ਚੰਡੀਗੜ੍ਹ: ਪੰਜਾਬੀ ਗਾਇਕੀ ਵਿੱਚ ਸਥਾਪਿਤ ਨਾਂਅ ਬਣ ਚੁੱਕੇ ਸਰਬਜੀਤ ਚੀਮਾ ਦਾ ਦਹਾਕਿਆਂ ਬਾਅਦ ਵੀ ਇਸ ਖੇਤਰ ਵਿੱਚ ਅਸਰ ਅਤੇ ਵਜ਼ੂਦ ਬਰਕਰਾਰ ਹੈ, ਜੋ ਲੰਮੇਂ ਸਮੇਂ ਬਾਅਦ ਅਪਣੀ ਐਲਬਮ 'ਭੰਗੜੇ ਦਾ ਕਿੰਗ' ਲੈ ਕੇ ਸਰੋਤਿਆ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਉਨਾਂ ਵੱਲੋਂ 15 ਫ਼ਰਵਰੀ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।
'ਰੰਗ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਐਲਬਮ ਨੂੰ ਲੈ ਕੇ ਗਾਇਕ ਸਰਬਜੀਤ ਚੀਮਾ ਕਾਫ਼ੀ ਉਤਸ਼ਾਹਿਤ ਅਤੇ ਆਸਵੰਦ ਨਜ਼ਰ ਆ ਰਹੇ ਹਨ, ਜਿੰਨਾਂ ਇਸੇ ਸੰਬੰਧੀ ਆਪਣੇ ਜਜ਼ਬਾਤ ਬਿਆਨ ਕਰਦਿਆਂ ਦੱਸਿਆ ਕਿ ਲੰਮੇਂ ਸਮੇਂ ਬਾਅਦ ਇਸ ਐਲਬਮ ਨਾਲ ਜੁੜਨਾ ਇੱਕ ਸ਼ਾਨਦਾਰ ਅਹਿਸਾਸ ਦੀ ਤਰ੍ਹਾਂ ਰਿਹਾ ਹੈ, ਜਿਸ ਵਿਚਲੇ ਹਰ ਗੀਤ ਨੂੰ ਚਾਹੁੰਣ ਵਾਲਿਆ ਦੀਆਂ ਆਸ਼ਾਵਾਂ ਅਨੁਸਾਰ ਸੰਗੀਤਕ ਰੂਪ ਦੀ ਹਰ ਸੰਭਵ ਕੋਸ਼ਿਸ਼ ਆਪਣੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਮੀਦ ਕਰਦਾ ਹਾਂ ਕਿ ਹੁਣ ਤੱਕ ਦੇ ਹਰ ਗਾਣੇ ਦੀ ਤਰ੍ਹਾਂ ਇਸ ਐਲਬਮ ਨੂੰ ਸਰੋਤਿਆਂ ਅਤੇ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲੇਗਾ।
ਪੰਜਾਬੀ ਸੰਗੀਤਕ ਗਲਿਆਰਿਆਂ ਵਿੱਚ ਭੰਗੜਾ ਦਾ ਬਾਦਸ਼ਾਹ ਮੰਨੇ ਜਾਂਦੇ ਗਾਇਕ ਸਰਬਜੀਤ ਚੀਮਾ ਵੱਲੋਂ ਆਪਣੇ ਇਸ ਐਲਬਮ ਨੂੰ ਆਪਣੀਆਂ ਇਹੀ ਭੰਗੜਾ ਕਲਾਵਾਂ ਨੂੰ ਸਮਰਪਿਤ ਕੀਤਾ ਗਿਆ ਹੈ, ਜਿੰਨਾਂ ਅਨੁਸਾਰ ਉਨਾਂ ਦੇ ਇਸ ਸੰਗੀਤਕ ਪ੍ਰੋਜੈਕਟ ਵਿੱਚ ਲੋਕ ਗਾਇਕੀ ਦੇ ਕਈ ਅਨੂਠੇ ਰੰਗਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਤੋਂ ਇਲਾਵਾ ਪੁਰਾਤਨ ਗਾਇਕੀ ਦੇ ਵੀ ਅਪਣਾ ਅਸਰ ਗੁਆਉਂਦੇ ਜਾ ਰਹੇ ਸਾਜ਼ਾਂ ਅਤੇ ਵੰਨਗੀਆਂ ਨੂੰ ਮੁੜ ਜੀਵੰਤ ਕਰਨ ਦਾ ਉਪਰਾਲਾ ਇਸ ਦੁਆਰਾ ਕੀਤਾ ਗਿਆ ਹੈ, ਜੋ ਸਾਰੇ ਸੁਮੇਲ ਇੱਕ ਅਲਹਦਾ ਸੰਗੀਤਕ ਤਰੋ-ਤਾਜ਼ਗੀ ਦਾ ਵੀ ਇਜ਼ਹਾਰ ਕਰਵਾਉਣਗੇ।
- ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਗਾਇਕ ਸਰਬਜੀਤ ਚੀਮਾ, ਸਾਂਝੀਆਂ ਕੀਤੀਆਂ ਦਿਲੀ ਭਾਵਨਾਵਾਂ
- Sardara And Sons First Look: ਪੰਜਾਬੀ ਫਿਲਮ ‘ਸਰਦਾਰ ਐਂਡ ਸਨਜ਼’ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼, ਰੌਸ਼ਨ ਪ੍ਰਿੰਸ-ਸਰਬਜੀਤ ਚੀਮਾ ਨਿਭਾ ਰਹੇ ਹਨ ਲੀਡ ਭੂਮਿਕਾਵਾਂ
- Roshan Prince New Film: ਰੌਸ਼ਨ ਪ੍ਰਿੰਸ ਨੇ ਕੀਤਾ ਨਵੀਂ ਫਿਲਮ 'ਸਰਦਾਰਾ ਐਂਡ ਸੰਨਜ਼' ਦਾ ਐਲਾਨ, ਯੋਗਰਾਜ-ਸਰਬਜੀਤ ਚੀਮਾ ਨਾਲ ਨਜ਼ਰ ਆਉਣਗੇ ਰੌਸ਼ਨ ਪ੍ਰਿੰਸ
ਉਨਾਂ ਅਪਣੀ ਇਸ ਐਲਬਮ ਦੇ ਹੋਰਨਾਂ ਅਹਿਮ ਪੱਖਾ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਅੱਗੇ ਦੱਸਿਆ ਕਿ ਮਾਂ ਬੋਲੀ ਪੰਜਾਬੀ ਦੇ 35 ਅੱਖਰਾਂ ਅਤੇ ਪੰਜਾਬੀ ਸੱਭਿਆਚਾਰ ਦੀ ਭਾਵਪੂਰਨ ਤਰਜ਼ਮਾਨੀ ਕਰਨ ਜਾ ਰਹੇ ਇਸ ਐਲਬਮ ਵਿੱਚ ਹਰ ਰੰਗ ਵਿੱਚ ਰੰਗਿਆ ਗੀਤ ਸੁਣਨ ਨੂੰ ਮਿਲੇਗਾ।
ਉਨਾਂ ਕਿਹਾ ਕਿ ਜੇਕਰ ਹੁਣ ਤੱਕ ਦੇ ਗਾਇਕੀ ਕਰੀਅਰ ਦੌਰਾਨ ਕੀਤੀਆਂ ਐਲਬਮ ਦੀ ਗੱਲ ਕਰਾਂ ਤਾਂ ਇੰਨਾਂ ਦੀ ਕੁੱਲ ਗਿਣਤੀ 15 ਰਹੀ ਹੈ, ਜਿੰਨਾਂ ਉਪਰੰਤ ਰਿਲੀਜ਼ ਹੋਣ ਜਾ ਰਹੀ ਇਹ 16ਵੀਂ ਐਲਬਮ ਹੈ, ਜਿਸ ਵਿਚਲੇ ਹਰ ਗਾਣੇ ਦਾ ਵੀਡੀਓ ਵੀ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ, ਜਿੰਨਾਂ ਨੂੰ ਹਰ ਪੱਖੋਂ ਨਾਯਾਬ ਅਤੇ ਸ਼ਾਨਦਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।