ETV Bharat / entertainment

ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਇਟਨਸ ਦਾ ਮੈਚ ਦੇਖਣ ਪੁੱਜੀ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਸਟਾਰ ਕਾਸਟ, ਹਿਨਾ ਖਾਨ 'ਤੇ ਪਿਆਰ ਲੁਟਾਉਂਦੇ ਨਜ਼ਰੀ ਪਏ ਫੈਨਜ਼ - Shinda Shinda No Papa star cast - SHINDA SHINDA NO PAPA STAR CAST

Shinda Shinda No Papa: ਹਾਲ ਹੀ ਵਿੱਚ ਇੰਡੀਅਨ ਪ੍ਰੀਮੀਅਰ ਲੀਗ (IPL) 2024 ਦਾ ਇੱਕ ਮੈਚ ਦੇਖਣ ਆਉਣ ਵਾਲੀ ਪੰਜਾਬੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਸਟਾਰ ਕਾਸਟ ਪੁੱਜੀ, ਜਿਸ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ।

Shinda Shinda No Papa
Shinda Shinda No Papa
author img

By ETV Bharat Entertainment Team

Published : Apr 22, 2024, 11:08 AM IST

ਚੰਡੀਗੜ੍ਹ: ਚੱਲ ਰਹੀ ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ ਵਿਚਕਾਰ ਪ੍ਰਸਿੱਧ ਟੈਲੀਵਿਜ਼ਨ ਸਟਾਰ ਹਿਨਾ ਖਾਨ ਐਤਵਾਰ ਨੂੰ ਚੰਡੀਗੜ੍ਹ ਦੇ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਆਯੋਜਿਤ ਪੰਜਾਬ ਕਿੰਗਜ਼ (PBKS) ਬਨਾਮ ਗੁਜਰਾਤ ਟਾਇਟਨਸ (GT) ਮੈਚ ਦੇਖਣ ਪੁੱਜੀ।

ਇਸ ਨਾਲ ਸੰਬੰਧਿਤ ਵੀਡੀਓਜ਼ ਅਤੇ ਫੋਟੋਆਂ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਅਦਾਕਾਰਾ ਨੇ ਦੱਸਿਆ ਕਿ ਉਹ ਪਹਿਲੀ ਵਾਰ ਲਾਈਵ ਕ੍ਰਿਕੇਟ ਮੈਚ ਦੇਖ ਰਹੀ ਹੈ। ਇੱਥੇ ਅਦਾਕਾਰਾ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੇ ਪ੍ਰਚਾਰ ਲਈ ਪੁੱਜੀ ਸੀ। ਇਸ ਦੌਰਾਨ ਅਦਾਕਾਰਾ ਨੂੰ ਪ੍ਰਸ਼ੰਸਕ ਵੀ ਘੇਰ ਦੇ ਨਜ਼ਰ ਪਏ ਅਤੇ ਅਦਾਕਾਰਾ ਤੋਂ ਸੈਲਫੀ ਦੀ ਮੰਗ ਕਰਦੇ ਨਜ਼ਰ ਆਏ। ਅਦਾਕਾਰਾ ਦੇ ਨਾਲ ਗਿੱਪੀ ਗਰੇਵਾਲ, ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਬੱਚੇ ਵੀ ਨਜ਼ਰ ਆਏ।

ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਹਿਨਾ ਨੇ ਲਿਖਿਆ, "ਮੈਨੂੰ ਸਟੇਡੀਅਮ ਵਿੱਚ ਇੱਕ ਲੱਖ ਵਾਰ ਕ੍ਰਿਕਟ ਮੈਚ ਦੇਖਣ ਲਈ ਸੱਦਾ ਦਿੱਤਾ ਗਿਆ। ਪਰ ਕਿਸੇ ਤਰ੍ਹਾਂ ਅਜਿਹਾ ਨਹੀਂ ਕਰ ਸਕੀ। ਇਹ ਸਟੇਡੀਅਮ ਵਿੱਚ ਮੇਰਾ ਪਹਿਲਾਂ ਲਾਈਵ ਅਨੁਭਵ ਸੀ ਅਤੇ...ਮਜ਼ਾ ਆਇਆ।"

ਤੁਹਾਨੂੰ ਦੱਸ ਦੇਈਏ ਕਿ ਅਮਰਪ੍ਰੀਤ ਛਾਬੜਾ ਦੁਆਰਾ ਨਿਰਦੇਸ਼ਤ 'ਸ਼ਿੰਦਾ ਸ਼ਿੰਦਾ ਨੋ ਪਾਪਾ' ਵਿੱਚ ਹਿਨਾ ਖਾਨ ਗਿੱਪੀ ਗਰੇਵਾਲ ਅਤੇ ਸ਼ਿੰਦਾ ਗਰੇਵਾਲ ਨਾਲ ਨਜ਼ਰ ਆਵੇਗੀ। ਹਾਲ ਹੀ ਵਿੱਚ ਇਸ ਫਿਲਮ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਕੀਤਾ ਗਿਆ। ਟ੍ਰੇਲਰ ਉਤੇ ਕਾਫੀ ਚੰਗੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਹ ਫਿਲਮ 10 ਮਈ ਨੂੰ ਰਿਲੀਜ਼ ਹੋਵੇਗੀ।

ਇਸ ਤੋਂ ਪਹਿਲਾਂ ਹਿਨਾ ਨੇ ਕਿਹਾ ਸੀ, "ਮੈਂ ਪਹਿਲੀ ਪੰਜਾਬੀ ਫਿਲਮ ਦੇ ਰਿਲੀਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਸ ਫਿਲਮ ਨੇ ਮੈਨੂੰ ਇੱਕ ਅਦਾਕਾਰ ਦੇ ਰੂਪ ਵਿੱਚ ਮੇਰੇ ਇੱਕ ਵੱਖਰੇ ਪਹਿਲੂ ਨੂੰ ਖੋਜਣ ਦਾ ਮੌਕਾ ਦਿੱਤਾ। ਚੰਡੀਗੜ੍ਹ ਵਿੱਚ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਸ਼ੂਟਿੰਗ ਕਰਨਾ ਮੇਰੇ ਲਈ ਬਿਲਕੁਲ ਨਵਾਂ ਅਨੁਭਵ ਸੀ। ਲੋਕ ਬਹੁਤ ਨਿੱਘੇ ਸਨ। ਇਸ ਫਿਲਮ ਨੂੰ ਬਣਾਉਣ ਵੇਲੇ ਹਰ ਕੋਈ ਮਸਤੀ ਕਰ ਰਿਹਾ ਸੀ।"

ਹਿਨਾ ਖਾਨ ਮਸ਼ਹੂਰ ਟੈਲੀਵਿਜ਼ਨ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਵਿੱਚ ਅਕਸ਼ਰਾ ਦੀ ਭੂਮਿਕਾ ਨਾਲ ਘਰੇਲੂ ਨਾਂਅ ਬਣ ਗਈ ਸੀ। ਉਸਨੇ 'ਖਤਰੋਂ ਕੇ ਖਿਲਾੜੀ' ਸੀਜ਼ਨ 8 ਅਤੇ 'ਬਿੱਗ ਬੌਸ 11' ਵਰਗੇ ਟੈਲੀਵਿਜ਼ਨ ਰਿਐਲਟੀ ਸ਼ੋਅਜ਼ ਵਿੱਚ ਵੀ ਹਿੱਸਾ ਲਿਆ ਹੈ। ਇਸ ਤੋਂ ਇਲਾਵਾ ਕਾਫੀ ਸਾਰੀਆਂ ਮਿਊਜ਼ਿਕ ਵੀਡੀਓਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.