ਮੁੰਬਈ (ਬਿਊਰੋ): ਸੰਜੇ ਲੀਲਾ ਭੰਸਾਲੀ ਦੀ ਫਿਲਮ 'ਹੀਰਾਮੰਡੀ' ਦਾ ਸਭ ਤੋਂ ਜ਼ਿਆਦਾ ਉਡੀਕਿਆ ਜਾਣ ਵਾਲਾ ਟ੍ਰੇਲਰ ਹਾਲ ਹੀ ਵਿੱਚ ਨਵੀਂ ਦਿੱਲੀ 'ਚ ਲਾਂਚ ਕੀਤਾ ਗਿਆ, ਜਿਸ ਵਿੱਚ ਭਾਰਤੀ ਸੁਤੰਤਰਤਾ ਸੰਗਰਾਮ ਦੀ ਝਲਕ ਦੇਖਣ ਨੂੰ ਮਿਲੀ। 1940 ਦੇ ਦਹਾਕੇ ਵਿੱਚ ਸੈੱਟ ਕੀਤੀ 'ਹੀਰਾਮੰਡੀ: ਦਿ ਡਾਇਮੰਡ ਬਜ਼ਾਰ' ਪਿਆਰ, ਸ਼ਕਤੀ, ਬਦਲਾ ਅਤੇ ਆਜ਼ਾਦੀ ਦੀ ਇੱਕ ਮਹਾਂਕਾਵਿ ਗਾਥਾ ਹੋਣ ਦਾ ਦਾਅਵਾ ਕਰਦੀ ਹੈ। ਇਹ ਫਿਲਮ ਵੇਸ਼ਿਆ ਦੀਆਂ ਕਹਾਣੀਆਂ ਰਾਹੀਂ 'ਹੀਰਾਮੰਡੀ' ਦੇ ਸੱਚ ਨੂੰ ਡੂੰਘਾਈ ਨਾਲ ਉਜਾਗਰ ਕਰਦੀ ਹੈ।
ਨੈੱਟਫਲਿਕਸ ਅਤੇ ਭੰਸਾਲੀ ਪ੍ਰੋਡਕਸ਼ਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਟ੍ਰੇਲਰ ਨੂੰ ਸਾਂਝਾ ਕੀਤਾ। ਟ੍ਰੇਲਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਲਿਖਿਆ, 'ਸ਼ਾਹੀ ਮਹਿਲ ਦੇ ਚਮਕਦੇ ਸ਼ਾਹੀ ਹਾਲ 'ਚ ਰੋਮਾਂਸ ਅਤੇ ਕ੍ਰਾਂਤੀ ਚੁੱਪਚਾਪ ਟਕਰਾਉਂਦੇ ਹਨ...ਸੰਜੇ ਲੀਲਾ ਭੰਸਾਲੀ ਦੀ ਪਿਆਰ, ਸ਼ਕਤੀ ਅਤੇ ਆਜ਼ਾਦੀ ਦੀ ਕਹਾਣੀ 'ਹੀਰਾਮੰਡੀ: ਦਿ ਡਾਇਮੰਡ ਬਜ਼ਾਰ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।'
ਕੀ ਹੈ ਟ੍ਰੇਲਰ ਵਿੱਚ?: ਦਿਲਚਸਪ ਟ੍ਰੇਲਰ ਹੀਰਾਮੰਡੀ ਲਾਹੌਰ ਬ੍ਰਿਟਿਸ਼ ਭਾਰਤ ਵਿੱਚ ਵੇਸਵਾਵਾਂ ਦੇ ਜੀਵਨ ਨੂੰ ਦਰਸਾਉਂਦਾ ਹੈ। ਮੱਲਿਕਾਜਨ (ਮਨੀਸ਼ਾ ਕੋਇਰਾਲਾ) ਇੱਕ ਕੁਲੀਨ ਵੇਸ਼ਿਕਾ ਹੈ ਜੋ ਘਰ ਉੱਤੇ ਰਾਜ ਕਰਦੀ ਹੈ। ਬਿਨਾਂ ਕਿਸੇ ਡਰ ਦੇ ਉਹ ਆਪਣੀ ਮਰਹੂਮ ਪ੍ਰਤੀਯੋਗੀ ਦੀ ਧੀ ਫਰੀਦਾਨ (ਸੋਨਾਕਸ਼ੀ ਸਿਨਹਾ) ਦੀ ਘਰ ਵਾਪਸੀ ਦੀ ਯੋਜਨਾ ਵੀ ਬਣਾਉਂਦੀ ਹੈ, ਜਿਸ ਨਾਲ ਘਰ ਦੀਆਂ ਮੁਸ਼ਕਲਾਂ ਵੱਧ ਜਾਂਦੀਆਂ ਹਨ। ਦੂਜੇ ਪਾਸੇ ਇਹ ਹੀਰਾਮੰਡੀ ਦੇ ਹਜ਼ੂਰ ਦੇ ਖਿਤਾਬ ਲਈ ਲੜਾਈ ਵਿੱਚ ਮਲਿਕਾਜਾਨ ਅਤੇ ਫਰੀਦਾਨ ਆਹਮਣੇ-ਸਾਹਮਣੇ ਹੁੰਦੀਆਂ ਹਨ।
'ਹੀਰਾਮੰਡੀ: ਦਿ ਡਾਇਮੰਡ ਬਜ਼ਾਰ' 1 ਮਈ ਨੂੰ ਨੈੱਟਫਲਿਕਸ ਉਤੇ ਰਿਲੀਜ਼ ਹੋਵੇਗੀ। ਜਿਸ ਵਿੱਚ ਮਨੀਸ਼ਾ ਕੋਇਰਾਲਾ, ਸੋਨਾਕਸ਼ੀ ਸਿਨਹਾ, ਸ਼ਰਮੀਨ ਸਹਿਗਲ, ਰਿਚਾ ਚੱਢਾ, ਅਦਿਤੀ ਰਾਓ ਹੈਦਰੀ ਅਤੇ ਸੰਜੀਦਾ ਸ਼ੇਖ ਵਿਸ਼ੇਸ਼ ਭੂਮਿਕਾਵਾਂ ਨਿਭਾਅ ਰਹੀਆਂ ਹਨ।