ਚੰਡੀਗੜ੍ਹ: ਪੰਜਾਬੀ ਸਿਨੇਮਾ, ਲਘੂ ਫਿਲਮਾਂ ਅਤੇ ਵੈੱਬ ਸੀਰੀਜ਼ ਦੇ ਖੇਤਰ ਦਾ ਚਰਚਿਤ ਚਿਹਰਾ ਬਣ ਚੁੱਕੇ ਹਨ ਅਦਾਕਾਰ ਸੋਨਪ੍ਰੀਤ ਸਿੰਘ ਜਵੰਦਾ, ਜਿੰਨ੍ਹਾਂ ਨੂੰ ਆਨ ਫਲੌਰ ਪੜਾਅ ਦਾ ਹਿੱਸਾ ਬਣੀ ਹੋਈ ਚਰਚਿਤ ਵੈੱਬ ਸੀਰੀਜ਼ 'ਕਾਂਡ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਗਦਰ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਚਰਚਿਤ ਐਕਸ਼ਨ-ਥ੍ਰਿਲਰ ਵਜੋਂ ਸਾਹਮਣੇ ਆਈ ਇੱਕ ਹੋਰ ਵੈੱਬ ਸੀਰੀਜ਼ 'ਵਾਰਦਾਤ' ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।
'ਬ੍ਰਿਜਕਲਾ' ਅਤੇ 'ਵਿਲਾਇਤ ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਜਵੰਦਾ ਇੰਟਰਟੇਨਮੈਂਟ ਐਸੋਸੀਏਸ਼ਨ' ਅਧੀਨ ਬਣਾਈ ਜਾ ਰਹੀ ਉਕਤ ਵੈੱਬ ਸੀਰੀਜ਼ ਦਾ ਲੇਖਨ ਨਵੀਨ ਜੇਠੀ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਲਿਖੀ ਇਸ ਕ੍ਰਾਈਮ-ਡਰਾਮਾ ਕਹਾਣੀ ਅਧਾਰਿਤ ਸੀਰੀਜ਼ ਦੀ ਸ਼ੂਟਿੰਗ ਇੰਨੀਂ ਦਿਨੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਤੇਜ਼ੀ ਨਾਲ ਸੰਪੂਰਨ ਕੀਤੀ ਜਾ ਰਹੀ ਹੈ।
ਹਾਲ ਹੀ ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਪੰਜਾਬੀ ਫੀਚਰ ਫਿਲਮ 'ਰੋਡੇ ਕਾਲਜ' ਦਾ ਵੀ ਪ੍ਰਭਾਵੀ ਹਿੱਸਾ ਰਹੇ ਹਨ ਅਦਾਕਾਰ ਸੋਨਪ੍ਰੀਤ ਸਿੰਘ ਜਵੰਦਾ, ਜੋ ਅਪਣੀ ਉਕਤ ਨਵੀਂ ਫਿਲਮ ਵਿੱਚ ਕਾਫ਼ੀ ਅਲਹਦਾ ਅਤੇ ਚੁਣੌਤੀਪੂਰਨ ਕਿਰਦਾਰ ਅਦਾ ਕਰ ਰਹੇ ਹਨ।
ਮੂਲ ਰੂਪ ਜ਼ਿਲ੍ਹਾਂ ਲੁਧਿਆਣਾ ਨਾਲ ਸੰਬੰਧਤ ਅਦਾਕਾਰ ਸੋਨਪ੍ਰੀਤ ਸਿੰਘ ਜਵੰਦਾ ਦੇ ਹੁਣ ਤੱਕ ਦੇ ਅਦਾਕਾਰੀ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਹ ਅਜਿਹੀਆਂ ਚੁਣਿੰਦਾ ਫਿਲਮਾਂ ਅਤੇ ਵੈੱਬ ਸੀਰੀਜ਼, ਲਘੂ ਫਿਲਮ ਪ੍ਰੋਜੈਕਟਸ ਕਰਨ ਨੂੰ ਤਰਜ਼ੀਹ ਦਿੰਦੇ ਆ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਰੋਲਜ਼ ਵਿੱਚ ਵਿਭਿੰਨਤਾ ਦਾ ਅਹਿਸਾਸ ਦਰਸ਼ਕਾਂ ਨੂੰ ਹੋ ਸਕੇ ਅਤੇ ਉਨਾਂ ਵੱਲੋਂ ਅਪਣਾਈ ਜਾ ਰਹੀ ਇਸੇ ਯੂਨੀਕਨੈਸ ਸੋਚ ਦਾ ਨਤੀਜਾ ਰਿਹਾ ਹੈ ਕਿ ਪੰਜਾਬੀ ਦੇ ਨਾਲ ਨਾਲ ਹਿੰਦੀ ਸਿਨੇਮਾ ਖੇਤਰ ਵਿੱਚ ਵੀ ਬਿਹਤਰ ਅਵਸਰਾਂ ਦੇ ਦਰਵਾਜ਼ੇ ਉਨ੍ਹਾਂ ਲਈ ਲਗਾਤਾਰ ਖੁੱਲ ਰਹੇ ਹਨ, ਜਿੰਨ੍ਹਾਂ ਵਿੱਚ ਅਪਣੀ ਅਦਾਕਾਰੀ ਦਾ ਸੋ ਫੀਸਦੀ ਦੇਣ ਅਤੇ ਉਮਦਾ ਪ੍ਰਗਟਾਵਾ ਕਰਵਾਉਣ ਵਿੱਚ ਉਹ ਪੂਰੀ ਤਰ੍ਹਾਂ ਕਾਮਯਾਬ ਰਹੇ ਹਨ।
- ਖਿੱਚ ਲਓ ਤਿਆਰੀ ਇਸ ਦਿਨ ਸਿਨੇਮਾਘਰਾਂ ਵਿੱਚ ਧੂੰਮਾਂ ਪਾਏਗੀ 'ਨਿੱਕਾ ਜ਼ੈਲਦਾਰ 4', ਐਮੀ ਵਿਰਕ ਅਤੇ ਸੋਨਮ ਬਾਜਵਾ ਲਾਉਣਗੇ ਰੌਣਕਾਂ - Nikka Zaildar 4 Release Date out
- ਖੁਸ਼ਖਬਰੀ...ਲੰਮੇਂ ਸਮੇਂ ਬਾਅਦ ਬੱਬੂ ਮਾਨ ਦੀ ਪੰਜਾਬੀ ਫਿਲਮ 'ਸੁੱਚਾ ਸੂਰਮਾ' ਦਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼ - Babbu Maan
- ਬਿਨ੍ਹਾਂ ਵਜ੍ਹਾ ਨਹੀਂ ਕਹਿੰਦੇ ਸੋਨੂੰ ਸੂਦ ਨੂੰ 'ਗਰੀਬਾਂ ਦਾ ਮਸੀਹਾ', ਜਾਣੋ ਅਦਾਕਾਰ ਹੁਣ ਤੱਕ ਲੋਕਾਂ ਦੀ ਭਲਾਈ ਲਈ ਕੀ ਕੁਝ ਕਰ ਚੁੱਕੇ - Happy Birthday Sonu Sood
ਸਾਲ 2014 ਵਿੱਚ ਆਈ ਅਕਸ਼ੈ ਕੁਮਾਰ ਸਟਾਰਰ 'ਹੋਲੀਡੇ' ਤੋਂ ਇਲਾਵਾ ਅਭਿਸ਼ੇਕ ਬੱਚਨ, ਵਿੱਕੀ ਕੌਸ਼ਲ ਅਤੇ ਤਾਪਸੀ ਪੰਨੂ ਨਾਲ 'ਮਰਜਾਣੇ' ਤੋਂ ਇਲਾਵਾ 'ਭੂਲ ਭੂਲਈਆ 2' ਅਤੇ ਬਹੁ-ਚਰਚਿਤ ਵੈੱਬ ਸੀਰੀਜ਼ 'ਕੈਟ' 'ਚ ਵੀ ਅਪਣੀ ਸ਼ਾਨਦਾਰ ਅਦਾਕਾਰੀ ਕਲਾ ਦਾ ਲੋਹਾ ਮੰਨਵਾ ਚੁੱਕੇ ਹਨ ਇਹ ਹੋਣਹਾਰ ਅਦਾਕਾਰ, ਜੋ ਆਉਣ ਵਾਲੇ ਦਿਨਾਂ ਵਿੱਚ ਕਈ ਵੱਡੀਆਂ ਹਿੰਦੀ, ਪੰਜਾਬੀ ਫਿਲਮਾਂ ਅਤੇ ਵੈੱਬ ਸੀਰੀਜ਼ ਦਾ ਹਿੱਸਾ ਬਣਨ ਜਾ ਰਹੇ ਹਨ।