ਮੁੰਬਈ: ਸਨਾ ਮਕਬੂਲ ਨੇ ਬਿੱਗ ਬੌਸ ਓਟੀਟੀ 3 ਦੀ ਟਰਾਫੀ ਜਿੱਤ ਲਈ ਹੈ। ਬਿੱਗ ਬੌਸ ਓਟੀਟੀ 3 ਦੇ ਫਿਨਾਲੇ ਵਿੱਚ ਸਨਾ ਦਾ ਸਾਹਮਣਾ ਰੈਪਰ ਨੇਜ਼ੀ ਨਾਲ ਹੋਇਆ ਸੀ। ਬਿੱਗ ਬੌਸ ਓਟੀਟੀ 3 ਦੀ ਟਰਾਫੀ ਜਿੱਤਣ ਤੋਂ ਬਾਅਦ ਸਨਾ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ, ਕਿਉਕਿ ਉਹ ਇਸ ਖੇਡ ਦੀ ਸ਼ੁਰੂਆਤ 'ਤੋ ਹੀ ਇੱਕ ਗੱਲ੍ਹ ਕਹਿੰਦੇ ਹੋਏ ਆ ਰਹੀ ਹੈ ਕਿ ਉਸਨੂੰ ਟਰਾਫੀ ਜਿੱਤਣੀ ਹੈ। ਦੱਸ ਦਈਏ ਕਿ ਬਿੱਗ ਬੌਸ ਓਟੀਟੀ 3 ਦੇ ਜ਼ਿਆਦਾਤਰ ਦਰਸ਼ਕ ਅਤੇ ਪ੍ਰਤੀਯੋਗੀ ਨੇਜ਼ੀ ਨੂੰ ਜਿੱਤਦਾ ਹੋਇਆ ਦੇਖਣਾ ਚਾਹੁੰਦੇ ਸੀ। ਇਸ ਲਿਸਟ 'ਚ ਦਿੱਲੀ ਦੀ ਵੜਾ ਪਾਓ ਗਰਲ ਚੰਦਰਿਕਾ ਦੀਕਸ਼ਿਤ ਗੇਰਾ ਵੀ ਸ਼ਾਮਲ ਹੈ। ਚੰਦਰਿਕਾ ਵੀ ਬਿੱਗ ਬੌਸ ਓਟੀਟੀ 3 ਦਾ ਹਿੱਸਾ ਸੀ ਅਤੇ ਉਹ ਜਲਦ ਹੀ ਸ਼ੋਅ 'ਚੋ ਬਾਹਰ ਹੋ ਗਈ ਸੀ।
“Main already Winner hu “ says the Vada Pao Girl! 👀 #vadapavgirl pic.twitter.com/9AIVMjsREE
— Viral Bhayani (@viralbhayani77) August 2, 2024
ਵੜਾ ਪਾਓ ਗਰਲ ਨੇ ਸਨਾ ਬਾਰੇ ਕਹੀ ਇਹ ਗੱਲ੍ਹ: ਜਦੋਂ ਵੜਾ ਪਾਓ ਗਰਲ ਨੂੰ ਪੁੱਛਿਆ ਗਿਆ ਕਿ ਸਨਾ ਮਕਬੂਲ ਬਿੱਗ ਬੌਸ ਓਟੀਟੀ 3 ਦੀ ਵਿਨਰ ਬਣ ਗਈ ਹੈ, ਤਾਂ ਦਿੱਲੀ ਦੀ ਵੜਾ ਪਾਓ ਗਰਲ ਨੇ ਖੁਦ ਨੂੰ ਵਿਜੇਤਾ ਦੱਸਿਆ। ਉਸਨੇ ਕਿਹਾ ਕਿ, ਮੈਂ ਪਹਿਲਾਂ ਹੀ ਵਿਜੇਤਾ ਹਾਂ।" ਜਦੋਂ ਉਸ ਨੂੰ ਦੱਸਿਆ ਗਿਆ ਕਿ ਸਨਾ ਜੇਤੂ ਹੈ, ਤਾਂ ਵੜਾ ਪਾਓ ਗਰਲ ਨੇ ਕਿਹਾ ਕਿ ਨੇਜ਼ੀ ਸਾਰਿਆਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ ਅਤੇ ਉਹ ਵਿਜੇਤਾ ਬਣਨ ਦੇ ਲਾਈਕ ਸੀ। ਇਸ ਦੇ ਨਾਲ ਹੀ, ਵੜਾ ਪਾਓ ਗਰਲ ਨੇ ਸਨਾ ਨੂੰ ਜਿੱਤ ਦੀ ਵਧਾਈ ਵੀ ਨਹੀਂ ਦਿੱਤੀ।
ਵੜਾ ਪਾਓ ਗਰਲ ਤੋਂ ਇਲਾਵਾ, ਬਿੱਗ ਬੌਸ ਓਟੀਟੀ 3 ਦੇ ਕਈ ਪ੍ਰਤੀਯੋਗੀ ਸਨਾ ਮਕਬੂਲ ਨੂੰ ਫਿਕਸਡ ਵਿਨਰ ਕਹਿ ਰਹੇ ਹਨ। ਦੱਸ ਦਈਏ ਕਿ ਨੇਜ਼ੀ ਬਿੱਗ ਬੌਸ ਓਟੀਟੀ 3 ਦੇ ਪਹਿਲੇ ਰਨਰ ਅੱਪ ਰਹੇ ਹਨ। ਉਨ੍ਹਾਂ ਨੇ ਵਿਜੇਤਾ ਬਾਰੇ ਗੱਲ੍ਹ ਕਰਦੇ ਹੋਏ ਕਿਹਾ ਹੈ ਕਿ,"ਸਨਾ ਦੀ ਜਿੱਤ ਮੇਰੀ ਜਿੱਤ ਹੈ ਅਤੇ ਮੈਂ ਸਨਾ ਲਈ ਖੁਸ਼ ਹਾਂ।"
Jiske liye insaan roh de na, wo jeet jata h - #chandrikadixit pic.twitter.com/5palonCg0a
— Viral Bhayani (@viralbhayani77) August 3, 2024
- Watch: ਸਨਾ ਮਕਬੂਲ ਨੇ ਜਿੱਤਿਆ ਬਿਗ ਬੌਸ ਓਟੀਟੀ 3 ਦਾ ਤਾਜ, ਜਾਣੋ ਕਿੰਨੇ ਲੱਖ ਰੁਪਏ ਮਿਲਿਆ ਨਕਦ ਇਨਾਮ - Sana Makbul
- ਆਸਕਰ ਲਾਇਬ੍ਰੇਰੀ 'ਚ ਪਹੁੰਚੀ ਧਨੁਸ਼ ਦੀ ਫਿਲਮ 'ਰਾਯਨ', ਸੂਚੀ 'ਚ ਪਹਿਲਾਂ ਹੀ ਸ਼ਾਮਲ ਨੇ ਇਹ 15 ਭਾਰਤੀ ਫਿਲਮਾਂ - Dhanush Raayan Oscar Library
- ਸਿੱਧੂ ਮੂਸੇਵਾਲਾ ਤੋਂ ਲੈ ਕੇ ਨਿਮਰਤ ਖਹਿਰਾ ਤੱਕ, ਇਹ ਨੇ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਪੰਜਾਬੀ ਗਾਇਕ - most followed punjabi singer
ਵੜਾ ਪਾਓ ਗਰਲ ਬਾਰੇ: ਦੱਸ ਦੇਈਏ ਕਿ ਦਿੱਲੀ ਦੀ ਵੜਾ ਪਾਓ ਗਰਲ ਨੇ ਬਿੱਗ ਬੌਸ OTT 3 ਤੋਂ ਬਾਹਰ ਹੋਣ ਤੋਂ ਬਾਅਦ ਦਿੱਲੀ ਵਿੱਚ ਆਪਣੀ ਦੁਕਾਨ ਖੋਲ੍ਹ ਲਈ ਹੈ। ਇਸ ਦੇ ਨਾਲ ਹੀ, ਚੰਦਰਿਕਾ ਨੇ ਸ਼ੋਅ 'ਚ ਖੁਲਾਸਾ ਕੀਤਾ ਸੀ ਕਿ ਉਹ ਆਪਣੇ ਇਸ ਕੰਮ ਰਾਹੀ ਰੋਜ਼ਾਨਾ 40 ਹਜ਼ਾਰ ਰੁਪਏ ਕਮਾਉਂਦੀ ਹੈ।