ਮੁੰਬਈ (ਬਿਊਰੋ): ਆਪਣੀ ਅਜੀਬੋ-ਗਰੀਬ ਦਿੱਖ ਵਾਲੀਆਂ ਡਰੈੱਸਾਂ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਉਰਫੀ ਜਾਵੇਦ ਕਰਨ ਜਾ ਰਹੀ ਹੈ ਬਾਲੀਵੁੱਡ 'ਚ ਡੈਬਿਊ, ਏਕਤਾ ਕਪੂਰ ਦੀ 'ਲਵ ਸੈਕਸ ਔਰ ਧੋਖਾ 2' 'ਚ ਹੋਈ ਐਂਟਰੀ ਨੇ ਇੱਕ ਵਾਰ ਫਿਰ ਤੋਂ ਆਪਣਾ ਉਹੀ ਅੰਦਾਜ਼ ਦਿਖਾਇਆ ਹੈ। ਇਸ ਵਾਰ ਅਦਾਕਾਰਾ ਨੇ 3D ਫੁੱਲਾਂ ਵਾਲੀ ਡਰੈੱਸ 'ਚ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਉਰਫੀ ਜਾਵੇਦ ਦੇ ਇਸ ਜਾਦੂਈ ਬਟਰਫਲਾਈ ਥੀਮ ਗਾਊਨ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਜੀ ਹਾਂ...ਵਾਇਰਲ ਵੀਡੀਓ 'ਚ ਉਰਫੀ ਜਾਵੇਦ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਉਰਫੀ ਦਾ ਇਹ ਲੁੱਕ ਉਸ ਦੇ ਹੁਣ ਤੱਕ ਦੇ ਸੈਂਕੜੇ ਡਰੈੱਸਾਂ ਵਿੱਚੋਂ ਸਭ ਤੋਂ ਵਧੀਆ ਹੈ। ਉਰਫੀ ਨੇ ਬਲੈਕ ਕਲਰ ਦਾ ਗਾਊਨ ਪਾਇਆ ਹੋਇਆ ਹੈ, ਜਿਸ 'ਚ 3ਡੀ ਫੁੱਲ ਵੀ ਹਨ। ਇਸ ਗਾਊਨ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਇਸ 'ਚ ਤਿਤਲੀਆਂ ਉੱਡ ਰਹੀਆਂ ਹਨ। ਉਰਫੀ ਦੇ ਇਸ ਪਹਿਰਾਵੇ ਨੂੰ ਇੰਟਰਨੈੱਟ 'ਤੇ ਸਭ ਤੋਂ ਵੱਧ ਪਿਆਰ ਮਿਲ ਰਿਹਾ ਹੈ।
ਉਰਫੀ ਨੇ ਇਸਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਤੇ ਉਸ ਦੇ ਪ੍ਰਸ਼ੰਸਕ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ। ਇਸ ਦੇ ਨਾਲ ਹੀ ਅਦਾਕਾਰਾ ਦਾ ਨਾਂਅ ਫੈਸ਼ਨ ਸ਼ੋਅ ਮੇਟ ਗਾਲਾ ਨਾਲ ਵੀ ਜੁੜ ਰਿਹਾ ਹੈ। ਇੱਕ ਪ੍ਰਸ਼ੰਸਕ ਨੇ ਲਿਖਿਆ, 'ਉਰਫੀ ਆਪਣਾ ਮੇਟ ਗਾਲਾ 2024 ਪਲ ਜੀਅ ਰਹੀ ਹੈ।' ਇੱਕ ਹੋਰ ਪ੍ਰਸ਼ੰਸਕ ਲਿਖਦਾ ਹੈ, 'ਗਾਊਨ ਸੁੰਦਰ ਹੈ ਅਤੇ ਉਰਫੀ ਵੀ।' ਤੁਹਾਨੂੰ ਦੱਸ ਦੇਈਏ ਕਿ ਹੁਣ ਉਰਫੀ ਦੇ ਪ੍ਰਸ਼ੰਸਕ ਉਸ ਨੂੰ 6 ਮਈ 2024 ਤੋਂ ਸ਼ੁਰੂ ਹੋਣ ਵਾਲੇ ਮੇਟ ਗਾਲਾ 2024 ਵਿੱਚ ਦੇਖਣਾ ਚਾਹੁੰਦੇ ਹਨ।
- ਉਰਫੀ ਜਾਵੇਦ ਕਰਨ ਜਾ ਰਹੀ ਹੈ ਬਾਲੀਵੁੱਡ 'ਚ ਡੈਬਿਊ, ਏਕਤਾ ਕਪੂਰ ਦੀ 'ਲਵ ਸੈਕਸ ਔਰ ਧੋਖਾ 2' 'ਚ ਹੋਈ ਐਂਟਰੀ
- Urfi Javed At Golden Temple: ਗੁਲਾਬੀ ਸਲਵਾਰ ਕਮੀਜ਼ 'ਚ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੀ ਉਰਫੀ ਜਾਵੇਦ, ਦੇਖੋ ਫੋਟੋਆਂ
- Case File Against Urfi Javed: ਉਰਫੀ ਜਾਵੇਦ ਖਿਲਾਫ ਮਾਮਲਾ ਦਰਜ, Fake Video ਬਣਾ ਕੇ ਮੁੰਬਈ ਪੁਲਿਸ ਨੂੰ ਬਦਨਾਮ ਕਰਨ ਦਾ ਲੱਗਿਆ ਹੈ ਇਲਜ਼ਾਮ
ਉਰਫੀ ਦਾ ਵਰਕ ਫਰੰਟ: ਤੁਹਾਨੂੰ ਦੱਸ ਦੇਈਏ ਕਿ ਉਰਫੀ ਨੇ ਬਹੁਤ ਸਾਰੇ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ ਹੈ, ਜਿਸ ਵਿੱਚ ਸਭ ਤੋਂ ਮਸ਼ਹੂਰ ਟੀਵੀ ਸ਼ੋਅ 'ਯੇ ਰਿਸ਼ਤਾ ਕੀ ਕਹਿਲਾਤਾ ਹੈ' ਅਤੇ 'ਕਸੌਟੀ ਜ਼ਿੰਦਗੀ ਕੀ' ਸ਼ਾਮਲ ਹਨ। ਇਸ ਤੋਂ ਬਾਅਦ ਉਰਫੀ ਨੇ ਬਿੱਗ ਬੌਸ ਓਟੀਟੀ ਵਿੱਚ ਹਿੱਸਾ ਲਿਆ। ਅਦਾਕਾਰਾ ਨੇ ਟੀਵੀ ਰਿਐਲਿਟੀ ਸ਼ੋਅ ਸਪਲਿਟਸਵਿਲਾ ਵਿੱਚ ਵੀ ਧਮਾਕਾ ਕੀਤਾ ਸੀ। ਇਸ ਦੇ ਨਾਲ ਹੀ ਉਰਫੀ ਏਕਤਾ ਕਪੂਰ ਦੀ ਫਿਲਮ 'ਲਵ-ਸੈਕਸ ਔਰ ਧੋਖਾ 2' ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ।