ETV Bharat / entertainment

45 ਸਾਲ ਦੀ ਉਮਰ 'ਚ ਵੀ ਇੰਨੀ ਜਵਾਨ ਦਿਖਦੀ ਹੈ ਇਹ ਹਸੀਨਾ, ਪੰਜਾਬੀ ਸਿਨੇਮਾ 'ਚ ਇਸ ਫਿਲਮ ਨਾਲ ਕਰੇਗੀ ਕਮਬੈਕ

ਲੰਮੇਂ ਸਮੇਂ ਬਾਅਦ 45 ਸਾਲਾਂ ਅਦਾਕਾਰਾ ਸਤਿੰਦਰ ਸੱਤੀ ਨਵੀਂ ਪੰਜਾਬੀ ਫਿਲਮ ਨਾਲ ਸ਼ਾਨਦਾਰ ਕਮਬੈਕ ਕਰਨ ਜਾ ਰਹੀ ਹੈ।

Satinder Satti
Satinder Satti (instagram)
author img

By ETV Bharat Entertainment Team

Published : 3 hours ago

ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਉਦਯੋਗ ਖਾਸ ਕਰ ਟੈਲੀਵਿਜ਼ਨ ਅਤੇ ਸਟੇਜ ਸ਼ੋਅਜ਼ ਦੀ ਦੁਨੀਆਂ ਵਿੱਚ ਬਤੌਰ ਐਂਕਰ ਅਤੇ ਹੋਸਟ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਹਾਸਿਲ ਕਰ ਚੁੱਕੀ ਹੈ ਬਹੁਪੱਖੀ ਕਲਾਕਾਰਾ ਸਤਿੰਦਰ ਸੱਤੀ, ਜੋ ਲੰਮੇਂ ਸਮੇਂ ਬਾਅਦ ਸਿਨੇਮਾ ਖੇਤਰ ਵਿੱਚ ਸ਼ਾਨਦਾਰ ਕਮਬੈਕ ਲਈ ਤਿਆਰ ਹੈ, ਜਿੰਨ੍ਹਾਂ ਦੀ ਲੀਡਿੰਗ ਭੂਮਿਕਾ ਨਾਲ ਸਜੀ 'ਰੇਡੂਆ ਰਿਟਰਨ' ਜਲਦ ਰਿਲੀਜ਼ ਹੋਣ ਜਾ ਰਹੀ ਹੈ।

'ਆਊਟਲਾਈਨ ਪ੍ਰੋਡੋਕਸ਼ਨ' ਅਤੇ 'ਨਵ ਬਾਜਵਾ ਫਿਲਮਜ਼' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਨਵ ਬਾਜਵਾ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਦੇ ਨਾਲ ਬਾਲੀਵੁੱਡ ਅਦਾਕਾਰਾ ਮਾਹਿਰਾ ਸ਼ਰਮਾ ਨਜ਼ਰ ਆਵੇਗੀ, ਜਿੰਨ੍ਹਾਂ ਤੋਂ ਇਲਾਵਾ 'ਰੇਡੂਆ' ਦੇ ਸੀਕਵਲ ਦੇ ਤੌਰ ਉਤੇ ਸਾਹਮਣੇ ਲਿਆਂਦੀ ਜਾ ਰਹੀ ਹੈ ਇਸ ਫਿਲਮ ਵਿੱਚ ਗੁਰਪ੍ਰੀਤ ਘੁੱਗੀ, ਬੀਐਨ ਸ਼ਰਮਾ, ਨਮਨ ਹੰਜਰਾ, ਯੋਗਰਾਜ ਸਿੰਘ, ਜਸਵੰਤ ਸਿੰਘ ਰਠੌਰ ਦੇ ਨਾਲ ਸਤਿੰਦਰ ਸੱਤੀ ਵੀ ਅਪਣੀ ਪ੍ਰਭਾਵੀ ਮੌਜੂਦਗੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣਗੇ।

ਸਾਲ 2018 ਵਿੱਚ ਰਿਲੀਜ਼ ਹੋਈ ਉਕਤ ਫਿਲਮ ਦੇ ਪਹਿਲੇ ਭਾਗ 'ਰੇਡੂਆ' ਚ ਨਜ਼ਰ ਆਈ ਇਹ ਹੋਣਹਾਰ ਅਦਾਕਾਰਾ ਲਗਭਗ ਛੇ ਵਰ੍ਹਿਆ ਬਾਅਦ ਸਿਲਵਰ ਸਕ੍ਰੀਨ ਉਪਰ ਅਪਣੀ ਪ੍ਰਭਾਵਸ਼ਾਲੀ ਪ੍ਰੈਜੈਂਸ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਉਣ ਜਾ ਰਹੀ ਹੈ, ਜਿਸ ਨੂੰ ਲੈ ਕੇ ਉਹ ਇੰਨੀਂ ਦਿਨੀਂ ਕਾਫ਼ੀ ਉਤਸ਼ਾਹਿਤ ਵੀ ਵਿਖਾਈ ਦੇ ਰਹੇ ਹਨ।

ਜਲੰਧਰ ਦੂਰਦਰਸ਼ਨ ਤੋਂ ਲੈ ਛੋਟੇ ਪਰਦੇ ਦੇ ਬੇਸ਼ੁਮਾਰ ਪ੍ਰੋਗਰਾਮਾਂ ਅਤੇ ਰਿਐਲਟੀ ਸ਼ੋਅਜ਼ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੀ ਹੈ ਇਹ ਪ੍ਰਤਿਭਾਵਾਨ ਐਂਕਰ-ਅਦਾਕਾਰਾ, ਜਿੰਨ੍ਹਾਂ ਦੇ ਜੀਵਨ ਅਤੇ ਕਰੀਅਰ ਸਫ਼ਰ ਵੱਲ ਧਿਆਨ ਮਾਰੀਏ ਤਾਂ ਨੂੰ ਉਨ੍ਹਾਂ ਆਰਆਰ ਬਾਵਾ ਡੀਏਵੀ ਕਾਲਜ ਬਟਾਲਾ ਤੋਂ ਆਪਣੀ ਬੈਚਲਰ ਡਿਗਰੀ ਅਤੇ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਲਾਅ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ।

ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਵਿੱਚ ਐਂਕਰ ਵਜੋਂ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਨੇ ਦੂਰਦਰਸ਼ਨ, ਅਲਫ਼ਾ ਪੰਜਾਬੀ, ਈਟੀਸੀ, ਪੀਟੀਸੀ ਆਦਿ 'ਤੇ ਐਂਕਰ ਸ਼ੋਅ ਸਫਲਤਾਪੂਰਵਕ ਕਰਨ ਦਾ ਮਾਣ ਵੀ ਅਪਣੀ ਝੋਲੀ ਪਾਇਆ ਹੈ।

ਬਤੌਰ ਗਾਇਕਾ ਦੋ ਸੰਗੀਤ ਐਲਬਮਾਂ 'ਮੋਹ' ਅਤੇ 'ਪੀਂਗ' ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰ ਚੁੱਕੀ ਸਤਿੰਦਰ ਸੱਤੀ ਦੇ ਕਵਿਤਾ ਸੰਗ੍ਰਹਿ 'ਅੰਜਾਮੀਆ' (ਅਣਜੰਮਿਆ ਬੱਚਾ) ਨੂੰ ਸਾਹਿਤਕ ਖਿੱਤੇ ਵਿੱਚ ਕਾਫ਼ੀ ਸਲਾਹੁਤਾ ਮਿਲ ਚੁੱਕੀ ਹੈ, ਜਿੰਨ੍ਹਾਂ ਦੀ ਇਸ ਪੁਸਤਕ ਨੂੰ ਅਜ਼ੀਮ ਪੰਜਾਬੀ ਕਵੀ ਮਰਹੂਮ ਸੁਰਜੀਤ ਪਾਤਰ ਦੁਆਰਾ ਲਾਂਚ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.