ETV Bharat / entertainment

ਦਿਲਜੀਤ ਦੁਸਾਂਝ ਦੀ ਸੁਪਰ ਸਫਲਤਾ ਨੇ ਗੁਰਪ੍ਰਤਾਪ ਸਿੰਘ ਕੰਗ ਦੀ ਬਦਲੀ ਜ਼ਿੰਦਗੀ, ਗਲੋਬਲ ਪੱਧਰ ਉਤੇ ਮਿਲ ਰਹੀ ਹੈ ਪਹਿਚਾਣ - gurpartap singh kang - GURPARTAP SINGH KANG

Gurpartap Singh Kang: ਦਿਲਜੀਤ ਦੁਸਾਂਝ ਇਸ ਸਮੇਂ ਗਲੋਬਲ ਪੱਧਰ ਉਤੇ ਛਾਇਆ ਹੋਇਆ ਹੈ, ਗਾਇਕ ਦੁਸਾਂਝ ਤੋਂ ਇਲਾਵਾ ਗਾਇਕ ਦਾ ਟੀਮ ਮੈਂਬਰ ਗੁਰਪ੍ਰਤਾਪ ਸਿੰਘ ਕੰਗ ਵੀ ਇਸ ਸਮੇਂ ਦੇਸ਼-ਵਿਦੇਸ਼ ਵਿੱਚ ਪਹਿਚਾਣ ਹਾਸਿਲ ਕਰ ਰਿਹਾ ਹੈ।

Gurpartap Singh Kang
Gurpartap Singh Kang (instagram)
author img

By ETV Bharat Punjabi Team

Published : Jul 16, 2024, 3:56 PM IST

ਚੰਡੀਗੜ੍ਹ: ਦਿਲਜੀਤ ਦੁਸਾਂਝ ਦੀ ਸੁਪਰ ਸਫਲਤਾ ਨੇ ਜਿੱਥੇ ਉਨ੍ਹਾਂ ਦੇ ਗਲੋਬਲੀ ਗ੍ਰਾਫ ਵਿੱਚ ਮਣਾਂਮੂਹੀ ਵਾਧਾ ਕਰ ਦਿੱਤਾ ਹੈ, ਉਥੇ ਉਨ੍ਹਾਂ ਦੇ ਕੁਝ ਟੀਮ ਮੈਂਬਰਾਂ ਦੀ ਜ਼ਿੰਦਗੀ ਵੀ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤੀ ਹੈ, ਜਿੰਨ੍ਹਾਂ ਵਿੱਚੋਂ ਇੱਕ ਮੋਹਰੀ ਨਾਂਅ ਵਜੋਂ ਉਭਰ ਰਿਹਾ ਹੈ ਗੁਰਪ੍ਰਤਾਪ ਸਿੰਘ ਕੰਗ, ਜੋ ਇੰਟਰਨੈਸ਼ਨਲ ਪਹਿਚਾਣ ਦਾਇਰਾ ਸਥਾਪਿਤ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧਦਾ ਜਾ ਰਿਹਾ ਹੈ।

ਹਰਿਆਣਾ ਦੇ ਕਰਨਾਲ ਨਾਲ ਸੰਬੰਧਤ ਇਸ ਹੋਣਹਾਰ ਪੰਜਾਬੀ ਦੀ ਧਾਂਕ ਇੰਨੀਂ ਦਿਨੀਂ ਸੱਤ ਸੁਮੰਦਰ ਪਾਰ ਤੱਕ ਅਪਣਾ ਅਸਰ ਵਿਖਾ ਰਹੀ ਹੈ, ਜੋ ਦੇਸੀ ਰੌਕਸਟਾਰ ਦਿਲਜੀਤ ਦੁਸਾਂਝ ਦੇ ਜੀਵਨ ਅਤੇ ਕਰੀਅਰ ਦਾ ਅਟੁੱਟ ਹਿੱਸਾ ਅਤੇ ਸਭ ਤੋਂ ਭਰੋਸੇਮੰਦ ਸਾਥੀ ਬਣ ਚੁੱਕਾ ਹੈ, ਜਿਸ ਨੂੰ ਦੇਸ਼-ਵਿਦੇਸ਼ ਹੋਣ ਵਾਲੇ ਲਾਈਵ ਕੰਸਰਟ ਤੋਂ ਲੈ ਹਰ ਫਿਲਮ ਸ਼ੂਟਿੰਗ, ਇੰਡੋਰਸਮੈਂਟ ਅਤੇ ਸਮਾਰੋਹਾਂ ਤੋਂ ਇਲਾਵਾ ਦਿਲਜੀਤ ਦੁਸਾਂਝ ਦੀ ਪ੍ਰਜੈਂਸ ਵਾਲੇ ਹਰ ਮੌਕੇ ਉਨ੍ਹਾਂ ਬਰਾਬਰ ਖੜੇ ਵੇਖਿਆ ਜਾ ਸਕਦਾ ਹੈ।

ਵਿਸ਼ਵ ਪੱਧਰ ਉਤੇ ਵੱਡਾ ਅਤੇ ਮਾਣਮੱਤਾ ਨਾਂਅ ਬਣ ਚੁੱਕੇ ਦਿਲਜੀਤ ਦੁਸਾਂਝ ਦੀ ਇਸ ਗੱਲੋਂ ਵੀ ਸ਼ਲਾਘਾ ਕੀਤੀ ਜਾਣੀ ਬਣਦੀ ਹੈ ਕਿ ਉਨ੍ਹਾਂ ਬੋਹੜ ਵਾਂਗ ਵਿਸ਼ਾਲਤਾ ਭਰਿਆ ਰੂਪ ਅਖ਼ਤਿਆਰ ਕਰ ਚੁੱਕੇ ਹੋ ਅਪਣੇ ਸਾਏ ਹੇਠ ਅਪਣੇ ਕਿਸੇ ਵੀ ਸਾਥੀ ਨੂੰ ਕਦੇ ਗੁੰਮ ਅਤੇ ਗੁੰਮਨਾਮ ਨਹੀਂ ਹੋਣ ਦਿੱਤਾ, ਬਲਕਿ ਹਰ ਜਗ੍ਹਾਂ ਖੁੱਲ ਕੇ ਉਨ੍ਹਾਂ ਦੀ ਪ੍ਰਤਿਭਾ ਅਤੇ ਸ਼ਖਸੀਅਤ ਨੂੰ ਉਭਾਰਿਆ ਹੈ, ਜਿਸ ਦਾ ਪ੍ਰਤੱਖ ਮੰਜ਼ਰ ਉਨ੍ਹਾਂ ਦੇ ਸ਼ੋਸ਼ਲ ਮੀਡੀਆ ਪਲੇਟਫਾਰਮ ਉੱਪਰ ਵੀ ਅਕਸਰ ਵੇਖਿਆ ਜਾ ਸਕਦਾ ਹੈ, ਜਿੱਥੇ ਉਹ ਅਮੂਮਨ ਹੀ ਅਪਣੇ ਟੀਮ ਮੈਂਬਰਾਂ ਅਤੇ ਸਾਥੀਆਂ ਦੀ ਪਹਿਚਾਣ ਅਤੇ ਵਿਅਕਤੀਤੱਵ ਨੂੰ ਖੁੱਲ੍ਹ ਕੇ ਉਜਾਗਰ ਅਤੇ ਵਿਸ਼ਾਲਤਾ ਕਰਦੇ ਰਹਿੰਦੇ ਹਨ, ਹਾਲਾਂਕਿ ਅਜਿਹਾ ਵਰਤਾਰਾ ਸਿਨੇਮਾ ਅਤੇ ਸੰਗੀਤ ਇੰਡਸਟਰੀ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ।

ਅਨੰਤ ਅੰਬਾਨੀ ਦਾ ਰੋਕਾ ਸਮਾਗਮ ਹੋਵੇ, ਜਿੰਮੀ ਫੈਲਨ ਦਾ ਸ਼ੋਅ ਜਾਂ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਉਪ-ਸਥਿਤੀ ਨਾਲ ਇਤਿਹਾਸਕ ਹੋ ਨਿਬੜਿਆ ਟਰਾਂਟੋਂ ਸ਼ੋਅ ਦਿਲਜੀਤ ਦੁਸਾਂਝ ਦੇ ਹਰ ਯਾਦਗਾਰੀ ਪਲ ਦਾ ਪ੍ਰਤੱਖ ਗਵਾਹ ਰਿਹਾ ਹੈ, ਗੁਰਪ੍ਰਤਾਪ ਸਿੰਘ ਕੰਗ ਨੇ ਨਿੱਕੇ ਜਿਹੇ ਪੱਗੜ੍ਹੀ ਸੈਂਟਰ ਤੋਂ ਨਿੱਜੀ ਜੈੱਟ ਜਹਾਜਾਂ ਤੱਕ ਦਾ ਸਫ਼ਰ ਅੱਜ ਤੈਅ ਕਰ ਲਿਆ ਹੈ, ਪਰ ਇਸ ਪਿੱਛੇ ਉਸ ਵੱਲੋਂ ਤਨਦੇਹੀ ਨਾਲ ਕੀਤੀ ਮਿਹਨਤ ਨੂੰ ਵੀ ਮਨੋ ਨਹੀਂ ਵਿਸਾਰਿਆ ਜਾ ਸਕਦਾ, ਜਿਸ ਦਾ ਹੀ ਸਿਲਸਿਲਾ ਉਸਨੂੰ ਇਸ ਮਾਣਮੱਤੀ ਸਫਲਤਾ ਦੇ ਰੂਪ ਵਿੱਚ ਮਿਲ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.