ਚੰਡੀਗੜ੍ਹ: ਪੰਜਾਬੀ ਸੰਗੀਤ ਹੋਵੇ ਜਾਂ ਫਿਰ ਸਿਨੇਮਾ ਦੋਹਾਂ ਹੀ ਖੇਤਰਾਂ ਵਿੱਚ ਧਰੂ ਤਾਰੇ ਵਾਂਗ ਆਪਣੀ ਅਲਹਦਾ ਚਮਕ ਅਤੇ ਵਜੂਦ ਦਾ ਅਹਿਸਾਸ ਸਰੋਤਿਆਂ ਅਤੇ ਦਰਸ਼ਕਾਂ ਨੂੰ ਕਰਵਾ ਰਹੇ ਹਨ ਡਾ. ਸਤਿੰਦਰ ਸਰਤਾਜ, ਜੋ ਆਪਣੀ ਨਵੀਂ ਈਪੀ 'ਈਚਸ ਆਫ ਲਵ' ਲੈ ਕੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਦਾ ਪਹਿਲਾਂ ਟਰੈਕ 'ਮਖ਼ਮਲੀ ਰਾਹਾਂ' ਕੱਲ੍ਹ 08 ਜੂਨ ਨੂੰ ਵੱਖ-ਵੱਖ ਸੰਗੀਤਕ ਚੈਨਲ ਉਪਰ ਜਾਰੀ ਕੀਤਾ ਜਾਵੇਗਾ।
'ਮਿਊਜ਼ਿਕ ਟਾਈਮਜ਼' ਵੱਲੋਂ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦੇ ਸ਼ਬਦ, ਕੰਪੋਜੀਸ਼ਨ ਅਤੇ ਬੋਲ ਡਾ. ਸਤਿੰਦਰ ਸਰਤਾਜ ਦੇ ਹਨ, ਜਦਕਿ ਇਸ ਦਾ ਮਨਾਂ ਨੂੰ ਧੂਹ ਪਾਉਂਦਾ ਮਿਊਜ਼ਿਕ ਬੀਟ ਮਨਿਸਟਰ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਡਾ. ਸਤਿੰਦਰ ਸਰਤਾਜ ਦੁਆਰਾ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਗਾਇਨਬੱਧ ਕੀਤਾ ਗਿਆ ਹੈ।
ਹਾਲ ਹੀ ਵਿੱਚ ਸਾਹਮਣੇ ਆਈ ਆਪਣੀ ਬਹੁ-ਚਰਚਿਤ ਪੰਜਾਬੀ ਫਿਲਮ 'ਸ਼ਾਯਰ' ਨੂੰ ਮਿਲੀ ਮਣਾਂਮੂਹੀ ਪ੍ਰਸ਼ੰਸਾ ਅਤੇ ਬੀਤੇ ਦਿਨੀਂ ਆਸਟ੍ਰੇਲੀਆਂ ਅਤੇ ਨਿਊਜ਼ੀਲੈਂਡ ਦੇ ਕੀਤੇ ਦੌਰਿਆਂ ਨੂੰ ਮਿਲੀ ਸ਼ਾਨਦਾਰ ਕਾਮਯਾਬੀ ਨਾਲ ਇੰਨੀਂ-ਦਿਨੀਂ ਬੇਹੱਦ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ ਡਾ. ਸਤਿੰਦਰ ਸਰਤਾਜ, ਜਿੰਨ੍ਹਾਂ ਦੀ ਸੰਗੀਤਕ ਅਤੇ ਪ੍ਰਬੰਧਕੀ ਟੀਮ ਅਨੁਸਾਰ ਕਾਫ਼ੀ ਅੰਤਰਾਲ ਬਾਅਦ ਸਾਹਮਣੇ ਆਉਣ ਜਾ ਰਹੇ ਉਕਤ ਈਪੀ ਵਿੱਚ ਬਹੁਤ ਹੀ ਦਿਲ-ਟੁੰਬਵੇਂ ਗੀਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਵਿੱਚ ਸੂਫੀਇਜ਼ਮ ਤੋਂ ਲੈ ਕੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਵੱਖ-ਵੱਖ ਰੰਗ ਵੇਖਣ ਅਤੇ ਸੁਣਨ ਨੂੰ ਮਿਲਣਗੇ।
- ਕੰਗਨਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ 'ਤੇ ਗਾਇਕ ਮੀਕਾ ਸਿੰਘ ਦਾ ਰਿਐਕਸ਼ਨ, ਬੋਲੇ-ਅਸੀਂ ਪੰਜਾਬੀ ਹਾਂ... - Kangana Ranaut Slap Row
- ਥੱਪੜ ਕਾਂਡ 'ਤੇ ਕੰਗਨਾ ਰਣੌਤ ਨੂੰ ਮਿਲਿਆ ਪਹਿਲਾਂ ਸੈਲੀਬ੍ਰਿਟੀ ਸਪੋਰਟ, ਇਸ ਟੀਵੀ ਅਦਾਕਾਰਾ ਨੇ ਸਾਂਝੀ ਕੀਤੀ ਪੋਸਟ - Kangana Ranaut Slap Row
- ਯੂਟਿਊਬ ਤੋਂ ਡਿਲੀਟ ਹੋਇਆ 'ਬਦੋ ਬਦੀ' ਤਾਂ ਰੋਣ ਲੱਗੇ ਚਾਹਤ ਫਤਿਹ ਅਲੀ ਖਾਨ, ਯੂਜ਼ਰਸ ਬੋਲੇ-'ਆਏ ਹਾਏ ਓਏ ਹੋਏ' - aaye haye oye hoye
ਫਿਲਮਾਂ, ਗਾਣਿਆਂ ਅਤੇ ਸਟੇਜ ਸ਼ੋਅ ਦੇ ਸਿਲਸਿਲੇ ਨੂੰ ਬਰਾਬਰਤਾ ਅਤੇ ਜੋਸ਼ੋ-ਖਰੋਸ਼ ਨਾਲ ਲਗਾਤਾਰ ਅੰਜ਼ਾਮ ਦੇ ਰਹੇ ਹਨ ਇਹ ਬਾਕਮਾਲ ਗਾਇਕ, ਜੋ ਅਗਲੇ ਦਿਨਾਂ ਵਿੱਚ ਕਈ ਵੱਡੇ ਲਾਈਵ ਕੰਸਰਟ ਦਾ ਵੀ ਹਿੱਸਾ ਬਣਨ ਜਾ ਰਹੇ ਹਨ, ਜਿਸ ਦੇ ਨਾਲ ਹੀ ਉਨ੍ਹਾਂ ਵੱਲੋਂ ਆਪਣੇ ਘਰੇਲੂ ਹੋਮ ਪ੍ਰੋਡੋਕਸ਼ਨ ਅਤੇ ਇਸੇ ਅਧੀਨ ਬਣਨ ਜਾ ਰਹੀ ਪੰਜਾਬੀ ਫਿਲਮ 'ਅਪਣਾ ਅਰਸਤੂ' ਦਾ ਵੀ ਐਲਾਨ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਆਨ ਫਲੌਰ ਪੜਾਅ ਵੱਲ ਵਧਣ ਜਾ ਰਹੀ ਹੈ।
ਸੰਗੀਤ ਦੀ ਦੁਨੀਆਂ ਵਿਚ ਹਵਾ ਦੇ ਤਾਜ਼ਾ ਬੁੱਲੇ ਵਾਂਗ ਅਪਣੀ ਆਮਦ ਦਾ ਅਹਿਸਾਸ ਕਰਵਾਉਣ ਜਾ ਰਹੇ ਉਕਤ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਮਾਡਲ-ਅਦਾਕਾਰਾ ਦਿਲਜੋਤ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿਸ ਵੱਲੋਂ ਇਸ ਗੀਤ ਸੰਬੰਧਤ ਮਿਊਜ਼ਿਕ ਵੀਡੀਓ ਵਿਚ ਬੇਹੱਦ ਬਿਹਤਰੀਨ ਫੀਚਰਿੰਗ ਨੂੰ ਅੰਜ਼ਾਮ ਦਿੱਤਾ ਗਿਆ ਹੈ।