ETV Bharat / entertainment

'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਨੇ ਪਹਿਲੇ ਦਿਨ ਕੀਤੀ ਧੀਮੀ ਸ਼ੁਰੂਆਤ, ਕੀ ਦੂਜੇ ਦਿਨ ਇਹ ਬਾਕਸ ਆਫਿਸ 'ਤੇ ਕਰ ਪਾਏਗੀ ਧਮਾਕਾ - TBMAUJ Day 1 Collection

Teri Baaton Mein Aisa Uljha Jiya Day 1 Collection: 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਦੀ ਪਹਿਲੇ ਦਿਨ ਚਾਲ ਹੌਲੀ ਰਹੀ। ਜਾਣੋ ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਦੀ ਨਵੀਂ ਜੋੜੀ ਦੀ ਪਹਿਲੀ ਫਿਲਮ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਨੇ ਕਿੰਨਾ ਕਰੋੜ ਨਾਲ ਖਾਤਾ ਖੋਲ੍ਹਿਆ ਹੈ। ਇਹ ਵੀ ਜਾਣੋ ਕਿ ਅੱਜ 10 ਫਰਵਰੀ ਨੂੰ ਇਹ ਫਿਲਮ ਕਿੰਨਾ ਕਲੈਕਸ਼ਨ ਕਰ ਰਹੀ ਹੈ।

ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ
ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ
author img

By ETV Bharat Punjabi Team

Published : Feb 10, 2024, 10:58 AM IST

ਹੈਦਰਾਬਾਦ: ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਸਟਾਰਰ ਲਵ ਸਟੋਰੀ ਫਿਲਮ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਬੀਤੀ 9 ਫਰਵਰੀ ਨੂੰ ਰਿਲੀਜ਼ ਹੋਈ ਸੀ। 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਨੂੰ ਦਰਸ਼ਕਾਂ ਦਾ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਇਸ ਦੇ ਬਾਵਜੂਦ ਫਿਲਮ ਨੂੰ ਬਾਕਸ ਆਫਿਸ 'ਤੇ ਹੌਲੀ ਓਪਨਿੰਗ ਮਿਲੀ ਹੈ।

  • " class="align-text-top noRightClick twitterSection" data="">

ਸ਼ਾਹਿਦ-ਕ੍ਰਿਤੀ ਦੀ ਨਵੀਂ ਜੋੜੀ ਦੀ ਪਹਿਲੀ ਫਿਲਮ ਸ਼ੁਰੂਆਤੀ ਦਿਨ ਬਾਕਸ ਆਫਿਸ 'ਤੇ 10 ਕਰੋੜ ਰੁਪਏ ਵੀ ਨਹੀਂ ਕਮਾ ਸਕੀ ਪਰ ਅੱਜ 10 ਫਰਵਰੀ ਸ਼ਨੀਵਾਰ ਨੂੰ ਫਿਲਮ ਦਾ ਜ਼ਬਰਦਸਤ ਕਲੈਕਸ਼ਨ ਦੇਖਣ ਨੂੰ ਮਿਲ ਸਕਦਾ ਹੈ। ਆਓ ਜਾਣਦੇ ਹਾਂ 75 ਕਰੋੜ ਦੇ ਬਜਟ ਨਾਲ ਬਣੀ ਇਸ ਫਿਲਮ ਨੇ ਕਿੰਨੀ ਓਪਨਿੰਗ ਕੀਤੀ ਹੈ।

'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਦਾ ਪਹਿਲੇ ਦਿਨ ਦਾ ਕਲੈਕਸ਼ਨ: 2 ਘੰਟੇ 45 ਮਿੰਟ ਦੀ ਫਿਲਮ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਦੇਸ਼ ਭਰ ਵਿੱਚ ਢਾਈ ਹਜ਼ਾਰ ਤੋਂ ਵੱਧ ਸਕ੍ਰੀਨਜ਼ 'ਤੇ ਰਿਲੀਜ਼ ਕੀਤੀ ਗਈ ਸੀ। ਇਸ ਫਿਲਮ ਨੂੰ ਡੈਬਿਊ ਨਿਰਦੇਸ਼ਕ ਅਮਿਤ ਜੋਸ਼ੀ ਅਤੇ ਅਰਾਧਨਾ ਸਾਹ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਇਸ ਤਰ੍ਹਾਂ ਦੀ ਕਹਾਣੀ ਬਾਲੀਵੁੱਡ 'ਚ ਪਹਿਲਾਂ ਕਦੇ ਨਹੀਂ ਦੇਖਣ ਨੂੰ ਮਿਲੀ, ਇਸੇ ਲਈ ਇਸ ਫਿਲਮ ਨੇ ਹਿੰਦੀ ਬੈਲਟ ਦੇ ਦਰਸ਼ਕਾਂ ਨੂੰ ਝਟਕਾ ਦਿੱਤਾ ਹੈ। 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਨੇ ਭਾਰਤ ਵਿੱਚ ਪਹਿਲੇ ਦਿਨ 6.50 ਕਰੋੜ ਰੁਪਏ ਦੀ ਅੰਦਾਜ਼ਨ ਰਕਮ ਨਾਲ ਖਾਤਾ ਖੋਲ੍ਹਿਆ ਹੈ। ਦੂਜੇ ਪਾਸੇ ਫਿਲਮ ਦੀ ਟੀਮ ਅਨੁਸਾਰ ਫਿਲਮ ਨੇ ਪੂਰੀ ਦੁਨੀਆਂ ਵਿੱਚੋਂ 14 ਕਰੋੜ ਤੋਂ ਜਿਆਦਾ ਦਾ ਕਲੈਕਸ਼ਨ ਕੀਤਾ ਹੈ।

ਵੀਕਐਂਡ 'ਤੇ ਕਰ ਸਕਦੀ ਹੈ ਕਮਾਲ: ਅੱਜ 10 ਫਰਵਰੀ ਨੂੰ ਫਿਲਮ ਆਪਣੀ ਰਿਲੀਜ਼ ਦੇ ਦੂਜੇ ਦਿਨ ਅਤੇ ਪਹਿਲੇ ਸ਼ਨੀਵਾਰ ਵਿੱਚ ਦਾਖਲ ਹੋ ਗਈ ਹੈ ਅਤੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਫਿਲਮ ਵੈਲੇਨਟਾਈਨ ਡੇ, ਟੈਡੀ ਬੀਅਰ ਡੇ (10 ਫਰਵਰੀ) 'ਤੇ ਸ਼ਾਨਦਾਰ ਕਲੈਕਸ਼ਨ ਕਰ ਸਕਦੀ ਹੈ। ਫਿਲਮ ਅੱਜ 8 ਤੋਂ 10 ਕਰੋੜ ਰੁਪਏ ਦੀ ਕਮਾਈ ਕਰ ਸਕਦੀ ਹੈ।

'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ': ਤੁਹਾਨੂੰ ਦੱਸ ਦੇਈਏ ਕਿ ਫਿਲਮ ਦੇ ਕੁਝ ਕਿਸ ਸੀਨ ਕੱਟਣ ਤੋਂ ਬਾਅਦ ਸੈਂਸਰ ਬੋਰਡ ਨੇ ਇਸ ਨੂੰ ਯੂ/ਏ ਸਰਟੀਫਿਕੇਟ ਦੇ ਨਾਲ ਪਾਸ ਕਰ ਦਿੱਤਾ। ਫਿਲਮ ਵਿੱਚ ਦਿੱਗਜ ਅਦਾਕਾਰ ਧਰਮਿੰਦਰ ਅਤੇ ਪੁਰਾਣੇ ਜ਼ਮਾਨੇ ਦੀ ਅਦਾਕਾਰਾ ਡਿੰਪਲ ਕਪਾਡੀਆ ਵੀ ਮੌਜੂਦ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.