ਚੰਡੀਗੜ੍ਹ: 'ਛੱਲਾ', 'ਇੱਕ ਤੇਰੀ ਇੱਕ ਮੇਰੀ', 'ਕੋਸ਼ਿਸ਼' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਉਤੇ ਛਾਅ ਜਾਣ ਵਾਲੇ ਗਾਇਕ ਸਾਰਥੀ ਕੇ ਇਸ ਸਮੇਂ ਆਪਣੀ ਸਿਹਤ ਨੂੰ ਲੈ ਕੇ ਸੁਰਖ਼ੀਆਂ ਬਟੋਰ ਰਹੇ ਹਨ। ਦਰਅਸਲ, ਬੀਤੇ ਸ਼ਨੀਵਾਰ ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਰਟ ਅਟੈਕ ਆ ਗਿਆ ਸੀ, ਜਿਸ ਕਾਰਨ ਉਸ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪਿਆ। ਹਾਲਾਂਕਿ ਹੁਣ ਗਾਇਕ ਦੀ ਸਿਹਤ ਵਿੱਚ ਸੁਧਾਰ ਹੈ।
ਹੁਣ ਗਾਇਕ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ। ਗਾਇਕ ਨੇ ਇੱਕ ਹਸਪਤਾਲ ਤੋਂ ਫੋਟੋ ਸਾਂਝੀ ਕੀਤੀ ਅਤੇ ਲਿਖਿਆ, 'ਸਤਿ ਸ੍ਰੀ ਅਕਾਲ ਜੀ, ਹੌਂਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ ਅਤੇ ਦੁਆਵਾਂ ਉਸ ਤੋਂ ਵੀ ਵੱਡੀ ਚੀਜ਼ ਹੁੰਦੀਆਂ ਨੇ। ਮੈਂ ਬਹੁਤ ਖੁਸ਼ਨਸੀਬ ਹਾਂ ਕਿ ਇਹ ਦੋਵੇਂ ਚੀਜ਼ਾਂ ਰੱਜ ਕੇ ਮੇਰੇ ਹਿੱਸੇ ਆਈਆਂ। ਤੁਸੀਂ ਸਾਰਿਆਂ ਨੇ ਦਿਨ ਰਾਤ ਫੋਨ, ਮੈਸੇਜ ਕਰਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਹੁਤ ਹੌਂਸਲਾ ਅਤੇ ਦੁਆਵਾਂ ਦਿੱਤੀਆਂ।'
ਆਪਣੀ ਗੱਲ ਜਾਰੀ ਰੱਖਦੇ ਹੋਏ ਗਾਇਕ ਨੇ ਅੱਗੇ ਲਿਖਿਆ, 'ਉਸ ਮਾਲਕ ਦੀ ਕਿਰਪਾ ਦੇ ਨਾਲ ਹੁਣ ਮੈਂ ਬਹੁਤ ਠੀਕ ਮਹਿਸੂਸ ਕਰ ਰਿਹਾ ਹਾਂ ਅਤੇ ਜਲਦੀ ਹੀ ਸਟੇਜ ਉਤੇ ਅਖਾੜੇ ਲਾਉਂਦਾ ਨਜ਼ਰ ਆਵਾਂਗਾ। ਹੋ ਸਕਦਾ ਹੈ ਕਿ ਅਖਾੜੇ ਥੋੜ੍ਹੇ ਟਾਈਮ ਲਈ ਇਸ ਹਸਪਤਾਲ ਦੀ ਜਗ੍ਹਾਂ ਉਤੇ ਬੁੱਕ ਹੋਏ ਹੋਣ। ਉਹ ਮਾਲਕ ਜਾਣਦਾ ਬਾਕੀ ਸਭ। ਮੈਂ ਹਰ ਰੋਜ਼ ਆਪਣੀ ਅਪਡੇਟ ਸਾਰਿਆਂ ਨਾਲ ਸਾਂਝੀ ਕਰਦਾ ਰਹੂਗਾ। ਪਿਆਰ ਕਰਨ ਵਾਲਿਆਂ ਅਤੇ ਚਾਹੁੰਣ ਵਾਲਿਆਂ ਨੂੰ ਦਿਲੋਂ ਸਤਿਕਾਰ। ਤੁਸੀਂ ਸਾਰੇ ਜਣੇ ਅਪਣੀ ਸਿਹਤ ਦਾ ਖਿਆਲ ਰੱਖੋ। ਮਾਲਕ ਸਭ ਨੂੰ ਸਿਹਤਮੰਦ ਰੱਖੇ। ਸਾਰਥੀ ਕੇ ਹਮੇਸ਼ਾ ਤੁਹਾਡਾ ਕਰਜ਼ਦਾਰ ਰਹੂਗਾ...ਸ਼ੁਕਰ ਸ਼ੁਕਰ ਸ਼ੁਕਰ।'
ਉਲੇਖਯੋਗ ਹੈ ਕਿ ਰਿਪੋਰਟਾਂ ਮੁਤਾਬਕ ਸਾਰਥੀ ਕੇ ਕੈਨੇਡਾ ਦੇ ਮਿਸੀਸਾਗਾ 'ਚ ਸਨ, ਜਦੋਂ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ। ਉਸ ਨੂੰ ਤੁਰੰਤ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ। ਗਾਇਕ ਅਨੁਸਾਰ ਹੁਣ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ।
- ਸਿਰਫ਼ 'ਬਾਗ਼ੀ ਦੀ ਧੀ' ਹੀ ਨਹੀਂ, ਇਹ ਫਿਲਮਾਂ ਵੀ ਹਾਸਿਲ ਕਰ ਚੁੱਕੀਆਂ ਨੇ ਨੈਸ਼ਨਲ ਐਵਾਰਡ, ਦੇਖੋ ਪੂਰੀ ਲਿਸਟ - award winning Punjabi movie
- ਇੰਨ੍ਹਾਂ ਪੰਜਾਬੀ ਗੀਤਾਂ ਤੋਂ ਬਿਨ੍ਹਾਂ ਅਧੂਰੀ ਹੈ ਰੱਖੜੀ, ਸੁਣੋ ਭੈਣ-ਭਰਾ ਦੇ ਪਿਆਰ ਨੂੰ ਬਿਆਨ ਕਰਦੇ ਕੁੱਝ ਸਪੈਸ਼ਲ ਗਾਣੇ - Punjabi songs on Rakhdi
- ਜਲਦ ਨਵੇਂ ਸੂਫੀ ਗੀਤ ਨਾਲ ਸਾਹਮਣੇ ਆਉਣਗੇ ਗਾਇਕ ਹੰਸ ਰਾਜ ਹੰਸ, ਗਾਣੇ 'ਚ ਦੇਖਣ ਨੂੰ ਮਿਲਣਗੀਆਂ ਕਸ਼ਮੀਰ ਦੀਆਂ ਵਾਦੀਆਂ - Hans Raj Hans Sufi Song