ETV Bharat / entertainment

ਵਿਸ਼ੇਸ਼ ਦੌਰੇ ਅਧੀਨ ਆਸਟ੍ਰੇਲੀਆਂ ਪੁੱਜੀ ਗਾਇਕਾ ਅਮਰ ਨੂਰੀ, ਗਿੱਧਾ ਪ੍ਰੋਗਰਾਮ ਵਿੱਚ ਕਰੇਗੀ ਸ਼ਮੂਲੀਅਤ - Amar Noorie Arrived In Australia

Singer Amar Noorie Arrived In Australia: ਪੰਜਾਬੀ ਸਿਨੇਮਾ ਦੀ ਦਿੱਗਜ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਇਸ ਸਮੇਂ ਵਿਸ਼ੇਸ਼ ਦੌਰੇ ਲਈ ਆਸਟ੍ਰੇਲੀਆਂ ਪੁੱਜੀ ਹੋਈ ਹੈ, ਜਿੱਥੇ ਉਹ ਖਾਸ ਗਿੱਧਾ ਪ੍ਰੋਗਰਾਮ ਦਾ ਹਿੱਸਾ ਬਣੇਗੀ।

Amar Noorie Arrived In Australia
Amar Noorie Arrived In Australia (instagram)
author img

By ETV Bharat Entertainment Team

Published : Aug 22, 2024, 12:20 PM IST

ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੀ ਅਜ਼ੀਮ ਗਾਇਕਾ ਅਮਰ ਨੂਰੀ ਅਪਣੇ ਵਿਸ਼ੇਸ਼ ਦੌਰੇ ਅਧੀਨ ਆਸਟ੍ਰੇਲੀਆਂ ਪਹੁੰਚ ਚੁੱਕੇ ਹਨ, ਜਿੰਨ੍ਹਾਂ ਦਾ ਸਿਡਨੀ ਏਅਰਪੋਰਟ ਪੁੱਜਣ 'ਤੇ ਕਲਾ ਅਤੇ ਸੰਗੀਤ ਖੇਤਰ ਸ਼ਖਸ਼ੀਅਤਾਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ।

ਇਸ ਸਮੇਂ ਉਨ੍ਹਾਂ ਨੂੰ ਜੀ ਆਇਆ ਆਖਦਿਆਂ ਉੱਘੇ ਪ੍ਰਵਾਸੀ ਪੰਜਾਬੀ ਅਤੇ ਸੱਭਿਆਚਾਰ ਮੰਚ ਪ੍ਰਮੁੱਖ ਪ੍ਰਭਜੋਤ ਸਿੰਘ ਸੰਧੂ ਨੇ ਦੱਸਿਆ ਕਿ ਸਾਲਾਂ ਬਾਅਦ ਸਿਡਨੀ ਪਹੁੰਚੇ ਅਮਰ ਨੂਰੀ ਜੀ ਦਾ ਇਸਤਕਬਾਲ ਸਵਾਗਤ ਕਰਦਿਆਂ ਸਮੂਹ ਪੰਜਾਬੀ ਭਾਈਚਾਰਾ ਅਪਾਰ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਸਾਲ 2003 ਵਿੱਚ ਮਰਹੂਮ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦੀ ਜੋੜੀ ਜਸਵਿੰਦਰ ਭੱਲੇ ਅਤੇ ਬਾਲ ਮੁਕੰਦ ਦੀ ਜੋੜੀ ਨਾਲ ਇੱਥੇ ਆਈ ਸੀ। ਪਰ ਹੁਣ ਜਿੱਥੇ ਅਮਰ ਨੂਰੀ ਦੀ ਆਮਦ ਖੁਸ਼ਗਵਾਰ ਪਲਾਂ ਦਾ ਅਹਿਸਾਸ ਕਰਵਾ ਰਹੀ ਹੈ, ਉਥੇ ਇਸ ਵਾਰ ਸਰਦੂਲ ਜੀ ਦੀ ਘਾਟ ਸਾਨੂੰ ਸਭਨਾਂ ਨੂੰ ਹੀ ਨਹੀਂ, ਸੰਗੀਤ ਪ੍ਰੇਮੀਆਂ ਨੂੰ ਵੀ ਬੇਹੱਦ ਰੜਕ ਰਹੀ ਹੈ, ਪ੍ਰਮਾਤਮਾ ਉਨ੍ਹਾਂ ਦਾ ਸਵਰਗੀ ਵਾਸਾ ਕਰੇ।

ਉਕਤ ਦੌਰੇ ਸੰਬੰਧੀ ਹੋਰ ਵਿਸਥਾਰਿਕ ਜਾਣਕਾਰੀ ਸਾਂਝੀ ਕਰਦਿਆਂ ਪ੍ਰਭਜੋਤ ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਨੂਰੀ ਜੀ ਅਪਣੇ ਇਸ ਉਚੇਚੇ ਟੂਰ ਦੌਰਾਨ ਅਗਲੇ ਦਿਨੀਂ ਹੋਣ ਜਾ ਰਹੇ ਬਰਿਸਬੇਨ ਗਿੱਧਾ-ਕੱਪ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ।

ਇਸ ਉਪਰੰਤ ਇਪਸਾ ਵੱਲੋਂ ਮਰਹੂਮ ਸਰਦੂਲ ਸਿਕੰਦਰ ਦੀ ਇਨਾਲਾ ਲਾਇਬਰੇਰੀ ਦੇ ਹਾਲ ਆਫ਼ ਫੇਮ ਵਿੱਚ ਸਥਾਪਤ ਕੀਤੀ ਜਾ ਰਹੀ ਹੈ ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਵੀ ਉਨ੍ਹਾਂ ਵੱਲੋਂ ਅਦਾ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਯੁੱਗ ਗਾਇਕ ਰਹੇ ਮਰਹੂਮ ਸਰਦੂਲ ਦਾ ਜੀਵਨ ਅਤੇ ਕਰੀਅਰ ਹਰ ਇੱਕ ਨੌਜਵਾਨ ਲਈ ਵੀ ਪ੍ਰੇਰਨਾ ਸਰੋਤ ਵੀ ਰਿਹਾ ਹੈ, ਜਿੰਨ੍ਹਾਂ ਬੇਹੱਦ ਗਰੀਬ ਪਰਿਵਾਰ ਵਿੱਚ ਜਨਮ ਲੈਣ ਅਤੇ ਆਰਥਿਕ ਥੁੜਾਂ ਦੇ ਬਾਵਜੂਦ ਅਪਣੇ ਦ੍ਰਿੜ ਇਰਾਦਿਆਂ ਦਾ ਇਜ਼ਹਾਰ ਕਰਵਾਇਆ ਅਤੇ ਪੰਜਾਬੀ ਗਾਇਕੀ ਖੇਤਰ ਦਾ ਧਰੂ ਤਾਰਾ ਬਣਨ ਦਾ ਮਾਣ ਵੀ ਅਪਣੀ ਝੋਲੀ ਪਾਇਆ, ਜਿੰਨ੍ਹਾਂ ਦੀ ਯਾਦ ਹਮੇਸ਼ਾ ਸੰਗੀਤ ਪ੍ਰੇਮੀਆਂ ਅਤੇ ਲੋਕਮਨਾਂ 'ਚ ਬਣੀ ਰਹੇਗੀ।

ਪ੍ਰਭਜੋਤ ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਉਕਤ ਪ੍ਰੋਗਰਾਮਾਂ ਤੋਂ ਇਲਾਵਾ ਵੱਕਾਰੀ ਸੰਸਥਾ ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆਂ ਅਗਲੇ ਹਫ਼ਤੇ ਸਿਡਨੀ ਵਿੱਚ ਅਮਰ ਨੂਰੀ ਦੀ ਪੰਜਾਬੀਆਂ ਨਾਲ ਮਿਲਣੀ ਕਰਵਾਉਣ ਲਈ ਵੀ ਯਤਨਸ਼ੀਲ ਹੈ, ਜਿਸ ਦੀ ਪੂਰਨ ਰੂਪ-ਰੇਖਾ ਦਾ ਰਸਮੀ ਐਲਾਨ ਜਲਦ ਕਰ ਦਿੱਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.