ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਲਘੂ ਫਿਲਮ ਉਦਯੋਗ ਨੂੰ ਮਾਣਮੱਤੇ ਅਯਾਮ ਦੇਣ ਵਿੱਚ ਬਠਿੰਡਾ ਫਿਲਮ ਫ਼ੈਸਟੀਵਲ (ਬੀਬੀਐਫ) ਵੀ ਮੋਹਰੀ ਭੂਮਿਕਾ ਨਿਭਾਉਣ ਵੱਲ ਵੱਧ ਚੁੱਕਾ ਹੈ, ਜਿਸ ਦੇ ਅਗਲੇ ਦਿਨੀਂ ਆਯੋਜਿਤ ਹੋਣ ਜਾ ਰਹੇ ਚੌਥੇ ਸੰਸਕਰਣ ਵਿੱਚ ਕਈ ਆਹਲਾ ਕੰਟੈਂਟ ਲਘੂ ਫਿਲਮਾਂ ਅਤੇ ਪਾਲੀਵੁੱਡ ਅਦਾਕਾਰ-ਅਦਾਕਾਰਾ ਅਤੇ ਪ੍ਰਤਿਭਾਵਾਨ ਸ਼ਖਸ਼ੀਅਤਾਂ ਨੂੰ ਵੀ ਨਾਮਜ਼ਦਗੀ ਦਿੱਤੀ ਗਈ ਹੈ।
ਆਗਾਮੀ 08 ਦਸੰਬਰ ਨੂੰ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿੱਚ ਆਯੋਜਿਤ ਹੋਣ ਜਾ ਰਹੇ ਇਸ ਫਿਲਮ ਫ਼ੈਸਟੀਵਲ ਵਿੱਚ ਪੰਜਾਬੀ ਫਿਲਮ ਉਦਯੋਗ ਤੋਂ ਇਲਾਵਾ ਸੰਗੀਤ ਅਤੇ ਕਲਾ ਖੇਤਰ ਨਾਲ ਸੰਬੰਧਤ ਕਈ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਅਪਣੀ ਮੌਜ਼ੂਦਗੀ ਦਰਜ ਕਰਵਾਉਣਗੀਆਂ।
ਹੁਣ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਿਕਰਮਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਇਸ ਫ਼ੈਸਟੀਵਲ ਦੀ ਖਾਸੀਅਤ ਇਹ ਵੀ ਹੈ ਕਿ ਇਸ ਵਿੱਚ ਲਘੂ ਫਿਲਮਾਂ ਬਿਲਕੁੱਲ ਮੁਫ਼ਤ ਵਿੱਚ ਦਿਖਾਈਆਂ ਜਾਂਦੀਆਂ ਹਨ, ਦਰਸ਼ਕਾਂ ਤੋਂ ਕਿਸੇ ਵੀ ਕਿਸਮ ਦੀ ਕੋਈ ਵੀ ਫੀਸ ਨਹੀਂ ਲਈ ਜਾਂਦੀ ਹੈ।
ਫਿਲਮ ਫ਼ੈਸਟੀਵਲ 'ਚ ਪ੍ਰਦਰਸ਼ਿਤ ਹੋਣ ਜਾ ਰਹੀਆਂ ਫਿਲਮਾਂ
- ਈਕੋ (ਨਿਰਦੇਸ਼ਕ-ਰੋਹਨ ਪ੍ਰਸ਼ਾਂਤ ਚਵਨ)
- ਅਧੂਰਾ (ਅਰਪਿਤ ਜਾਏਸ਼ਭਾਈ ਮੋਧ)
- ਅੰਬਰ (ਪਰਮਜੀਤ ਗਿੱਲ-ਗੁਰਜਿੰਦਰ ਮਾਹੀ)
- ਦਿ ਲਾਸਟ ਸੁਪਰ (ਅਨਾਮਿਕਾ ਪਾਲ)
- ਪੂਰਨਮਾਸ਼ੀ (ਜੱਸੀ ਮਾਨ)
- ਧਰੁਵ ਕੀ ਘਾਸ (ਪ੍ਰੀਤੀ ਸ਼ਰਮਾ)
- ਮੈਮੋਰੀਜ਼ ਫ਼ਾਰ ਸੇਲ (ਭਰਗੀ ਦੇਸਾਈ)
- ਚੇਂਜਿੰਗ ਲਾਈਨਜ਼ (ਯੋਗੀ ਦੇਵਗਨ)
- ਮਾਸਾ-ਹਾਰ ਬਸਤੀ (ਗੁਰੂ ਸਿੱਧੂ)
- ਪ੍ਰਾਈਵੇਸੀ (ਜੋਧ ਸਿੰਘ)
- ਖਲਾਅ (ਸੁਖਚੈਨ ਸਿੰਘ)
- ਬਲਦੇ ਸਿਵੇ (ਗੁਰਦੀਪ ਸਿੰਘ ਭੁੱਲਰ)
- ਬਲੈਕ ਕੌਫੀ (ਖਾਨ ਆਮਿਰ)
- ਨਿਸ਼ਬਦ (ਉਮੇਸ਼ ਕੋਹਲੀ)
- ਦਿ ਫਿਨਿਸ਼ ਲਾਈਨ (ਅਭਿਸ਼ੇਕ ਨਾਗ)
- ਬਾਜ਼ (ਧਰੁਵ ਪਾਂਡਵ)
- ਅਨਪੜ੍ਹ (ਦਵਿੰਦਰ ਸਿੰਘ ਗਿੱਲ)
ਬੀਬੀਐਫ ਦੇ ਇਸ ਫ਼ੈਸਟੀਵਲ ਦਾ ਇੱਕ ਵਿਸ਼ੇਸ਼ ਫੇਜ਼ ਸਭ ਦਾ ਕਾਫੀ ਧਿਆਨ ਖਿੱਚੇਗਾ, ਜਿੰਨ੍ਹਾਂ ਵਿੱਚ ਪਾਲੀਵੁੱਡ ਅਦਾਕਾਰ ਅਤੇ ਅਦਾਕਾਰਾਂ ਨੂੰ ਵੱਖ-ਵੱਖ ਫਿਲਮਾਂ ਵਿੱਚ ਉਨ੍ਹਾਂ ਦੀ ਸਰਵੋਤਮ ਅਦਾਕਾਰੀ ਅਧੀਨ ਬੈਸਟ ਐਕਟਰਜ਼ ਵਜੋਂ ਨਾਮਜ਼ਦਗੀ ਦਿੱਤੀ ਗਈ ਹੈ, ਉਨ੍ਹਾਂ ਵਿੱਚ ਅਮਨ ਵਾਲੀਆ (ਆਪ ਮਰ ਨਹੀਂ ਸਕਤੇ), ਰਾਜ ਧਾਲੀਵਾਲ (ਨਸੀਬ ਪੁਰਾ), ਨਵਦੀਪ ਕਲੇਰ (ਨਸੀਬ ਪੁਰਾ), ਸੰਚਿਤਾ (ਆਪ ਮਰ ਨਹੀਂ ਸਕਤੇ), ਰਾਜ ਬਲਜੀਤ (ਬੀਜ਼), ਵੰਦਨਾ ਚੋਪੜਾ (ਬਨਡਿਕਸ਼ਨ), ਰਵਿਨ ਪੰਜੀਤਾ (ਤੀਸਰੀ ਚੋਰੀ), ਕਰਮ ਕੌਰ (ਬੀਜ਼), ਗੁਰਮੁੱਖ ਗਿੰਨੀ ਅਤੇ ਅਰਚਨਾ ਰਾਓ (ਬਠਿੰਡਾ ਜੰਕਸ਼ਨ), ਚਰਨ ਪਾਲ ਸਿੰਘ (ਡਿਪ੍ਰੈਸ਼ਨ), ਨਿਮਰਤਾ ਕੰਬੋਜ਼ (ਬੀਜ਼), ਵਿਕਟਰ ਜੋਹਨ (ਬਠਿੰਡਾ ਜੰਕਸ਼ਨ), ਪੂਜਾ ਭਾਰਦਵਾਜ (ਤੀਸਰੀ ਚੋਰੀ), ਮੀਸ਼ੈਲ ਢਿੱਲਵਾਂ (ਨਸੀਬ ਪੂਰਾ) ਮੁਸਕਾਨ ਮਥਪਾਲ (ਦਾ ਬੁੱਕ) ਰੋਹਿਤ ਨਈਅਰ (ਦਾ ਬੁੱਕ) ਅਤੇ ਐਮੀ ਧਨੋਓ (ਦਾ ਸਮਾਈਲ ਇਟ'ਜ਼ ਫ਼ਰੀ) ਸ਼ੁਮਾਰ ਹਨ।
ਇਹ ਵੀ ਪੜ੍ਹੋ: