੀ ਹਾਂ। ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਅਤੇ ਪਿਆਰ ਦੀ ਲੋੜ ਹੈ।'
ਜਿਵੇਂ ਹੀ ਵਰੁਣ ਧਵਨ ਨੇ ਪੋਸਟ ਕੀਤਾ, ਸੈਲੇਬਸ ਅਤੇ ਪ੍ਰਸ਼ੰਸਕਾਂ ਵੱਲੋਂ ਸ਼ੁੱਭਕਾਮਨਾਵਾਂ ਆਉਣੀਆਂ ਸ਼ੁਰੂ ਹੋ ਗਈਆਂ। ਫਿਲਮ ਨਿਰਮਾਤਾ ਕਰਨ ਜੌਹਰ ਨੇ ਟਿੱਪਣੀ ਕੀਤੀ ਹੈ, 'ਤੁਹਾਨੂੰ ਦੋਵਾਂ ਨੂੰ ਪਿਆਰ। ਇਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਬਹੁਤ ਖੁਸ਼ੀ ਦੀ ਗੱਲ ਹੈ। ਸੰਸਾਰ ਵਿੱਚ ਸਭ ਤੋਂ ਵਧੀਆ ਭਾਵਨਾ ਵਿੱਚ ਤੁਹਾਡਾ ਸੁਆਗਤ ਹੈ।' ਸੋਨਮ ਕਪੂਰ ਨੇ ਲਿਖਿਆ, 'OMG, so cute'। ਅਰਜੁਨ ਕਪੂਰ ਨੇ ਲਿਖਿਆ ਹੈ, 'ਡੈਡੀ ਐਂਡ ਮੰਮੀ ਨੰਬਰ 1'।
ਦੱਖਣ ਦੀ ਅਦਾਕਾਰਾ ਰਾਸ਼ੀ ਖੰਨਾ, ਸਮੰਥਾ ਰੂਥ ਪ੍ਰਭੂ, ਮਲਾਇਕਾ ਅਰੋੜਾ, ਭੂਮੀ ਪੇਡਨੇਕਰ, ਨੇਹਾ ਧੂਪੀਆ, ਜਾਹਨਵੀ ਕਪੂਰ, ਸ਼ਾਹੀਨ ਭੱਟ, ਮੌਨੀ ਰਾਏ, ਅਨਿਲ ਕਪੂਰ, ਈਸ਼ਾ ਗੁਪਤਾ, ਗਾਇਕ ਅਰਮਾਨ ਮਲਿਕ, ਲਾਫਟਰ ਕੁਈਨ ਭਾਰਤੀ ਸਿੰਘ, ਮਾਨੁਸ਼ੀ ਛਿੱਲਰ, ਸਾਨੀਆ ਮਿਰਜ਼ਾ ਅਤੇ ਹੋਰ ਮਸ਼ਹੂਰ ਹਸਤੀਆਂ ਨੇ ਜੋੜੇ 'ਤੇ ਪਿਆਰ ਦੀ ਵਰਖਾ ਕੀਤੀ ਹੈ ਅਤੇ ਨਵੇਂ ਮੈਂਬਰ ਲਈ ਵਧਾਈ ਦਿੱਤੀ ਹੈ।
ਉਲੇਖਯੋਗ ਹੈ ਕਿ ਤਿੰਨ ਸਾਲ ਪਹਿਲਾਂ 24 ਜਨਵਰੀ ਨੂੰ ਵਰੁਣ ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਨਤਾਸ਼ਾ ਨਾਲ ਅਲੀਬਾਗ ਦੇ 'ਦਿ ਮੈਂਸ਼ਨ ਹਾਊਸ' ਨਾਂ ਦੇ ਰਿਜ਼ੋਰਟ 'ਚ ਸੱਚ ਫੇਰੇ ਲਏ ਸਨ। ਜੋੜੇ ਨੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਵਿਆਹ ਕਰਵਾਇਆ ਸੀ। ਇਹ ਜੋੜਾ ਸਕੂਲ ਸਮੇਂ ਤੋਂ ਹੀ ਇੱਕ ਦੂਜੇ ਨੂੰ ਜਾਣਦਾ ਹੈ। ਉਹ ਵਿਆਹ ਤੋਂ ਪਹਿਲਾਂ ਕਈ ਸਾਲਾਂ ਤੱਕ ਡੇਟ ਕਰਦੇ ਰਹੇ ਅਤੇ ਆਖਰਕਾਰ 24 ਜਨਵਰੀ 2021 ਨੂੰ ਵਿਆਹ ਕਰਵਾ ਲਿਆ।