ਫਰੀਦਕੋਟ: ਪੰਜਾਬੀ ਫਿਲਮ ਜਗਤ ਦੇ ਦਿਗਜ਼ ਅਤੇ ਅਨੁਭਵੀ ਨਿਰਮਾਤਾਵਾਂ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਇਕਬਾਲ ਸਿੰਘ ਢਿੱਲੋ ਅਤੇ ਬਲਵੀਰ ਟਾਂਡਾ ਵੱਲੋਂ ਬਣਾਈ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫ਼ਿਲਮ ਤਬਾਹੀ ਰੀਲੋਡਿਡ' ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਨੂੰ ਜਲਦ ਹੀ ਦੇਸ਼-ਵਿਦੇਸ਼ ਦੇ ਸਿਨੇਮਾਂ ਘਰਾਂ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ। 'ਟਾਂਡਾ ਫ਼ਿਲਮਜ਼ ਨੋਰਵੇ ਅਤੇ ਸੁਰਜੀਤ ਮੂਵੀਜ਼' ਵੱਲੋਂ ਸੰਯੁਕਤ ਰੂਪ ਵਿੱਚ ਬਣਾਈ ਗਈ ਇਸ ਅਰਥ-ਭਰਪੂਰ ਫ਼ਿਲਮ ਦਾ ਨਿਰਦੇਸ਼ਨ ਸੁਰਜੀਤ ਮੂਵੀਜ ਟੀਮ ਵੱਲੋਂ ਕੀਤਾ ਗਿਆ ਹੈ। ਇਸ ਫਿਲਮ ਦੀ ਸਟਾਰਕਾਸਟ ਵਿੱਚ ਪੰਜਾਬੀ ਸਿਨੇਮਾ ਦੇ ਥੀਏਟਰ ਨਾਲ ਜੁੜੇ ਕਈ ਨਵੇ, ਪੁਰਾਣੇ ਅਤੇ ਚਰਚਿਤ ਚਿਹਰੇ ਸ਼ਾਮਿਲ ਹਨ, ਜੋ ਲੀਡਿੰਗ ਕਿਰਦਾਰ ਅਦਾ ਕਰਦੇ ਨਜ਼ਰ ਆਉਣਗੇ।
ਪੰਜਾਬ ਦੇ ਕਰੰਟ ਮੁਦਿਆ ਦੀ ਤਰਜ਼ਮਾਨੀ ਕਰਦੀ ਇਸ ਬੇਹਤਰੀਣ ਫ਼ਿਲਮ ਦਾ ਨਿਰਮਾਣ ਇਕਬਾਲ ਸਿੰਘ ਢਿੱਲੋਂ ਅਤੇ ਬਲਵੀਰ ਟਾਂਡਾ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਵੀ ਕਈ ਬਿੱਗ ਸੈਟਅੱਪ ਅਤੇ ਮਲਟੀ-ਸਟਾਰਰ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ। ਫ਼ਿਲਮ ਦੇ ਨਿਰਮਾਣਕਾਰਾ ਅਨੁਸਾਰ, ਗੰਧਲੇ ਹੋ ਰਹੇ ਸਮਾਜਿਕ, ਰਾਜਨੀਤਿਕ ਢਾਂਚੇ, ਵਿਵਸਥਾਵਾਂ ਅਤੇ ਵਧ ਰਹੇ ਨਸ਼ਿਆਂ ਪਿੱਛੇ ਛਿਪੇ ਅਸਲ ਕਾਰਨਾਂ ਦਾ ਪ੍ਰਭਾਵੀ ਪ੍ਰਗਟਾਵਾ ਕਰਦੀ ਇਸ ਫ਼ਿਲਮ ਦੇ ਸਿਨੇਮਾਟੋਗ੍ਰਾਫ਼ਰ ਸ਼ੈਲੀ ਧੀਮਾਨ, ਮਿਊਜ਼ਿਕ ਕੰਪੋਜ਼ਰ ਇਕਬਾਲ ਸਿੰਘ ਢਿੱਲੋ, ਗੀਤਕਾਰ ਖਵਾਜਾ ਪਰਵੇਜ਼, ਦੀਦਾਰ ਸੰਧੂ, ਅਲਤਾਫ ਬਾਜਵਾ ਹਨ। ਇਸ ਫਿਲਮ ਨੂੰ ਪਿਠਵਰਤੀ ਆਵਾਜ਼ਾਂ ਗੁਰਲੇਜ਼ ਅਖ਼ਤਰ, ਨਸੀਬੋ ਲਾਲਜਿਹੇ ਮਸ਼ਹੂਰ ਅਤੇ ਬਾਕਮਾਲ ਫਨਕਾਰਾ ਵੱਲੋ ਦਿੱਤੀਆ ਗਈਆ ਹਨ।
- ਇਸ ਨਵੇਂ ਟਰੈਕ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਗਾਇਕ ਆਰਨੇਤ, 29 ਮਾਰਚ ਨੂੰ ਰਿਲੀਜ਼ ਹੋਵੇਗਾ ਗੀਤ - R Nait upcoming song
- 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦਾ ਟ੍ਰੇਲਰ ਰਿਲੀਜ਼, ਪਹਿਲੀ ਵਾਰ ਆਮਿਰ ਖਾਨ ਦੀ ਐਂਟਰੀ, 'ਗੁੱਥੀ' ਦੀ ਵੀ ਹੋਈ ਵਾਪਸੀ, ਕ੍ਰਿਕਟਰਾਂ ਸਮੇਤ ਨਜ਼ਰ ਆਉਣਗੇ ਇਹ ਸਿਤਾਰੇ - Great Indian Kapil show Trailer out
- 'ਜੰਨਤ 3' 'ਤੇ ਇਮਰਾਨ ਹਾਸ਼ਮੀ ਦਾ ਹੈਰਾਨ ਕਰਨ ਵਾਲਾ ਖੁਲਾਸਾ, 'ਸੀਰੀਅਲ ਕਿਸਰ' ਦੇ ਪ੍ਰਸ਼ੰਸਕ ਜਾਣ ਕੇ ਰਹਿ ਜਾਣਗੇ ਹੈਰਾਨ - Jannat 3
ਫਿਲਮ 'ਤਬਾਹੀ ਰੀਲੋਡਡ' ਦੀ ਰਿਲੀਜ਼ ਮਿਤੀ: ਸਾਲ 1993 ਵਿੱਚ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਤਬਾਹੀ' ਕਾਮਯਾਬੀ ਦੇ ਕਈ ਨਵੇਂ ਰਿਕਾਰਡ ਕਾਇਮ ਕਰਨ ਵਿੱਚ ਸਫ਼ਲ ਰਹੀ ਸੀ। ਇਸ ਫਿਲਮ ਦਾ ਨਿਰਦੇਸ਼ਨ ਹਰਿੰਦਰ ਗਿੱਲ ਵੱਲੋ ਕੀਤਾ ਗਿਆ ਸੀ। ਇਸ ਫਿਲਮ ਵਿੱਚ ਉਸ ਸਮੇਂ ਦੇ ਵੱਡੇ ਸਿਤਾਰਿਆਂ ਵਿੱਚ ਸ਼ੁਮਾਰ ਕਰਵਾਉਦੇ ਰਵਿੰਦਰ ਮਾਨ, ਮੁਹੰਮਦ ਸਦੀਕ ਦੁਆਰਾ ਲੀਡਿੰਗ ਕਿਰਦਾਰ ਪਲੇ ਕੀਤੇ ਗਏ ਸਨ। ਪਾਲੀਵੁੱਡ ਦੀਆਂ ਸੁਪਰ ਹਿਟ ਫਿਲਮਾਂ 'ਚ ਅੱਜ ਵੀ ਆਪਣਾ ਸ਼ੁਮਾਰ ਕਰਵਾਉਦੀ ਇਸ ਫਿਲਮ ਦੇ ਸੀਕੁਅਲ ਵਜੋਂ ਹੀ ਸਾਹਮਣੇ ਲਿਆਂਦੀ ਜਾ ਰਹੀ ਫ਼ਿਲਮ 'ਤਬਾਹੀ ਰੀਲੋਡਡ' ਨੂੰ ਆਉਣ ਵਾਲੀ 5 ਅਪ੍ਰੈਲ ਨੂੰ ਵਰਲਡ-ਵਾਈਡ ਰਿਲੀਜ਼ ਕੀਤਾ ਜਾ ਰਿਹਾ ਹੈ। ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਚਰਚਾ ਦਾ ਕੇਦਰ ਬਿੰਦੂ ਬਣੀ ਇਸ ਫ਼ਿਲਮ ਸਬੰਧੀ ਜਾਣਕਾਰੀ ਦਿੰਦਿਆਂ ਨਿਰਮਾਤਾ ਇਕਬਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਕੁਝ ਤਕਨੀਕੀ ਕਾਰਨਾਂ ਦੇ ਚਲਦਿਆਂ ਇਸ ਫਿਲਮ ਨੂੰ ਸਾਹਮਣੇ ਲਿਆਉਣ ਵਿੱਚ ਦੇਰੀ ਹੋਈ ਹੈ, ਪਰ ਇਹ ਫਿਲਮ ਪੰਜਾਬੀ ਸਿਨੇਮਾ ਨੂੰ ਨਵੇਂ ਅਧਿਆਏ ਦੇਣ ਵਿੱਚ ਅਹਿਮ ਭੂਮਿਕਾ ਜਰੂਰ ਨਿਭਾਵੇਗੀ।