ਮੁੰਬਈ: ਮਸ਼ਹੂਰ ਲੇਖਕ ਅਤੇ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਸਵੇਰ ਦੀ ਸੈਰ ਦੌਰਾਨ ਇੱਕ ਔਰਤ ਨੇ ਕਥਿਤ ਤੌਰ 'ਤੇ ਧਮਕੀ ਦਿੱਤੀ ਹੈ। ਖਬਰਾਂ ਮੁਤਾਬਕ, ਸਲੀਮ ਖਾਨ ਨੂੰ ਸਵੇਰ ਦੀ ਸੈਰ ਦੌਰਾਨ ਇੱਕ ਔਰਤ ਮਿਲੀ ਅਤੇ ਲਾਰੇਂਸ ਬਿਸ਼ਨੋਈ ਦਾ ਨਾਂ ਲੈ ਕੇ ਉਸ ਨੂੰ ਧਮਕੀ ਦਿੱਤੀ। ਉਸ ਦੇ ਖਿਲਾਫ ਬਾਂਦਰਾ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸਨੇ ਸਲੀਮ ਖਾਨ ਨੂੰ ਸਹੀ ਵਿਵਹਾਰ ਕਰਨ ਦੀ ਚੇਤਾਵਨੀ ਦਿੱਤੀ ਅਤੇ ਕਿਹਾ, "ਠੀਕ ਰਹੋ ਨਹੀਂ ਤਾਂ ਮੈਂ ਲਾਰੈਂਸ ਬਿਸ਼ਨੋਈ ਨੂੰ ਭੇਜ ਦਿਆਂਗੀ।" ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਔਰਤ ਕੌਣ ਸੀ ਅਤੇ ਕਿੱਥੋਂ ਆਈ ਸੀ। ਇਹ ਘਟਨਾ ਸਲਮਾਨ ਖਾਨ ਦੇ ਸ਼ਹਿਰ ਛੱਡਣ ਤੋਂ ਕੁਝ ਘੰਟੇ ਬਾਅਦ ਵਾਪਰੀ।
ਸਲਮਾਨ ਦੇ ਪਰਿਵਾਰ ਨੂੰ ਮਿਲ ਰਹੀਆਂ ਧਮਕੀਆਂ: ਇਹ ਘਟਨਾ ਸਲਮਾਨ ਖਾਨ ਦੇ ਘਰ 'ਤੇ ਹਮਲੇ ਦੇ ਕੁਝ ਮਹੀਨੇ ਬਾਅਦ ਵਾਪਰੀ ਹੈ। ਦੱਸ ਦਈਏ ਕਿ ਇਸ ਸਾਲ ਅਪ੍ਰੈਲ 'ਚ ਮੁੰਬਈ ਦੇ ਬਾਂਦਰਾ ਇਲਾਕੇ 'ਚ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸੀ। ਬਾਅਦ ਵਿੱਚ ਪਤਾ ਲੱਗਾ ਸੀ ਕਿ ਇਸ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਸੀ। ਗੈਂਗਸਟਰ ਦੇ ਭਰਾ ਅਨਮੋਲ ਬਿਸ਼ਨੋਈ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਗੋਲੀਬਾਰੀ ਦੀ ਘਟਨਾ ਦੀ ਜ਼ਿੰਮੇਵਾਰੀ ਲਈ ਸੀ, ਜਿਸ ਤੋਂ ਬਾਅਦ ਸਲਮਾਨ ਨੇ ਆਪਣੇ ਪਰਿਵਾਰ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਵੀ ਦੱਸਿਆ।
ਸਲਮਾਨ ਦੇ ਘਰ ਬਾਹਰ ਹੋਈ ਸੀ ਗੋਲੀਬਾਰੀ: ਘਟਨਾ ਬਾਰੇ ਗੱਲ ਕਰਦੇ ਹੋਏ ਸਲਮਾਨ ਨੇ ਕਿਹਾ, 'ਮੈਂ ਪਟਾਕਿਆਂ ਵਰਗੀ ਆਵਾਜ਼ ਸੁਣੀ। ਤੜਕੇ ਕਰੀਬ 4.55 ਵਜੇ ਪੁਲਿਸ ਬਾਡੀਗਾਰਡ ਨੇ ਦੱਸਿਆ ਕਿ ਬਾਈਕ ਸਵਾਰ ਦੋ ਵਿਅਕਤੀਆਂ ਨੇ ਗਲੈਕਸੀ ਅਪਾਰਟਮੈਂਟ ਦੀ ਪਹਿਲੀ ਮੰਜ਼ਿਲ ਦੀ ਬਾਲਕੋਨੀ 'ਤੇ ਗੋਲੀਬਾਰੀ ਕੀਤੀ ਹੈ। ਇਸ ਤੋਂ ਪਹਿਲਾਂ ਵੀ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਮੈਨੂੰ ਪਤਾ ਲੱਗਾ ਹੈ ਕਿ ਲਾਰੇਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਲਈ ਮੇਰਾ ਮੰਨਣਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਮੇਰੀ ਬਾਲਕੋਨੀ 'ਤੇ ਗੋਲੀਬਾਰੀ ਕੀਤੀ ਹੈ। ਇਸ ਤੋਂ ਬਾਅਦ ਭਾਈਜਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ:-
- ਕਿਸਾਨ ਲਈ ਜ਼ਮੀਨ ਤੇ ਖੇਤ ਦੀ ਭੂਮਿਕਾ ਨੂੰ ਦਰਸਾਉਂਦੀ ਫਿਲਮ ਜਲਦ ਰਿਲੀਜ਼ ਹੋਣ ਲਈ ਤਿਆਰ, ਜਲਦ ਜਾਰੀ ਹੋਵੇਗਾ ਪਹਿਲਾਂ ਟਰੈਕ ਖੇਤ
- ਵਿਵਾਦਾਂ 'ਚ ਘਿਰਿਆ ਦਿਲਜੀਤ ਦੋਸਾਂਝ ਦਾ 'Dil-Luminati' ਇੰਡੀਆਂ ਟੂਰ, ਪ੍ਰਸ਼ੰਸਕ ਨੇ ਹੀ ਭੇਜਿਆ ਗਾਇਕ ਨੂੰ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
- ਸਤ੍ਰੀ 2 ਸਮੇਤ ਇਨ੍ਹਾਂ ਫਿਲਮਾਂ ਨੂੰ ਸਿਰਫ਼ 99 ਰੁਪਏ ਵਿੱਚ ਦੇਖਣ ਦਾ ਵੱਡਾ ਮੌਕਾ, ਜਾਣਕਾਰੀ ਲਈ ਕਰੋ ਇੱਕ ਕਲਿੱਕ