ETV Bharat / entertainment

ਨਾ ਰਿਤਿਕ ਰੌਸ਼ਨ, ਨਾ ਰਣਬੀਰ ਕਪੂਰ, ਟੌਪ 10 ਹੈਂਡਸਮ ਮੈਨ ਦੀ ਲਿਸਟ 'ਚ ਹੈ ਸਿਰਫ਼ ਇੱਕ ਭਾਰਤੀ ਐਕਟਰ, ਜਾਣੋ ਕੌਣ

ਇੱਕ ਅਧਿਐਨ ਵਿੱਚ ਭਾਰਤ ਦੇ ਇੱਕ ਅਦਾਕਾਰ ਨੂੰ ਦੁਨੀਆ ਦੇ ਚੋਟੀ ਦੇ 10 ਸੁੰਦਰ ਅਦਾਕਾਰਾਂ ਵਿੱਚੋਂ ਇੱਕ ਵਜੋਂ ਚੁਣਿਆ ਗਿਆ ਹੈ। ਜਾਣੋ ਉਹ ਕੌਣ ਹਨ।

Etv Bharat
Etv Bharat (Etv Bharat)
author img

By ETV Bharat Entertainment Team

Published : Oct 18, 2024, 9:22 PM IST

ਮੁੰਬਈ: ਸ਼ਾਹਰੁਖ ਖਾਨ ਦੁਨੀਆ ਦੇ ਸਭ ਤੋਂ ਖੂਬਸੂਰਤ ਅਦਾਕਾਰਾਂ 'ਚੋਂ ਇੱਕ ਹਨ, ਇਹ ਗੱਲ ਅਸੀਂ ਨਹੀਂ ਸਗੋਂ ਇੱਕ ਵਿਗਿਆਨਕ ਅਧਿਐਨ ਕਹਿ ਰਿਹਾ ਹੈ। ਜੀ ਹਾਂ, ਮਸ਼ਹੂਰ ਪਲਾਸਟਿਕ ਸਰਜਨ ਡਾਕਟਰ ਜੂਲੀਅਨ ਡੀ ਸਿਲਵਾ ਦੁਆਰਾ ਕੀਤੇ ਗਏ ਵਿਗਿਆਨਕ ਅਧਿਐਨ ਦੇ ਅਨੁਸਾਰ ਸ਼ਾਹਰੁਖ ਖਾਨ ਵੀ ਦੁਨੀਆ ਦੇ ਚੋਟੀ ਦੇ 10 ਸੁੰਦਰ ਅਦਾਕਾਰਾਂ ਵਿੱਚ ਸ਼ਾਮਲ ਹਨ। ਇਸ ਸੂਚੀ ਵਿੱਚ ਬ੍ਰਿਟਿਸ਼ ਅਦਾਕਾਰ ਐਰੋਨ ਟੇਲਰ ਜਾਨਸਨ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ।

ਇਸ ਸੂਚੀ 'ਚ ਇਕਲੌਤੇ ਭਾਰਤੀ ਅਦਾਕਾਰ ਹਨ ਸ਼ਾਹਰੁਖ

ਬਾਲੀਵੁੱਡ ਦੇ ਕਿੰਗ ਖਾਨ ਨੂੰ ਦੁਨੀਆ ਦੇ ਟੌਪ 10 ਸਭ ਤੋਂ ਖੂਬਸੂਰਤ ਅਦਾਕਾਰਾਂ ਦੀ ਸੂਚੀ ਵਿੱਚ ਜਗ੍ਹਾਂ ਮਿਲੀ ਹੈ। ਇਸ ਸੂਚੀ 'ਚ ਉਨ੍ਹਾਂ ਨੂੰ 10ਵਾਂ ਸਥਾਨ ਮਿਲਿਆ ਹੈ ਅਤੇ ਇਸ ਦੇ ਨਾਲ ਹੀ ਉਹ ਇਸ ਸੂਚੀ 'ਚ ਜਗ੍ਹਾਂ ਬਣਾਉਣ ਵਾਲੇ ਇਕਲੌਤੇ ਭਾਰਤੀ ਅਦਾਕਾਰ ਬਣ ਗਏ ਹਨ। ਸ਼ਾਹਰੁਖ ਖਾਨ ਇਸ ਸਮੇਂ 58 ਸਾਲ ਦੇ ਹਨ ਅਤੇ ਅੱਜ ਵੀ ਦੁਨੀਆ ਭਰ ਵਿੱਚ ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕ ਹਨ। ਉਮਰ ਦੇ ਇਸ ਪੜਾਅ 'ਤੇ ਸ਼ਾਹਰੁਖ ਨੇ ਰਿਤਿਕ ਅਤੇ ਰਣਬੀਰ ਵਰਗੇ ਬਾਲੀਵੁੱਡ ਸਿਤਾਰਿਆਂ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਦੇ ਸਭ ਤੋਂ ਖੂਬਸੂਰਤ ਅਦਾਕਾਰਾਂ ਦੀ ਸੂਚੀ 'ਚ ਜਗ੍ਹਾਂ ਬਣਾ ਲਈ ਹੈ।

ਕਿਵੇਂ ਕੀਤਾ ਜਾਂਦਾ ਹੈ ਇਹ ਵਿਗਿਆਨਕ ਅਧਿਐਨ?

ਇਹ ਵਿਗਿਆਨਕ ਅਧਿਐਨ ਮਸ਼ਹੂਰ ਪਲਾਸਟਿਕ ਸਰਜਨ ਡਾਕਟਰ ਜੂਲੀਅਨ ਡੀ ਸਿਲਵਾ ਨੇ ਕੀਤਾ ਹੈ। ਜਿਸ ਵਿੱਚ ਚਿਹਰੇ ਦੀ ਸੰਪੂਰਨਤਾ ਨੂੰ ਮਾਪਣ ਲਈ ਯੂਨਾਨੀ ਗੋਲਡਨ ਰੇਸ਼ੋ ਆਫ ਬਿਊਟੀ ਫੀ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਹਿਸਾਬ ਨਾਲ ਕਿੰਗ ਖਾਨ ਦਾ ਚਿਹਰਾ 86.76 ਫੀਸਦੀ ਪਰਫੈਕਸ਼ਨ ਦੇ ਨਾਲ 10ਵੇਂ ਨੰਬਰ 'ਤੇ ਹੈ। ਸੁੰਦਰਤਾ ਨੂੰ ਮਾਪਣ ਲਈ ਇਹ ਤਰੀਕਾ ਕਈ ਸਾਲਾਂ ਤੋਂ ਵਰਤਿਆ ਜਾ ਰਿਹਾ ਹੈ।

ਇਨ੍ਹਾਂ ਅਦਾਕਾਰਾਂ ਨੇ ਬਣਾਈ ਥਾਂ

ਇਸ ਸੂਚੀ 'ਚ ਸ਼ਾਹਰੁਖ ਖਾਨ ਨੇ 10ਵੇਂ ਨੰਬਰ 'ਤੇ ਆਪਣੀ ਜਗ੍ਹਾਂ ਬਣਾਈ ਹੈ, ਜਦਕਿ ਬ੍ਰਿਟਿਸ਼ ਅਦਾਕਾਰ ਐਰੋਨ ਟੇਲਰ ਜਾਨਸਨ ਇਸ ਸੂਚੀ 'ਚ ਸਭ ਤੋਂ ਉੱਪਰ ਹਨ। ਉਸਦਾ ਚਿਹਰਾ ਇਸ ਵਿਧੀ ਨਾਲ 93.04% ਮੇਲ ਖਾਂਦਾ ਹੈ। ਲੂਸੀਅਨ ਲੈਵਿਸਕਾਉਂਟ ਦੂਜੇ ਸਥਾਨ 'ਤੇ ਹੈ ਜਦਕਿ ਗਲੇਡੀਏਟਰ ਸਟਾਰ ਪਾਲ ਮੇਸਕਲ ਤੀਜੇ ਸਥਾਨ 'ਤੇ ਹੈ।

1. ਐਰੋਨ ਟੇਲਰ ਜਾਨਸਨ

2. ਲੂਸੀਅਨ ਲੈਵਿਸਕਾਉਂਟ

3. ਪਾਲ ਮੇਸਕਲ

4. ਰਾਬਰਟ ਪੈਟਿਨਸਨ

5. ਜੈਕ ਲੋਵੇਨ

6. ਜਾਰਜ ਕਲੂਨੀ

7. ਨਿਕੋਲਸ ਹੋਲਟ

8. ਚਾਰਲਸ ਮੇਲਟਨ

9. ਇਦਰੀਸ ਐਲਬਾ

10. ਸ਼ਾਹਰੁਖ ਖਾਨ

ਡਾਕਟਰ ਜੂਲੀਅਨ ਡੀ ਸਿਲਵਾ ਦੁਆਰਾ ਕਰਵਾਏ ਗਏ ਇਸ ਵਿਗਿਆਨਕ ਅਧਿਐਨ ਦੀ ਸੂਚੀ ਵਿੱਚ ਜਗ੍ਹਾਂ ਬਣਾ ਕੇ ਸ਼ਾਹਰੁਖ ਖਾਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਰਤ ਵਿੱਚ ਹੀ ਨਹੀਂ ਬਲਕਿ ਵਿਸ਼ਵ ਪੱਧਰ 'ਤੇ ਵੀ ਉਨ੍ਹਾਂ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਸ਼ਾਹਰੁਖ ਖਾਨ ਨੇ ਪਿਛਲੇ ਸਾਲ 'ਪਠਾਨ' ਅਤੇ 'ਜਵਾਨ' ਨਾਲ ਜ਼ਬਰਦਸਤ ਵਾਪਸੀ ਕੀਤੀ ਹੈ ਅਤੇ ਹੁਣ ਉਹ ਫਿਲਮ 'ਕਿੰਗ' 'ਚ ਨਜ਼ਰ ਆਉਣ ਵਾਲੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.