ਚੰਡੀਗੜ੍ਹ: ਲੋਕ ਗਾਇਕੀ ਨੂੰ ਹੁਲਾਰਾ ਦੇ ਰਹੇ ਮੋਹਰੀ ਕਤਾਰ ਗਾਇਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਲੋਕ-ਗਾਇਕ ਹਰਿੰਦਰ ਸੰਧੂ, ਜੋ ਅਪਣੇ ਜ਼ਬਰਦਸਤ ਹਿੱਟ ਰਹੇ ਗਾਣੇ 'ਗੁੱਡੀ ਦਾ ਪ੍ਰਾਹੁਣਾ' ਸੀਰੀਜ਼ ਦਾ ਨਵਾਂ ਗੀਤ 'ਪ੍ਰਾਹੁਣੇ' ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜੋ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਅਪਣੀ ਉਪ-ਸਥਿਤੀ ਦਰਜ ਕਰਵਾਏਗਾ।
'ਹਰਿੰਦਰ ਸੰਧੂ' ਵੱਲੋਂ ਅਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਪੇਸ਼ ਕੀਤੇ ਜਾ ਰਹੇ ਉਕਤ ਗਾਣੇ ਵਿੱਚ ਸਹਿ ਗਾਇਕਾ ਦੇ ਤੌਰ ਉਤੇ ਅਵਾਜ਼ ਅਮਨ ਧਾਲੀਵਾਲ ਨੇ ਦਿੱਤੀ ਹੈ, ਜਦਕਿ ਇਸ ਦੇ ਅਲਫਾਜ਼, ਸੰਗੀਤ ਅਤੇ ਕੰਪੋਜੀਸ਼ਨ ਦੀ ਸਿਰਜਣਾ ਦਵਿੰਦਰ ਸੰਧੂ ਦੁਆਰਾ ਅੰਜ਼ਾਮ ਦਿੱਤੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਬਿਹਤਰੀਨ ਗਾਣਿਆ ਦਾ ਸੰਗੀਤ ਸੰਯੋਜਨ ਕਰ ਚੁੱਕੇ ਹਨ।
ਸਾਲ 2015 ਵਿੱਚ ਰਿਲੀਜ਼ ਹੋਏ ਗਾਣੇ 'ਗੁੱਡੀ ਦਾ ਪ੍ਰਾਹੁਣਾ' ਅਤੇ ਸਾਲ 2021 ਵਿੱਚ ਜਾਰੀ ਕੀਤੇ ਗਏ ਗਾਣੇ 'ਗੁੱਡੀ ਦਾ ਪ੍ਰਾਹੁਣਾ 2' ਦੇ ਤੀਸਰੇ ਭਾਗ ਦੇ ਰੂਪ ਵਿੱਚ ਸਾਹਮਣੇ ਲਿਆਂਦਾ ਜਾ ਰਿਹਾ ਉਕਤ ਗੀਤ, ਜਿਸ ਦਾ ਮਿਊਜਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ।
ਪੰਜਾਬ ਦੇ ਪੁਰਾਤਨ ਮਾਹੌਲ ਦਾ ਮੁੜ ਪ੍ਰਗਟਾਵਾ ਕਰਦੇ ਅਤੇ ਪ੍ਰਹੁਣਿਆਂ ਦੀ ਪ੍ਰਾਹੁਣਚਾਰੀ ਲਈ ਅਪਣਾਏ ਜਾਂਦੇ ਰਹੇ ਭਾਵਪੂਰਨ ਅਤੇ ਦਿਲਚਸਪ ਰੀਤੀ ਰਿਵਾਜਾਂ ਦੀ ਤਰਜ਼ਮਾਨੀ ਕਰਦੇ ਉਕਤ ਮਿਊਜ਼ਿਕ ਵੀਡੀਓ ਵਿੱਚ ਸਿਨੇਮਾ ਅਤੇ ਕਲਾ ਖੇਤਰ ਨਾਲ ਜੁੜੇ ਕਈ ਨਾਮਵਰ ਅਤੇ ਮੰਝੇ ਹੋਏ ਚਿਹਰਿਆਂ ਵੱਲੋਂ ਫੀਚਰਿੰਗ ਕੀਤੀ ਗਈ ਹੈ, ਜਿੰਨ੍ਹਾਂ ਵਿੱਚ ਗੁਰਮੀਤ ਸਾਜਨ, ਪ੍ਰਕਾਸ਼ ਗਾਧੂ, ਗੁਰਚੇਤ ਚਿੱਤਰਕਾਰ, ਗਾਮਾ ਸਿੱਧੂ, ਲਛਮਣ ਭਾਣਾ, ਅਮਨ ਸੇਖਵਾਂ, ਕਿਰਨ ਕੌਰ, ਪ੍ਰੀਤ ਕਿਰਨ, ਮੰਦਰ ਬੀਹਲੇਵਾਲਾ, ਜਸਬੀਰ ਜੱਸੀ ਆਦਿ ਸ਼ੁਮਾਰ ਹਨ।
ਪੰਜਾਬ ਦੇ ਠੇਠ ਦੇਸੀ ਰਹੇ ਮਾਹੌਲ ਦੀ ਮੁੜ ਸੁਰਜੀਤ ਕਰਨ ਜਾ ਰਹੇ ਉਕਤ ਗਾਣੇ ਦੇ ਫਿਲਮਾਂਕਣ ਵਿੱਚ ਵਿੱਕੀ ਮਾਨੇਵਾਲੀਆ, ਸੁੱਖ ਸੁਖਵਿੰਦਰ, ਅੰਮ੍ਰਿਤ ਮਚਾਕੀ, ਲੱਕੀ ਭਾਗ ਸਿੰਘ ਵਾਲਾ ਅਤੇ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਮਾਨੀ ਸਿੰਘ ਵਾਲਾ ਨਿਵਾਸੀਆਂ ਦੁਆਰਾ ਸਹਿਯੋਗ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: