ਹੈਦਰਾਬਾਦ: ਸੰਜੇ ਦੱਤ ਅੱਜ 29 ਜੁਲਾਈ ਨੂੰ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ, ਸੰਜੇ ਦੱਤ ਭਾਰਤੀ ਅਦਾਕਾਰ ਅਤੇ ਪ੍ਰੋਡਿਊਸਰ ਹਨ, ਜੋ ਬਾਲੀਵੁੱਡ ਵਿੱਚ ਆਪਣੀ ਦਮਦਾਰ ਆਵਾਜ਼ ਲਈ ਪਹਿਚਾਣੇ ਜਾਂਦੇ ਹਨ। ਅਦਾਕਾਰ ਨੇ 1981 ਵਿੱਚ ਫਿਲਮ 'ਰੌਕੀ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ ਅਤੇ ਹੁਣ ਤੱਕ ਅਦਾਕਾਰ ਲਗਭਗ 200 ਦੇ ਕਰੀਬ ਫਿਲਮਾਂ ਕਰ ਚੁੱਕੇ ਹਨ।
300 ਤੋਂ ਜਿਆਦਾ ਕੁੜੀਆਂ ਨਾਲ ਰਿਹਾ ਹੈ ਅਫੇਅਰ: ਸੰਜੇ ਦੱਤ ਨੇ ਲਗਭਗ ਹਰ ਸ਼ੈਲੀ ਦੀਆਂ ਫਿਲਮਾਂ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ ਪਰ ਉਸਨੇ 'ਗੈਂਗਸਟਰ' ਅਤੇ 'ਠੱਗਸ' ਦੀਆਂ ਭੂਮਿਕਾਵਾਂ ਲਈ ਸਭ ਤੋਂ ਵੱਧ ਤਾਰੀਫ ਹਾਸਿਲ ਕੀਤੀ ਹੈ। ਕੁੱਝ ਸਮਾਂ ਪਹਿਲਾਂ ਜਦੋਂ ਸੰਜੇ ਦੱਤ ਦੀ ਬਾਇਓਪਿਕ 'ਸੰਜੂ' ਰਿਲੀਜ਼ ਹੋਈ ਸੀ ਤਾਂ ਲੋਕਾਂ ਨੂੰ ਉਸ ਦੇ ਅਤੀਤ ਬਾਰੇ ਕਾਫੀ ਕੁਝ ਜਾਣਨ ਦਾ ਮੌਕਾ ਮਿਲਿਆ। ਉਸ ਸਮੇਂ ਇਹ ਵੀ ਖੁਲਾਸਾ ਹੋਇਆ ਸੀ ਕਿ ਸੰਜੂ ਦੀ ਜ਼ਿੰਦਗੀ ਵਿੱਚ 300 ਤੋਂ ਜਿਆਦਾ ਗਰਲਫ੍ਰੈਂਡ ਸਨ। ਇੰਨ੍ਹਾਂ ਅਫੇਅਰਜ਼ ਵਿੱਚ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਪ੍ਰਸਿੱਧ ਅਤੇ ਖੂਬਸੂਰਤ ਅਦਾਕਾਰਾਂ ਦੇ ਨਾਂਅ ਸ਼ਾਮਿਲ ਹਨ।
ਇਸ ਦੌਰਾਨ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਸੰਜੇ ਦੱਤ ਅਤੇ ਮਾਨਯਤਾ (ਮੌਜੂਦਾ ਪਤਨੀ) ਦੀ ਮੁਲਾਕਾਤ ਹੋਈ ਸੀ ਤਾਂ ਉਸ ਸਮੇਂ ਅਦਾਕਾਰ ਆਪਣੀ ਇੱਕ ਜੂਨੀਅਰ ਅਦਾਕਾਰਾ ਨੂੰ ਡੇਟ ਕਰ ਰਹੇ ਸਨ। ਇਸ ਤੋਂ ਬਾਅਦ ਦਿਨ ਪ੍ਰਤੀ ਦਿਨ ਸੰਜੇ ਦੱਤ ਮਾਨਯਤਾ ਉਤੇ ਦਿਲ ਹਾਰਦੇ ਗਏ ਅਤੇ 2008 ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ।
ਤਿੰਨ ਵਿਆਹ ਕਰ ਚੁੱਕੇ ਨੇ ਸੰਜੇ ਦੱਤ: ਤੁਹਾਨੂੰ ਦੱਸ ਦੇਈਏ ਕਿ ਸਾਲ 1987 ਵਿੱਚ ਅਦਾਕਾਰ ਨੇ ਰਿਚਾ ਸ਼ਰਮਾ ਨਾਲ ਵਿਆਹ ਕੀਤਾ ਸੀ, ਉੱਥੇ ਹੀ ਵਿਆਹ ਦੇ ਡੇਢ ਸਾਲ ਬਾਅਦ ਪਤਾ ਲੱਗਿਆ ਕਿ ਰਿਚਾ ਨੂੰ ਬ੍ਰੇਨ ਟਿਊਮਰ ਹੋ ਗਿਆ ਹੈ। ਇਸ ਤੋਂ ਬਾਅਦ ਇਲਾਜ ਲਈ ਰਿਚਾ ਅਮਰੀਕਾ ਚਲੀ ਗਈ। ਫਿਰ ਕੁੱਝ ਕਾਰਨਾਂ ਕਾਰਨ ਰਿਚਾ ਨੂੰ ਭਾਰਤ ਆਉਣਾ ਪਿਆ। ਭਾਰਤ ਆਉਂਦੇ ਹੀ ਰਿਚਾ ਦੀ ਸਿਹਤ ਖਰਾਬ ਹੋ ਗਈ ਅਤੇ ਦਸੰਬਰ 1996 ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਫਿਰ ਰਿਚਾ ਦੇ ਵਿਆਹ ਤੋਂ ਬਾਅਦ ਸੰਜੇ ਦੱਤ ਦੀ ਜ਼ਿੰਦਗੀ ਵਿੱਚ ਇੱਕ ਮਾਡਲ ਰਿਆ ਪਿਲਾਈ ਨੇ ਐਂਟਰੀ ਮਾਰੀ। ਫਿਰ ਸੰਜੇ ਦਾ ਨਾਂਅ ਮੁੰਬਈ ਬਲਾਸਟ ਕੇਸ ਵਿੱਚ ਆ ਗਿਆ। ਉਸ ਦੌਰਾਨ ਵੀ ਰਿਆ ਸੰਜੇ ਦੱਤ ਦੇ ਨਾਲ ਖੜ੍ਹੀ ਰਹੀ। ਫਿਰ 1998 ਵਿੱਚ ਰਿਆ ਅਤੇ ਸੰਜੇ ਦਾ ਵਿਆਹ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਉਸੇ ਸਮੇਂ ਅਦਾਕਾਰ ਮਾਨਯਤਾ ਉਤੇ ਲੱਟੂ ਹੋ ਗਏ। ਵਿਆਹ ਦੇ ਇੱਕ ਸਾਲ ਬਾਅਦ ਦੋਨਾਂ ਵਿੱਚ ਫਿੱਕ ਪੈ ਗਈ ਅਤੇ ਦੋਨਾਂ ਨੇ ਤਲਾਕ ਲੈ ਲਿਆ।
ਸੰਜੇ ਦੱਤ ਅਤੇ ਮਾਨਯਤਾ ਦੇ ਵਿਆਹ ਨੂੰ ਕਰੀਬ 16 ਸਾਲ ਹੋ ਚੁੱਕੇ ਹਨ। ਵਿਆਹ ਤੋਂ ਬਾਅਦ ਮਾਨਯਤਾ ਨੇ ਇੱਕ ਬੇਟੀ ਅਤੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਅਦਾਕਾਰ ਬੇਟੇ ਅਤੇ ਬੇਟੀ ਨਾਲ ਆਪਣੀ ਜ਼ਿੰਦਗੀ ਦਾ ਖੂਬ ਆਨੰਦ ਲੈ ਰਿਹਾ ਹੈ। ਜਦੋਂ ਵਿਆਹ ਹੋਇਆ ਸੀ ਤਾਂ ਮਾਨਯਤਾ ਦੀ ਉਮਰ 29 ਸਾਲ ਅਤੇ ਸੰਜੇ ਦੀ ਉਮਰ 50 ਸਾਲ ਸੀ।
- ਇਸ ਬਹੁ-ਚਰਚਿਤ ਸੀਕਵਲ ਫਿਲਮ ਦਾ ਹਿੱਸਾ ਬਣਨਗੇ ਸੰਜੇ ਦੱਤ, ਅਜੇ ਦੇਵਗਨ ਵੱਲੋਂ ਕੀਤਾ ਜਾਵੇਗਾ ਨਿਰਮਾਣ - Son of Sardaar 2
- ਸੰਜੇ ਦੱਤ ਨੇ ਲੋਕ ਸਭਾ ਚੋਣਾਂ ਲੜਨ ਦੀਆਂ ਅਫਵਾਹਾਂ 'ਤੇ ਲਗਾਈ ਰੋਕ, ਬੋਲੇ- ਜੇ ਮੈਂ ਰਾਜਨੀਤੀ 'ਚ ਕਦਮ ਰੱਖਿਆ ਤਾਂ... - Sanjay Dutt
- ਸੰਜੇ ਦੱਤ ਦਾ ਹਰਿਆਣਾ ਨਾਲ ਹੈ ਖਾਸ ਸਬੰਧ, ਇਸ ਕਾਰਣ ਛਿੜੀ ਇੱਥੋਂ ਚੋਣ ਲੜਨ ਦੀ ਚਰਚਾ - Sanjay Dutt Haryana Connection