ETV Bharat / entertainment

ਆਸਟ੍ਰੇਲੀਆ ਪੁੱਜੇ ਬਾਲੀਵੁੱਡ ਸਿੰਗਰ ਸ਼ਾਨ, ਕਲ ਬਣਨਗੇ ਪਹਿਲੇ ਗ੍ਰੈਂਡ ਸ਼ੋ ਦਾ ਹਿੱਸਾ - Shaan Concert In Australia - SHAAN CONCERT IN AUSTRALIA

Shaan In Australia: ਆਸਟ੍ਰੇਲੀਆ ਪੁੱਜੇ ਬਾਲੀਵੁੱਡ ਸਿੰਗਰ ਸ਼ਾਨ ਕੱਲ੍ਹ ਪਹਿਲੇ ਗ੍ਰੈਂਡ ਸ਼ੋਅ ਦਾ ਹਿੱਸਾ ਬਣਨਗੇ। ਉੱਥੇ ਪੁੱਜਣ ਉੱਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਪੜ੍ਹੋ ਪੂਰੀ ਖਬਰ।

Shaan In Australia
Shaan In Australia
author img

By ETV Bharat Entertainment Team

Published : Apr 11, 2024, 10:08 AM IST

ਹੈਦਰਾਬਾਦ ਡੈਸਕ: ਹਿੰਦੀ ਸਿਨੇਮਾ ਸੰਗੀਤ ਜਗਤ ਵਿੱਚ ਸ਼ਾਨਦਾਰ ਅਤੇ ਸਫਲ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਗਾਇਕ ਸ਼ਾਨ, ਜੋ ਆਪਣੇ ਵਿਸ਼ੇਸ਼ ਕਾਨਸਰਟ ਦੌਰੇ ਅਧੀਨ ਆਸਟ੍ਰੇਲੀਆ ਪੁੱਜ ਚੁੱਕੇ ਹਨ , ਜੋ ਕੱਲ 12 ਅਪ੍ਰੈਲ ਨੂੰ ਸਿਡਨੀ ਵਿਖੇ ਹੋਣ ਜਾ ਰਹੇ ਇਸ ਲੜੀ ਦੇ ਪਹਿਲੇ ਗ੍ਰੈਂਡ ਸ਼ੋਅ ਦਾ ਹਿੱਸਾ ਬਣਗੇ। 'ਸਟਾਰ ਅਲਾਇੰਸ ਇੰਟਰਟੇਨਮੈਂਟ ,ਟੀ.ਈ.ਸੀ.ਏ (ਦਾ ਈਵੈਂਟ ਕੁਨੇਕਸਨ ਆਸਟ੍ਰੇਲੀਆ ਅਤੇ ਡੈਵ ਸਿੱਧੂ ਵੱਲੋਂ ਵੱਡੇ ਅਤੇ ਆਲੀਸ਼ਾਨ ਪੱਧਰ ਤੇ ਆਯੋਜਿਤ ਕਰਵਾਈ ਜਾ ਰਹੀ ਹੈ।

ਉਕਤ ਕਾਨਸਰਟ ਲੜੀ ਜਿਸ ਦੀ ਸ਼ੁਰੂਆਤ ਹਿਲਸੋਂਗ ਕਨਵੈਨਸ਼ਨ ਸੈੰਟਰ ਸਿਡਨੀ ਵਿਖੇ ਹੌਣ ਉਕਤ ਕਾਨਸਰਟ ਤੋਂ ਹੋਵੇਗੀ। ਜਿਸ ਦਾ ਵੱਡੀ ਗਿਣਤੀ ਦਰਸ਼ਕ ਆਨੰਦ ਮਾਣਨਗੇ। ਉਕਤ ਟੂਰ ਦੇ ਮੱਦੇ ਨਜ਼ਰ ਸਿਡਨੀ ਪਹੁੰਚੇ ਗਾਇਕ ਸ਼ਾਨ ਦਾ ਪ੍ਰਬੰਧਕਾਂ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਦੇ ਉਪਰੰਤ ਰਸਮੀ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਕਾਫ਼ੀ ਲੰਮੇ ਸਮੇਂ ਬਾਅਦ ਗਾਇਕ ਸ਼ਾਨ ਇਸ ਖੂਬਸੂਰਤ ਧਰਤੀ ਤੇ ਪ੍ਰੋਫੋਰਮ ਕਰਨ ਜਾ ਰਹੇ ਹਨ, ਜਿਸ ਨੂੰ ਲੈ ਕੇ ਜਿੱਥੇ ਉਹ ਬੇਹੱਦ ਐਕਸਾਈਟਡ ਹਨ। ਉੱਥੇ ਦਰਸ਼ਕਾਂ ਵਿਚ ਉਨਾਂ ਦੇ ਇੰਨਾਂ ਸ਼ੋਅਜ ਨੂੰ ਲੈ ਕੇ ਬਹੁਤ ਹੀ ਉਤਸੁਕਤਾ ਪਾਈ ਜਾ ਰਹੀ ਹੈ।

Shaan In Australia
ਆਸਟ੍ਰੇਲੀਆ ਪੁੱਜੇ ਬਾਲੀਵੁੱਡ ਸਿੰਗਰ ਸ਼ਾਨ

ਹੋਰ ਕਾਨਸਰਟ ਦਾ ਵੀ ਬਣਨਗੇ ਹਿੱਸਾ: ਉਨਾਂ ਦੱਸਿਆ ਕਿ ਉਕਤ ਸ਼ੋਅਜ ਟੂਰ ਦੇ ਚੱਲਦਿਆਂ ਗਾਇਕ ਸ਼ਾਨ 13 ਅਪ੍ਰੈਲ ਨੂੰ ਮੈਲਬੋਰਨ ਅਤੇ ਉਪਰੰਤ ਹੋਰਨਾਂ ਕਾਨਸਰਟ ਦਾ ਵੀ ਹਿੱਸਾ ਵੀ ਬਣਨਗੇ , ਜਿਸ ਸਬੰਧੀ ਤਿਆਰੀਆਂ ਨੂੰ ਲਗਭਗ ਮੁਕੰਮਲ ਕਰ ਲਿਆ ਗਿਆ ਹੈ । ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਅਪਾਰ ਚਰਚਾ ਦਾ ਕੇਂਦਰ ਬਿੰਦੂ ਰਹੀ ਹਿੰਦੀ ਫਿਲਮ 'ਫਾਇਰ ਆਫ ਲਵ ਰੈਡ' ਵਿਚ ਪਿਠਵਰਤੀ ਗਾਇਕ ਦੇ ਰੂਪ ਵਿਚ ਗਾਏ ਅਪਣੇ ਮੋਲੋਡੀਅਸ ਗਾਣਿਆਂ ਨੂੰ ਲੈ ਕੇ ਖਾਸੀ ਸਲਾਹੁਤਾ ਹਾਸਿਲ ਕਰ ਚੁੱਕੇ ਹਨ।

ਸੰਗੀਤ ਜਗਤ ਵਿੱਚ ਪਛਾਣ: ਇਹ ਬੇਹਤਰੀਨ ਅਤੇ ਬਾਕਮਾਲ ਗਾਇਕ, ਜੋ ਅਉਣ ਵਾਲੀਆ ਬਿਗ ਸੈਟਅੱਪ ਅਤੇ ਮਲਟੀ-ਸਟਾਰਰ ਫਿਲਮਾਂ ਵਿਚ ਵੀ ਅਪਣੀ ਨਾਯਾਬ ਗਾਇਨ ਕਲਾ ਦਾ ਲੋਹਾ ਮੰਨਵਾਉਣਗੇ । ਇਸ ਤੋਂ ਇਲਾਵਾ, ਉਨਾਂ ਦੇ ਕੁਝ ਗੈਰ-ਫਿਲਮੀ ਗਾਣਿਆ ਦੀ ਰਿਕਾਰਡਿੰਗ ਵੀ ਮੁਕੰਮਲ ਹੋ ਚੁੱਕੀ ਹੈ, ਜਿਨ੍ਹਾਂ ਨੂੰ ਵੀ ਉਨਾਂ ਵੱਲੋ ਜਲਦ ਸੰਗ਼ੀਤਕ ਮਾਰਕੀਟ ਵਿਚ ਜਾਰੀ ਕੀਤਾ ਜਾਵੇਗਾ। ਹਿੰਦੀ ਦੇ ਨਾਲ -ਨਾਲ ਬਹੁਭਾਸ਼ਾਈ ਸੰਗੀਤ ਗਲਿਆਰਿਆਂ ਵਿਚ ਵੀ ਬਰਾਬਰਤਾਂ ਨਾਲ ਆਪਣੀ ਉਪ-ਸਥਿਤੀ ਦਾ ਇਜ਼ਹਾਰ ਕਰਵਾ ਰਹੇ ਇਸ ਹੋਣਹਾਰ ਗਾਇਕ ਵੱਲੋ ਗਾਏ ਅਤੇ ਬੀਤੇ ਦਿਨਾਂ ਦੌਰਾਨ ਸਰੋਤਿਆ ਅਤੇ ਦਰਸ਼ਕਾਂ ਸਨਮੁੱਖ ਕੀਤੇ ਗਏ ਨਗਮਿਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨਾਂ ਵਿਚ 'ਬਹਿ ਜਾ', 'ਅਵਧ ਮੇਂ ਰਾਮ ਆਏ ਹੈ', 'ਮਸ਼ਰੂਫ' ਆਦਿ ਸ਼ੁਮਾਰ ਰਹੇ ਹਨ ।

ETV Bharat Logo

Copyright © 2025 Ushodaya Enterprises Pvt. Ltd., All Rights Reserved.