ਚੰਡੀਗੜ੍ਹ: ਪੰਜਾਬੀ ਸਿਨੇਮਾ ਨਾਲ ਜੁੜੇ ਕਲਾਕਾਰਾਂ ਦੀ ਸਾਂਝੀ ਸੰਸਥਾ ਪੰਜਾਬੀ ਫਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ (ਪਫ਼ਟਾ) ਵੱਲੋਂ ਨਵੀਂ ਕਾਰਜਕਾਰਨੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਦੇ ਸਰਪ੍ਰਸਤ ਵਜੋਂ ਬਲਵਿੰਦਰ ਵਿੱਕੀ (ਚਾਚਾ ਰੌਣਕੀ ਰਾਮ) ਅਤੇ ਚੇਅਰਮੈਨ ਅਤੇ ਪ੍ਰਧਾਨ ਦੇ ਤੌਰ ਉਤੇ ਕ੍ਰਮਵਾਰ ਗੁੱਗੂ ਗਿੱਲ ਅਤੇ ਨਿਰਮਲ ਰਿਸ਼ੀ ਦੀ ਚੋਣ ਕੀਤੀ ਗਈ ਹੈ।
ਪਾਲੀਵੁੱਡ ਦੀਆਂ ਸੀਨੀਅਰ ਸ਼ਖਸ਼ੀਅਤਾਂ ਦੀ ਰਹਿਨੁਮਾਈ ਅਤੇ ਹਾਜ਼ਰੀ ਹੇਠ ਹੋਈ ਇਸ ਮੀਟਿੰਗ ਵਿੱਚ ਮੰਨੇ-ਪ੍ਰਮੰਨੇ ਐਕਟਰਜ਼ ਨੇ ਭਾਗ ਲਿਆ, ਜਿਸ ਦੌਰਾਨ ਅਦਾਕਾਰ ਬਿਨੂੰ ਢਿੱਲੋਂ ਨੂੰ ਨਵੀਂ ਕਮੇਟੀ ਦਾ ਮੀਤ ਪ੍ਰਧਾਨ ਥਾਪਿਆ ਗਿਆ ਹੈ।
ਉਕਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਗਜ ਸਿਨੇਮਾ ਐਕਟਰਜ਼ ਨੇ ਕਿਹਾ ਕਿ ਪੰਜਾਬੀ ਸਿਨੇਮਾ ਐਕਟਰਜ਼ ਐਸੋਸੀਏਸ਼ਨ ਦਾ ਉਦੇਸ਼ ਇਸ ਖਿੱਤੇ ਨਾਲ ਜੁੜੇ ਕਲਾਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨਾ, ਉਨ੍ਹਾਂ ਦੀ ਭਲਾਈ ਲਈ ਉਚੇਚੇ ਯਤਨਾਂ ਨੂੰ ਅੰਜ਼ਾਮ ਦੇਣਾ ਅਤੇ ਇਸ ਸਿਨੇਮਾ ਨੂੰ ਉੱਚਾਈਆਂ ਦੇ ਹੋਰ ਸਿਖਰ ਵੱਲ ਲਿਜਾਣਾ ਮੁੱਖ ਰਿਹਾ ਹੈ, ਜਿਸ ਸੰਬੰਧੀ ਕੀਤੇ ਜਾ ਰਹੇ ਉਪਰਾਲਿਆਂ ਨੂੰ ਆਉਂਦੇ ਦਿਨੀਂ ਹੋਰ ਵਿਸਥਾਰ ਦੇਣ ਦਾ ਹਰ ਸੰਭਵ ਤਰੱਦਦ ਕੀਤਾ ਜਾਵੇਗਾ।
ਇਸ ਸਮੇਂ ਵਿਚਾਰ ਪ੍ਰਗਟ ਕਰਦਿਆਂ ਨਵੀਂ ਕਾਰਜਕਾਰਨੀ ਦੇ ਪ੍ਰਮੁੱਖ ਅਤੇ ਪ੍ਰਧਾਨ ਪਦਮ ਸ਼੍ਰੀ ਨਰਿੰਦਰ ਦਾ ਸਾਧਨ ਹੀ ਨਹੀਂ ਹੈ ਸਗੋਂ ਮਾਰਗਦਰਸ਼ਨ ਦੇ ਰੂਪ ਵਿੱਚ ਵੀ ਕੰਮ ਕਰਦਾ, ਬਸ਼ਰਤੇ ਕਿ ਇਸ ਵਿੱਚ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਦੀ ਸਾਰਥਿਕਤਾ ਨੂੰ ਬੇਹਾਲ ਰੱਖਿਆ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਸਿਨੇਮਾ ਕਲਾਕਾਰਾਂ ਨੂੰ ਸਮੇਂ ਦਰ ਸਮੇਂ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਅਧਾਰ ਉਤੇ ਕਰਵਾਇਆ ਜਾਵੇਗਾ, ਜਿਸ ਤੋਂ ਇਲਾਵਾ ਲੋਕ ਭਲਾਈ ਦੇ ਕਾਰਜਾਂ ਵਿੱਚ ਵੀ ਬਣਦਾ ਸਰਦਾ ਯੋਗਦਾਨ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
- ਦਿਲਜੀਤ ਦੁਸਾਂਝ ਤੋਂ ਬਾਅਦ ਹੁਣ ਪੂਰੇ ਬਾਲੀਵੁੱਡ ਨੂੰ ਨਚਾਉਣ ਲਈ ਤਿਆਰ ਕਰਨ ਔਜਲਾ, ਅਨੰਤ ਅੰਬਾਨੀ ਦੇ ਸੰਗੀਤ ਸਮਾਰੋਹ 'ਚ ਲਾਉਣਗੇ ਰੌਣਕਾਂ - Karan Aujla
- ਸਿਨੇਮਾਘਰਾਂ ਦਾ ਸ਼ਿੰਗਾਰ ਬਣੀ 'ਜੱਟ ਐਂਡ ਜੂਲੀਅਟ 3', ਬਣੀ ਪਾਲੀਵੁੱਡ ਦੀ ਤੀਜੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ - Jatt And Juliet 3 Collection
- ਨਵੇਂ ਗੀਤ ਲਈ ਇਕੱਠੇ ਹੋਏ ਤਰਸੇਮ ਜੱਸੜ ਅਤੇ ਕੁਲਬੀਰ ਝਿੰਜਰ, ਅੱਜ ਸ਼ਾਮ ਹੋਵੇਗਾ ਰਿਲੀਜ਼ - Tarsem Jassar And Kulbir Jhinjer
ਮੀਟਿੰਗ ਦਾ ਹਿੱਸਾ ਬਣੇ ਕਲਾਕਾਰਾਂ ਵਿੱਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਸ਼ਵਿੰਦਰ ਮਾਹਲ, ਮਲਕੀਤ ਰੌਣੀ, ਰਣਜੀਤ ਰਿਆਜ਼, ਰਤਨ ਔਲਖ, ਦਰਸ਼ਨ ਔਲਖ, ਜਤਿੰਦਰ ਕੌਰ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਰਾਜ ਧਾਲੀਵਾਲ, ਪਰਮਿੰਦਰ ਗਿੱਲ, ਗੁਰਮੀਤ ਸਾਜਨ, ਪ੍ਰਿੰਸ ਕੰਵਲਜੀਤ ਸਿੰਘ, ਪੂਨਮ ਸੂਦ, ਸੀਮਾ ਕੌਸ਼ਲ, ਪ੍ਰੇਮ ਭੰਗੂ, ਜਰਨੈਲ ਸਿੰਘ, ਪਿੰਕੀ ਸੱਗੂ, ਨਿਸ਼ਾ ਬਾਨੋ, ਅਨੀਤਾ ਸ਼ਬਦੀਸ਼, ਬੀਐਨ ਸ਼ਰਮਾ, ਤੀਰਥ ਗਿੱਲ, ਸਰਦਾਰ ਸੋਹੀ, ਜਯੋਤੀ ਅਰੋੜਾ, ਅਮਨਪ੍ਰੀਤ ਕੌਰ, ਦਿਲਾਵਰ ਸਿੱਧੂ ਆਦਿ ਸ਼ਾਮਿਲ ਸਨ।