ਹੈਦਰਾਬਾਦ: ਮਨੋਰੰਜਨ ਇੰਡਸਟਰੀ ਇੰਨੀ ਵੱਡੀ ਹੈ ਕਿ ਇਸ ਵਿੱਚ ਕੰਮ ਕਰਨ ਵਾਲਾ ਹਰ ਸਟਾਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦਾ ਹੈ, ਪਰ ਆਪਣੀਆਂ ਫਿਲਮਾਂ ਲਈ ਲਾਈਮਲਾਈਟ ਹਾਸਲ ਕਰਨ ਵਾਲੇ ਇਹ ਸਿਤਾਰੇ ਕਈ ਵਾਰ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹਾ ਗੰਭੀਰ ਕਰਦੇ ਹਨ ਕਿ ਉਹ ਕਾਨੂੰਨ ਦੇ ਸ਼ਿਕੰਜੇ ਵਿੱਚ ਫਸ ਜਾਂਦੇ ਹਨ। ਇੰਡਸਟਰੀ 'ਚ ਕਈ ਅਜਿਹੇ ਸੈਲੇਬਸ ਹਨ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਕਾਰਨ ਜੇਲ੍ਹ ਜਾਣਾ ਪਿਆ ਹੈ।
ਇਸੇ ਤਰ੍ਹਾਂ ਇਸ ਸਮੇਂ ਅੱਲੂ ਅਰਜੁਨ ਦੀ ਫਿਲਮ ਦੇ ਪ੍ਰੀਮੀਅਰ ਦੌਰਾਨ ਇੱਕ ਔਰਤ ਦੀ ਮੌਤ ਹੋ ਜਾਣ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ, ਹਾਲਾਂਕਿ ਅਦਾਕਾਰ ਨੂੰ ਹਾਈ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਅੱਲੂ ਅਰਜੁਨ ਪਹਿਲੇ ਅਦਾਕਾਰ ਨਹੀਂ ਹਨ, ਜੋ ਇਸ ਤਰ੍ਹਾਂ ਗ੍ਰਿਫ਼ਤਾਰ ਹੋਏ ਹਨ ਜਾਂ ਜਿੰਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਅਦਾਕਾਰ ਹਨ, ਜੋ ਇਸ ਦਾ ਸਾਹਮਣਾ ਕਰ ਚੁੱਕੇ ਹਨ। ਆਓ ਇਸ ਲਿਸਟ ਉਤੇ ਸਰਸਰੀ ਨਜ਼ਰ ਮਾਰੀਏ...।
ਸੰਜੇ ਦੱਤ (19.04.1993)
ਅਦਾਕਾਰ ਸੰਜੇ ਦੱਤ ਨੇ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਕੇਸ ਵਿੱਚ ਆਪਣੀ ਸ਼ਮੂਲੀਅਤ ਲਈ ਪੰਜ ਸਾਲ ਦੀ ਜੇਲ੍ਹ ਦੀ ਸਜ਼ਾ ਕੱਟੀ ਸੀ। ਦੱਤ ਨੂੰ ਅਪ੍ਰੈਲ 1993 ਵਿੱਚ ਟਾਂਡਾ ਅਤੇ ਆਰਮਜ਼ ਐਕਟ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ 1993 ਦੇ ਬੰਬਈ ਬੰਬ ਧਮਾਕਿਆਂ ਦੇ ਦੂਜੇ ਦੋਸ਼ੀਆਂ ਤੋਂ ਖਰੀਦੇ ਗਏ ਗੈਰ-ਕਾਨੂੰਨੀ ਹਥਿਆਰ ਰੱਖਣ ਲਈ ਆਰਮਜ਼ ਐਕਟ ਦੀ ਉਲੰਘਣਾ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ।
ਸ਼ਾਹਰੁਖ ਖਾਨ (1992)
ਕੁੱਝ ਸਮਾਂ ਪਹਿਲਾਂ ਸ਼ਾਹਰੁਖ ਖਾਨ ਨੇ 1992 ਦੀ ਇੱਕ ਘਟਨਾ ਦਾ ਖੁਲਾਸਾ ਕੀਤਾ ਜਦੋਂ ਉਹ ਇੱਕ ਪੱਤਰਕਾਰ 'ਤੇ ਉਸ ਬਾਰੇ ਇੱਕ ਖਾਸ ਲੇਖ ਲਿਖਣ ਲਈ ਗੁੱਸੇ ਹੋ ਗਿਆ ਸੀ। ਜਦੋਂ ਉਸ ਨੇ ਪੱਤਰਕਾਰ ਨੂੰ ਲੇਖ ਹਟਾਉਣ ਲਈ ਕਿਹਾ ਤਾਂ ਪੱਤਰਕਾਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਲਈ ਖਾਨ ਸਿੱਧਾ ਉਸ ਦੇ ਦਫਤਰ ਗਿਆ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ ਪੱਤਰਕਾਰ ਨੇ ਸ਼ਾਹਰੁਖ ਦੇ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਵਾਈ ਅਤੇ ਉਸਨੂੰ ਕਥਿਤ ਤੌਰ 'ਤੇ ਬਾਂਦਰਾ ਪੁਲਿਸ ਸਟੇਸ਼ਨ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਉਸਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਜਲਦੀ ਹੀ ਅਦਾਕਾਰ ਨੇ ਮਹਿਸੂਸ ਕੀਤਾ ਕਿ ਉਸਦੀ ਹਰਕਤ ਗਲਤ ਸੀ ਅਤੇ ਪੁਲਿਸ ਨੂੰ ਬੇਨਤੀ ਕੀਤੀ ਕਿ ਉਸਨੂੰ ਛੱਡ ਦਿੱਤਾ ਜਾਵੇ। ਕਥਿਤ ਤੌਰ 'ਤੇ ਉਸ ਨੂੰ ਪੁਲਿਸ ਵਾਲੇ ਨੂੰ ਆਪਣਾ ਆਟੋਗ੍ਰਾਫ ਦੇਣ ਦੀ ਸ਼ਰਤ 'ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ।
ਸਲਮਾਨ ਖਾਨ ਦਾ ਕਾਲੇ ਹਿਰਨ ਵਾਲਾ ਕੇਸ (1998)
ਕਾਲੇ ਹਿਰਨ ਕੇਸ 'ਚ ਸਲਮਾਨ ਖਾਨ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ, ਅਦਾਕਾਰ ਉਤੇ 1998 'ਚ ਆਪਣੀ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਦੋ ਕਾਲੇ ਹਿਰਨ ਨੂੰ ਮਾਰਨ ਦਾ ਇਲਜ਼ਾਮ ਹੈ। ਅਕਤੂਬਰ 1998 ਤੋਂ ਅਗਸਤ 2007 ਤੱਕ...ਅਦਾਕਾਰ ਨੇ ਕਾਲੇ ਹਿਰਨ ਦੇ ਕਤਲ ਦੇ ਮਾਮਲੇ ਵਿੱਚ 18 ਦਿਨ ਜੇਲ੍ਹ ਵਿੱਚ ਬਿਤਾਏ। ਖਾਨ ਨੂੰ 2002 ਦੇ ਹਿੱਟ ਐਂਡ ਰਨ ਕੇਸ ਵਿੱਚ ਦੋ ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ।
ਸੋਨਾਲੀ ਬੇਂਦਰੇ (2001)
ਸੋਨਾਲੀ ਬੇਂਦਰੇ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਇਹ ਗ੍ਰਿਫਤਾਰੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਕੀਤੀ ਗਈ ਹੈ।
ਸਲਮਾਨ ਖਾਨ ਹਿੱਟ ਐਂਡ ਰਨ ਕੇਸ (28.09.2002)
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਕਾਰ ਭਜਾਉਣ ਤੋਂ ਬਾਅਦ ਕਾਹਲੀ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ। ਸਲਮਾਨ ਖਾਨ ਦੀ ਲੈਂਡ ਕਰੂਜ਼ਰ ਨੇ ਮੁੰਬਈ ਦੇ ਫੁੱਟਪਾਥ 'ਤੇ ਸੌਂ ਰਹੇ ਇੱਕ ਮਜ਼ਦੂਰ ਦੀ ਮੌਤ ਹੋ ਗਈ ਸੀ ਅਤੇ ਚਾਰ ਹੋਰ ਜ਼ਖਮੀ ਹੋ ਗਏ ਸਨ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਬਾਅਦ ਵਿੱਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।
ਸੈਫ ਅਲੀ ਖਾਨ (24.07.2012)
ਸੈਫ ਅਲੀ ਖਾਨ ਨੂੰ ਇੱਕ ਲਗਜ਼ਰੀ ਹੋਟਲ ਦੇ ਇੱਕ ਰੈਸਟੋਰੈਂਟ ਵਿੱਚ ਬਾਲੀਵੁੱਡ ਅਦਾਕਾਰ ਅਤੇ ਉਸਦੇ ਦੋਸਤਾਂ ਦੀ ਭੱਦੀ ਸ਼ਬਦਾਵਲੀ ਦਾ ਵਿਰੋਧ ਕਰਨ ਵਾਲੇ ਇੱਕ ਐਨਆਰਆਈ ਕਾਰੋਬਾਰੀ ਉਤੇ ਹਮਲਾ ਕਰਨ ਦੇ ਦੋਸ਼ ਹੇਠ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।
ਵਿੰਦੂ ਦਾਰਾ ਸਿੰਘ (ਮਈ 2013)
ਮਈ 2013 ਵਿੱਚ ਅਦਾਕਾਰ ਵਿੰਦੂ ਦਾਰਾ ਸਿੰਘ ਨੂੰ ਇੰਡੀਅਨ ਪ੍ਰੀਮੀਅਰ ਲੀਗ ਨਾਲ ਜੁੜੇ ਸੱਟੇਬਾਜ਼ੀ ਸਕੈਂਡਲ ਦੇ ਸੰਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਐਲਿਟੀ ਟੈਲੀਵਿਜ਼ਨ ਸ਼ੋਅ ਬਿੱਗ ਬੌਸ ਦੇ ਤੀਜੇ ਸੀਜ਼ਨ ਨੂੰ ਜਿੱਤਣ ਲਈ ਮਸ਼ਹੂਰ ਅਦਾਕਾਰ ਨੂੰ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਸੀ, ਕਿਉਂਕਿ ਉਹ ਕਥਿਤ ਤੌਰ 'ਤੇ ਗ੍ਰਿਫ਼ਤਾਰ ਕੀਤੇ ਗਏ ਸੱਟੇਬਾਜ਼ ਰਮੇਸ਼ ਵਿਆਸ ਦੇ ਨਿਯਮਤ ਸੰਪਰਕ ਵਿੱਚ ਸੀ। ਕੁਝ ਦਿਨਾਂ ਦੀ ਹਿਰਾਸਤ ਤੋਂ ਬਾਅਦ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਸੂਰਜ ਪੰਚੋਲੀ (01.07.2013)
ਸੂਰਜ ਪੰਚੋਲੀ ਨੂੰ ਅਦਾਕਾਰ ਜੀਆ ਖਾਨ ਦੀ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿੱਚ ਆਈਪੀਸੀ ਦੀ ਧਾਰਾ 306 ਦੇ ਤਹਿਤ ਥੋੜ੍ਹੇ ਸਮੇਂ ਲਈ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ। ਬਾਅਦ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਸੀ।
ਰੀਆ ਚੱਕਰਵਰਤੀ (08.09.2020)
ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਅਦਾਕਾਰਾ ਰੀਆ ਚੱਕਰਵਰਤੀ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ 8 ਸਤੰਬਰ 2020 ਨੂੰ ਕਥਿਤ ਤੌਰ 'ਤੇ ਨਸ਼ੀਲੇ ਪਦਾਰਥਾਂ ਦੀ ਖਰੀਦ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਉਹ ਕਰੀਬ ਇੱਕ ਮਹੀਨੇ ਤੋਂ ਸਲਾਖਾਂ ਪਿੱਛੇ ਸੀ ਅਤੇ 7 ਅਕਤੂਬਰ ਨੂੰ ਬੰਬੇ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਹੋ ਗਈ ਸੀ।
ਸ਼ਾਹਰੁਖ ਖਾਨ ਦਾ ਪੁੱਤਰ (03.10.2021)
ਬਾਲੀਵੁੱਡ ਮਸ਼ਹੂਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ 3 ਅਕਤੂਬਰ 2021 ਨੂੰ ਇੱਕ ਕਰੂਜ਼ ਜਹਾਜ਼ 'ਤੇ ਇੱਕ ਪਾਰਟੀ 'ਤੇ ਡਰੱਗ ਵਿਰੋਧੀ ਛਾਪੇਮਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਕਰੀਬ ਇੱਕ ਮਹੀਨੇ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ।
ਪ੍ਰਸਿੱਧ ਪੰਜਾਬੀ ਗਾਇਕ ਦਲੇਰ ਮਹਿੰਦੀ (15.07.2022)
ਪ੍ਰਸਿੱਧ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ 2003 ਦੇ ਮਨੁੱਖੀ ਤਸਕਰੀ ਦੇ ਇੱਕ ਕੇਸ ਵਿੱਚ ਅਦਾਲਤ ਨੇ ਦੋ ਸਾਲ ਦੀ ਸਜ਼ਾ ਬਰਕਰਾਰ ਰੱਖਣ ਤੋਂ ਬਾਅਦ ਵੀਰਵਾਰ 15 ਜੁਲਾਈ 2022 ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਸੀ।
ਇਹ ਵੀ ਪੜ੍ਹੋ:
- ਅੱਲੂ ਅਰਜੁਨ ਨੂੰ ਹਾਈ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ, 'ਪੁਸ਼ਪਾ 2' ਸਟਾਰ ਔਰਤ ਦੀ ਮੌਤ ਦੇ ਮਾਮਲੇ 'ਚ ਹੋਏ ਸਨ ਗ੍ਰਿਫ਼ਤਾਰ
- 14 ਦਿਨ ਜੇਲ੍ਹ 'ਚ ਰਹੇਗਾ ਅਦਾਕਾਰ ਅੱਲੂ ਅਰਜਨ, ਔਰਤ ਦੀ ਮੌਤ ਦੇ ਮਾਮਲੇ 'ਚ ਹੋਇਆ ਗ੍ਰਿਫ਼ਤਾਰ
- ਆਖ਼ਰ ਕਿਉਂ ਗੂਗਲ ਉਤੇ ਸਭ ਤੋਂ ਜਿਆਦਾ ਸਰਚ ਕੀਤੇ ਜਾਣ ਤੋਂ ਖੁਸ਼ ਨਹੀਂ ਹੈ ਗਿੱਪੀ ਗਰੇਵਾਲ ਦੀ ਇਹ ਅਦਾਕਾਰਾ, ਬੋਲੀ-ਪ੍ਰਾਰਥਨਾ ਕਰਦੀ ਹਾਂ ਕਿ ਕਿਸੇ ਨੂੰ ਵੀ...