ETV Bharat / entertainment

ਸੰਗੀਤਕ ਧਮਾਲ ਲਈ ਮੁੜ ਤਿਆਰ ਸੁਰਜੀਤ ਭੁੱਲਰ, ਜਲਦ ਰਿਲੀਜ਼ ਕਰਨਗੇ ਇਹ ਨਵਾਂ ਗਾਣਾ - SURJIT BHULLAR

ਹਾਲ ਹੀ ਵਿੱਚ ਸੁਰਜੀਤ ਭੁੱਲਰ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

Surjit Bhullar
Surjit Bhullar (instagram)
author img

By ETV Bharat Entertainment Team

Published : Nov 3, 2024, 1:32 PM IST

ਚੰਡੀਗੜ੍ਹ: ਪੰਜਾਬੀ ਗਾਇਕੀ ਨੂੰ ਨਿਵੇਕਲੇ ਰੰਗ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਸੁਰਜੀਤ ਭੁੱਲਰ, ਜੋ ਅਪਣਾ ਨਵਾਂ ਗਾਣਾ 'ਬੀਹੇਵ' ਲੈ ਕੇ ਸਰੋਤਿਆ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਅਵਾਜ਼ ਵਿੱਚ ਸਜਿਆ ਉਨ੍ਹਾਂ ਦਾ ਇਹ ਇੱਕ ਹੋਰ ਬਿਹਤਰੀਨ ਗਾਣਾ ਜਲਦ ਵੱਖੋ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।

'ਮਿਊਜ਼ਿਕ ਸਿਨੇ ਪ੍ਰੋਡੋਕਸ਼ਨ' ਅਤੇ 'ਰਿੱਕੀ ਤੇਜ਼ੀ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ਾਂ ਸੁਰਜੀਤ ਭੁੱਲਰ ਅਤੇ ਸੁਦੇਸ਼ ਕੁਮਾਰੀ ਨੇ ਦਿੱਤੀਆਂ ਹਨ, ਜਦਕਿ ਦਾ ਸੰਗੀਤ ਜੁਆਏ ਅਤੁਲ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਸਦਾ ਬਹਾਰ ਸੰਗੀਤ ਨਾਲ ਸੰਯੋਜਿਤ ਕੀਤੇ ਗਏ ਉਕਤ ਗਾਣੇ ਦੇ ਬੋਲ ਵਿੱਕੀ ਭੁੱਲਰ ਨੇ ਰਚੇ ਹਨ।

ਪਿਆਰ ਸਨੇਹ ਭਰੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੇ ਇਸ ਖੂਬਸੂਰਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਕਾਫ਼ੀ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਕਰਨ ਬਰਾੜ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਬਤੌਰ ਡੀਓਪੀ ਵੀ ਇਸ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ।

ਨਿਰਮਾਤਾ ਰਿੱਕੀ ਤੇਜੀ ਵੱਲੋਂ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਚਰਚੀਤ ਮਾਡਲ ਆਦਿ ਚੌਧਰੀ ਅਤੇ ਅਕਾਇਸ਼ਾ ਵਟਸ ਦੀ ਫੀਚਰਿੰਗ ਵੀ ਚਾਰ ਚੰਨ ਲਾਵੇਗੀ, ਜੋ ਇਸ ਤੋਂ ਪਹਿਲਾਂ ਵੀ ਕਈ ਸ਼ਾਨਦਾਰ ਗਾਣਿਆ ਦਾ ਪ੍ਰਭਾਵੀ ਹਿੱਸਾ ਰਹੇ ਹਨ।

ਹਾਲ ਹੀ ਵਿੱਚ ਜਾਰੀ ਕੀਤੇ ਅਪਣੇ ਕਈ ਗਾਣਿਆਂ 'ਪੰਜਾਬਣ', 'ਯਾਰੀ ਤੋੜ ਦੇਣੀ 2', 'ਚੰਨ ਵਰਗਾ', 'ਤਕਦੀਰ', 'ਮੁਟਿਆਰ' ਨਾਲ ਸੰਗੀਤ ਪ੍ਰੇਮੀਆਂ ਦੇ ਮਨਾਂ ਵਿੱਚ ਅਮਿੱਟ ਛਾਪ ਛੱਡਣ ਵਿੱਚ ਸਫ਼ਲ ਰਹੇ ਹਨ ਗਾਇਕ ਸੁਰਜੀਤ ਭੁੱਲਰ, ਜਿੰਨ੍ਹਾਂ ਦਾ ਨਿਵੇਕਲਾ ਗਾਇਕੀ ਅੰਦਾਜ਼ ਹੀ ਉਨ੍ਹਾਂ ਦੇ ਦਰਸ਼ਕ ਘੇਰੇ ਨੂੰ ਲਗਾਤਾਰ ਵਿਸ਼ਾਲਤਾ ਅਖ਼ਤਿਆਰ ਕਰਦਾ ਜਾ ਰਿਹਾ ਹੈ।

08 ਨਵੰਬਰ ਨੂੰ ਰਿਲੀਜ਼ ਕੀਤੇ ਜਾ ਰਹੇ ਉਕਤ ਗਾਣੇ ਤੋਂ ਬਾਅਦ ਬੈਕ-ਟੂ-ਬੈਕ ਕੁਝ ਹੋਰ ਗਾਣੇ ਵੀ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰਨਗੇ ਇਹ ਬਾਕਮਾਲ ਗਾਇਕ, ਜਿੰਨ੍ਹਾਂ ਦੀ ਰਿਕਾਰਡਿੰਗ ਦਾ ਸਿਲਸਿਲਾ ਵੀ ਉਨ੍ਹਾਂ ਵੱਲੋਂ ਤੇਜ਼ੀ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.